SBI Cards ਨੇ ਐਂਕਰ ਨਿਵੇਸ਼ਕਾਂ ਜ਼ਰੀਏ 2769 ਰੁਪਏ ਇਕੱਠੇ ਕੀਤੇ

02/29/2020 11:35:13 AM

ਨਵੀਂ ਦਿੱਲੀ — ਐਸ.ਬੀ.ਆਈ. ਕਾਰਡਸ ਅਤੇ ਪੇਮੈਂਟ ਸਰਵਿਸਿਜ਼ ਨੇ IPO ਤੋਂ ਪਹਿਲਾਂ ਹੀ ਐਂਕਰ ਨਿਵੇਸ਼ਕਾਂ ਤੋਂ 2,769 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰ ਲਈ ਹੈ। ਇਹ ਰਕਮ 74 ਐਂਕਰ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਹੈ। ਐਸ.ਬੀ.ਆਈ. ਕਾਰਡ ਦੇ ਆਈ.ਪੀ.ਓ. ਦੀ ਸ਼ੁਰੂਆਤ 2 ਮਾਰਚ ਤੋਂ ਹੋਵੇਗੀ।

ਪ੍ਰਤੀ ਸ਼ੇਅਰ 755 ਰੁਪਏ 'ਤੇ ਅਲਾਟਮੈਂਟ

ਐਂਕਰ ਨਿਵੇਸ਼ਕ ਸੰਸਥਾਗਤ ਨਿਵੇਸ਼ਕ ਹੁੰਦੇ ਹਨ। ਆਈ.ਪੀ.ਓ. ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਸ਼ੇਅਰ ਖਰੀਦਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਐਂਕਰ ਨਿਵੇਸ਼ਕਾਂ ਵਿਚ ਜਿਨ੍ਹਾਂ ਨੇ ਐਸ.ਬੀਆਈ. ਕਾਰਡ ਵਿਚ ਨਿਵੇਸ਼ ਕੀਤਾ ਹੈ ਉਨ੍ਹਾਂ ਵਿਚ ਸਿੰਗਾਪੁਰ ਦੀ ਸਰਕਾਰ, ਸਿੰਗਾਪੁਰ ਦੀ ਮੁਦਰਾ ਅਥਾਰਟੀ, ਐਚ.ਡੀ.ਐਫ.ਸੀ. ਮਿਊਚਲ ਫੰਡ, ਸਰਕਾਰੀ ਪੈਨਸ਼ਨ ਫੰਡ ਗਲੋਬਲ ਅਤੇ ਬਿਰਲਾ ਮਿਊਚੁਅਲ ਫੰਡ ਸ਼ਾਮਲ ਹਨ। ਐਸਬੀਆਈ ਵਲੋਂ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਐਂਕਰ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ 755 ਰੁਪਏ ਅਲਾਟ ਕੀਤੇ ਗਏ ਹਨ।

12 ਐਂਕਰ ਨਿਵੇਸ਼ਕਾਂ ਨੂੰ 3.66 ਕਰੋੜ ਸ਼ੇਅਰ ਅਲਾਟ

ਰੈਗੂਲੇਟਰੀ ਫਾਈਲਿੰਗ ਅਨੁਸਾਰ 74 ਐਂਕਰ ਨਿਵੇਸ਼ਕਾਂ ਵਿੱਚੋਂ 12 ਨੂੰ 3.66 ਕਰੋੜ ਦੇ ਸ਼ੇਅਰ ਅਲਾਟ ਕੀਤੇ ਗਏ ਹਨ ਜਿਸਦੀ ਵੈਲਿਊ 2,768.55 ਕਰੋੜ ਰੁਪਏ ਹੈ।  ਐਸ.ਬੀ.ਆਈ. ਕਾਰਡਸ ਨੇ ਸ਼ੇਅਰ ਦੀ ਵਿਕਰੀ ਲਈ 750-755 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਡ ਬੈਂਡ ਤੈਅ ਕੀਤਾ ਹੈ। ਐਸ.ਬੀ.ਆਈ. ਕਾਰਡਾਂ ਦਾ ਆਈਪੀਓ 2 ਮਾਰਚ ਤੋਂ ਖੁੱਲ੍ਹੇਗਾ ਅਤੇ 5 ਮਾਰਚ ਤੱਕ ਵਿਕਰੀ ਲਈ ਉਪਲਬਧ ਹੋਵੇਗਾ। ਐਸ.ਬੀ.ਆਈ. ਕਾਰਡਸ ਨੂੰ ਇਸ ਆਈਪੀਓ ਤੋਂ 9,000 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਹੈ। ਐਸ.ਬੀ.ਆਈ. ਕਾਰਡ ਇਸ ਆਈਪੀਓ ਰਾਹੀਂ 13.05 ਕਰੋੜ ਸ਼ੇਅਰ ਵੇਚਣਗੇ।


Related News