SBI ਨੇ ਅਕਾਊਂਟ ਹੋਲਡਰਾਂ ਨੂੰ ਦਿੱਤੀ ਚਿਤਾਵਨੀ, ਆ ਗਿਆ 'ਬੈਂਕਿੰਗ ਵਾਇਰਸ'

05/22/2020 6:48:50 PM

ਗੈਜੇਟ ਡੈਸਕ— ਸਟੇਟ ਬੈਂਕ ਆਫ ਇੰਡੀਆ ਵਲੋਂ ਆਪਣੇ ਗਾਹਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਖਤਰਨਾਕ ਬੈਂਕਿੰਗ ਵਾਇਰਸ ਤੋਂ ਸਾਵਧਾਨ ਕੀਤਾ ਹੈ। Cerberus ਨਾਂ ਦੇ ਖਤਰਨਾਕ ਵਾਇਰਸ ਦੀ ਮਦਦ ਨਾਲ ਅਕਾਊਂਟ ਹੋਲਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਵਾਇਰਸ ਫਰਜ਼ੀ ਮੈਸੇਜ ਭੇਜ ਕੇ ਗਾਹਕਾਂ ਨੂੰ ਵੱਡੇ ਪੇਸ਼ਕਸ਼ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਅਣਜਾਣ ਲਿੰਕਸ 'ਤੇ ਕਲਿੱਕ ਕਰਵਾਉਣ ਜਾਂ ਫਿਰ ਐਪਸ ਡਾਊਨਲੋਡ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ਿਕਾਰ ਬਣਾ ਲੈਂਦਾ ਹੈ। ਅਜਿਹੇ ਐਪਸ ਦਾ ਮਕਸਦ ਅਕਾਊਂਟ ਹੋਲਡਰਾਂ ਦੇ ਪੈਸਿਆਂ 'ਤੇ ਹੱਥ ਸਾਫ ਕਰਨਾ ਹੈ। 

ਟਵਿਟਰ 'ਤੇ ਐੱਸ.ਬੀ.ਆਈ. ਦੇ ਅਧਿਕਾਰਤ ਹੈਂਡਲ 'ਤੇ ਕੀਤੇ ਗਏ ਟਵੀਟ 'ਚ ਲਿਖਿਆ ਹੈ, 'ਅਜਿਹੇ ਫਰਜ਼ੀ ਮੈਸੇਜ ਤੋਂ ਬਚ ਕੇ ਰਹੋ ਜੋ ਵੱਡੇ ਪੇਸ਼ਕਸ਼ ਦਾ ਲਾਲਚ ਜਾਂ ਮੌਜੂਦਾ ਮਹਾਂਮਾਰੀ ਨਾਲ ਜੁੜੀ ਜਾਣਕਾਰੀ ਦਿੰਦੇ ਹਨ ਅਤੇ ਅਣਜਾਣ ਲਿੰਕਸ 'ਤੇ ਜਾਣ ਜਾਂ ਫਿਰ ਅਣਜਾਣ ਸੋਰਸ ਤੋਂ ਕੋਈ ਐਪਸ ਡਾਊਨਲੋਡ ਕਰਨ ਲਈ ਕਹਿੰਦੇ ਹਨ। ਇਹ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ। ਪੋਸਟ 'ਚ ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ 'Cerberus Alert' ਕੈਪਸ਼ਨ ਦਿੱਤਾ ਗਿਆ ਹੈ। ਇਹ ਹਾਲ ਹੀ 'ਚ ਹੋਈ ਵੈੱਬ ਸੀਰੀਜ਼ ਪਤਾਲ ਲੋਕ ਤੋਂ ਪ੍ਰੇਰਿਤ ਲਗਦਾ ਹੈ। 



ਸਵਰਗ, ਧਰਤੀ ਅਤੇ ਪਤਾਲ ਲੋਕ
ਬੜੇ ਹੀ ਕ੍ਰਿਏਟਿਵ ਤਰੀਕੇ ਨਾਲ ਐੱਸ.ਬੀ.ਆਈ. ਨੇ ਸਵਰਗ ਲੋਕ, ਧਰਤੀ ਲੋਕ ਅਤੇ ਪਤਾਲ ਲੋਕ ਤਿੰਨ ਹਿੱਸਿਆਂ 'ਚ ਇਸ ਨੂੰ ਵੰਡਿਆਂ ਹੈ। ਇਸ ਵਿਚ ਪਤਾਲ ਲੋਕ ਦੇ ਯੂਜ਼ਰਜ਼ ਨੂੰ Cerberus ਟ੍ਰੋਜ਼ਨ ਮਾਲਵੇਅਰ ਨੂੰ ਆਨਲਾਈਨ ਬੈਂਕਿੰਗ ਕਰਨ ਵਾਲੇ ਇਨਫੈਕਟਿਡ ਯੂਜ਼ਰਜ਼ ਲਈ ਪਤਾਲ ਲੋਕ ਦੱਸਿਆ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਵਰਗ ਲੋਕ ਦੇ ਅਜਿਹੇ ਯੂਜ਼ਰਜ਼ ਹਨ, ਜਿਨ੍ਹਾਂ 'ਤੇ ਹਮੇਸ਼ਾ ਫਰਾਡ ਦਾ ਖਤਰਾ ਬਣਿਆ ਰਹਿੰਦਾ ਹੈ। ਧਰਤੀ ਲੋਕ ਦੇ ਯੂਜ਼ਰ ਉਨ੍ਹਾਂ ਨੂੰ ਮੰਨਿਆ ਗਿਆ ਹੈ, ਜਿਨ੍ਹਾਂ ਨੂੰ ਇਸ ਮਾਲਵੇਅਰ ਅਤੇ ਖਤਰੇ ਦਾ ਪਤਾ ਹੈ ਅਤੇ ਇਸ ਦੇ ਬਾਵਜੂਦ ਉਹ ਅਣਜਾਣ ਲਿੰਕਸ 'ਤੇ ਕਲਿੱਕ ਕਰਦੇ ਹਨ। ਉਥੇ ਹੀ ਪਤਾਲ ਲੋਕ ਦੇ ਯੂਜ਼ਰਜ਼ ਇਨਫੈਕਟਿਡ ਹੋ ਚੁੱਕੇ ਹਨ। 

ਬੈਂਕਿੰਗ ਡਿਟੇਲਸ ਕਰ ਲਵੇਗਾ ਚੋਰੀ
ਸਾਹਮਣੇ ਆਇਆ ਹੈ ਕਿ ਟ੍ਰੋਜ਼ਨ ਮਾਲਵੇਅਰ ਦਰਅਸਲ ਯੂਜ਼ਰਜ਼ ਦੀਆਂ ਬੈਂਕਿੰਗ ਡਿਟੇਲਸ ਚੋਰੀ ਕਰਨ ਦਾ ਕੰਮ ਕਰਦਾ ਹੈ। ਇਨ੍ਹਾਂ ਡਿਟੇਲਸ 'ਚ ਕ੍ਰੈਡਿਟ ਕਾਰਡ ਨੰਬਰ, ਸੀ.ਵੀ.ਵੀ. ਅਤੇ ਬਾਕੀ ਡਾਟਾ ਸ਼ਾਮਲ ਹੈ। ਇਸ ਤੋਂ ਇਲਾਵਾ ਟ੍ਰੋਜ਼ਨ ਦੀ ਮਦਦ ਨਾਲ ਪੀੜਤ ਨੂੰ ਸ਼ਿਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਟੂ-ਫੈਕਟਰ ਅਥੈਂਟਿਕੇਸ਼ਨ ਡਿਟੇਲਸ ਵੀ ਚੋਰੀ ਕੀਤੀ ਜਾ ਸਕਦੀ ਹੈ। ਕੋਰੋਨਾਵਾਇਰਸ ਲਾਕ ਡਾਊਨ ਦੌਰਾਨ ਫਰਾਡ ਕਰਨ ਵਾਲੇ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਐਕਟਿਵ ਹੋ ਗਏ ਹਨ। ਯੂਜ਼ਰਜ਼ ਨੂੰ ਕਿਸੇ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ ਅਤੇ ਸਿਰਫ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਹੀ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


Rakesh

Content Editor

Related News