SBI Alert : ATM ਕਾਰਡ ਦਾ ਕਰਦੇ ਹੋ ਇਸਤੇਮਾਲ ਤਾਂ ਯਾਦ ਰੱਖੋ ਇਹ ਗੱਲਾਂ

01/11/2021 3:20:42 PM

ਨਵੀਂ ਦਿੱਲੀ — ਬੈਂਕਾਂ ਸਮੇਂ-ਸਮੇਂ ’ਤੇ ਆਪਣੇ ਗਾਹਕਾਂ ਦੇ ਪੈਸੇ ਸੁਰੱਖਿਅਤ ਰੱਖਣ ਲਈ ਸੁਝਾਅ ਦਿੰਦੇ ਰਹਿੰਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਜੇ ਤੁਸੀਂ ਏਟੀਐਮ ਕਾਰਡ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੇ ਲਈ ਕੁਝ ਨਿਯਮਾਂ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ। ਜੇ ਤੁਸੀਂ ਧਿਆਨ ਨਹੀਂ ਦਿੰਦੇ ਹੋ, ਤਾਂ ਤੁਹਾਡਾ ਬੈਂਕ ਖਾਤਾ ਖਾਲ੍ਹੀ ਹੋ ਸਕਦਾ ਹੈ। ਵੱਧ ਰਹੀ ਆਨਲਾਈਨ ਧੋਖਾਧੜੀ ਦੇ ਕਾਰਨ ਬੈਂਕ ਗਾਹਕਾਂ ਨੂੰ ਸੁਚੇਤ ਕਰਦੇ ਰਹਿੰਦੇ ਹਨ।

ਐਸਬੀਆਈ ਨੇ ਕੀਤਾ ਟਵੀਟ 

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕਰਕੇ ਗਾਹਕਾਂ ਨੂੰ ਸੁਰੱਖਿਆ ਸੰਬੰਧੀ ਸੁਝਾਅ ਦਿੱਤੇ ਹਨ। ਤੁਹਾਨੂੰ ਏਟੀਐਮ ਕਾਰਡ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਸਾਰੇ ਸੁਝਾਵਾਂ ਦਾ ਧਿਆਨ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਵਧ ਸਕਦੇ ਹਨ ਸਾਬਣ ਤੇ ਬਿਸਕੁੱਟ ਦੇ ਭਾਅ, ਜਾਣੋ ਕਿਉਂ

ATM ਕਾਰਡ ਦੀ ਵਰਤੋਂ ਕਰਦੇ ਸਮੇਂ ਯਾਦ ਰੱਖਣ ਵਾਲੀਆਂ ਗੱਲਾਂ

  • ATM ਜਾਂ POS ਮਸ਼ੀਨ ’ਤੇ ATM ਕਾਰਡ ਦੀ ਵਰਤੋਂ ਕਰਦੇ ਸਮੇਂ ਆਪਣੇ ਹੱਥਾਂ ਨਾਲ ਕੀਪੈਡ ਨੂੰ ਢੱਕੋ, ਤਾਂ ਜੋ ਕੋਈ ਹੋਰ ਤੁਹਾਡਾ ਪਾਸਵਰਡ ਵੇਖ ਨਾ ਸਕੇ।
  • ਆਪਣੇ ਪਿੰਨ ਦੇ ਵੇਰਵੇ ਕਿਸੇ ਨਾਲ ਵੀ ਸਾਂਝਾ ਨਾ ਕਰੋ।
  • ਕਿਸੇ ਵੀ ਖ਼ਾਤਾਧਾਰਕ ਨੂੰ ਕਾਰਡ ’ਤੇ ਆਪਣਾ ਪਿੰਨ ਨੰਬਰ ਲਿਖਣ ਦੀ ਜ਼ਰੂਰਤ ਨਹੀਂ ਹੈ।
  • ਕੋਈ ਵੀ ਤੁਹਾਡੇ ਕੋਲੋਾਂ ਟੈਕਸਟ ਸੰਦੇਸ਼ਾਂ, ਈ-ਮੇਲਾਂ ਜਾਂ ਕਾਲਾਂ, ਕਾਰਡ ਦੇ ਵੇਰਵੇ ਜਾਂ ਪਿੰਨ ਪੁੱਛੇ ਤਾਂ ਜਵਾਬ ਨਾ ਦਿਓ।
  • ਆਪਣੀ ਜਨਮ ਮਿਤੀ, ਫੋਨ ਨੰਬਰ ਜਾਂ ਖਾਤਾ ਨੰਬਰ ਕਾਰਡ ਦੇ ਪਿੰਨ ਵਜੋਂ ਇਸਤੇਮਾਲ ਨਾ ਕਰੋ।
  • ਆਪਣੇ ਲੈਣ-ਦੇਣ ਦੀ ਰਸੀਦ ਨੂੰ ਵੀ ਸੰਭਾਲ ਕੇ ਰੱਖੋ ਜਾਂ ਇਸ ਨੂੰ ਤੁਰੰਤ ਡਿਸਪੋਜ਼ ਕਰੋ।
  • ਟਰਾਂਦੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਾਸੂਸ ਕੈਮਰਾ ਦੀ ਜਾਂਚ ਕਰੋ।
  • ਏਟੀਐਮ ਜਾਂ ਪੀਓਐਸ ਮਸ਼ੀਨ ’ਤੇ ਕੀਪੈਡ ਨਾਲ ਕੀਤੀ ਛੇੜਛਾੜ ਦੀ ਜਾਂਚ ਕਰੋ।
  • ਤੁਹਾਡਾ ਫੋਨ ਨੰਬਰ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਹੈ, ਤਾਂ ਜੋ ਗਲਤ ਟ੍ਰਾਂਜੈਕਸ਼ਨ ਦੀਆਂ ਚਿਤਾਵਨੀਆਂ ਤੁਰੰਤ ਉਪਲਬਧ ਹੋ ਸਕਣ।

ਕਿਸੇ ਨੂੰ ਵੀ ਨਿੱਜੀ ਵੇਰਵਿਆਂ ਬਾਰੇ ਜਾਣਕਾਰੀ ਨਾ ਦਿਓ

ਇਸ ਤੋਂ ਇਲਾਵਾ, ਬੈਂਕ ਨੇ ਕਿਹਾ ਕਿ ਆਪਣੇ ਨਿੱਜੀ ਵੇਰਵੇ ਕਿਸੇ ਨਾਲ ਵੀ ਸਾਂਝਾ ਨਾ ਕਰੋ। ਅਜਿਹਾ ਕਰਨ ਨਾਲ ਖਾਤੇ ਵਿੱਚ ਜਮ੍ਹਾ ਕੀਤੀ ਰਕਮ ਉੱਡ ਸਕਦੀ ਹੈ। ਬੈਂਕ ਨੇ ਕਿਹਾ ਕਿ ਤੁਹਾਨੂੰ ਕਦੇ ਵੀ ਆਪਣੇ ਏਟੀਐਮ ਪਿੰਨ, ਕਾਰਡ ਨੰਬਰ, ਅਕਾਉਂਟ ਨੰਬਰ ਅਤੇ ਓਟੀਪੀ ਕਿਸੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ।

ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ

ਬੈਂਕ ਸਮੇਂ-ਸਮੇਂ ’ਤੇ ਅਲਰਟ ਜਾਰੀ ਕਰਦਾ ਹੈ

ਆਓ ਜਾਣਦੇ ਹਾਂ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਗਾਹਕਾਂ ਦੀ ਸੁਰੱਖਿਆ ਲਈ ਅਲਰਟ ਜਾਰੀ ਕਰਦਾ ਰਹਿੰਦਾ ਹੈ। ਐਸਬੀਆਈ ਦਾ ਉਦੇਸ਼ ਗਾਹਕਾਂ ਦੇ ਪੈਸੇ ਦੀ ਰਾਖੀ ਕਰਨਾ ਹੈ। ਬੈਂਕ ਆਪਣੇ ਟਵਿੱਟਰ ਹੈਂਡਲ ਅਤੇ ਐਮ ਐਮ ਐਸ ਰਾਹੀਂ ਗਾਹਕਾਂ ਨੂੰ ਅਲਰਟ ਭੇਜਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਲਗਾਤਾਰ ਵਧ ਰਹੀ ਹੈ ਐਲੋਨ ਮਸਕ ਦੀ ਦੌਲਤ, ਜਲਦ ਬਣ ਸਕਦੇ ਹਨ ਦੁਨੀਆ ਦੇ ਪਹਿਲੇ trillionaire

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News