SBI ਦੀ ਜਮ੍ਹਾ ਰੇਟਿੰਗ ਦੀ ਪੁਸ਼ਟੀ, PNB, BOB, ਕੇਨਰਾ ਬੈਂਕ ਦੀ ਰੇਟਿੰਗ ’ਚ ਸੁਧਾਰ : ਮੂਡੀਜ਼

Saturday, Jan 21, 2023 - 12:04 PM (IST)

ਨਵੀਂ ਦਿੱਲੀ (ਭਾਸ਼ਾ) – ਰੇਟਿੰਗ ਏਜੰਸੀ ਮੁੂਡੀਜ਼ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਲੰਬੀ ਮਿਆਦ ਦੀ ਰੇਟਿੰਗ ਦੀ ਪੁਸ਼ਟੀ ਕਰਨ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.), ਕੇਨਰਾ ਬੈਂਕ ਅਤੇ ਬੈਂਕ ਆਫ ਬੜੌਦਾ ਦੀ ਜਮ੍ਹਾ ਰੇਟਿੰਗ ’ਚ ਸੁਧਾਰ ਕੀਤਾ ਹੈ। ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਜਨਤਕ ਖੇਤਰ ਦੇ ਇਨ੍ਹਾਂ ਸਾਰੇ ਬੈਂਕਾਂ ਦੀ ਲੰਬੀ ਮਿਆਦ ਦੀ ਰੇਟਿੰਗ ਦਾ ਦ੍ਰਿਸ਼ ਸਥਿਰ ਬਣਿਆ ਹੋਇਆ ਹੈ।

ਮੂਡੀਜ਼ ਨੇ ਐੱਸ. ਬੀ. ਆਈ. ਦੀ ਲੰਬੀ ਮਿਆਦ ਦੀ ਸਥਾਨਕ ਅਤੇ ਵਿਦੇਸ਼ੀ ਮੁਦਰਾ ਬੈਂਕ ਜਮ੍ਹਾ ਰੇਟਿੰਗ ਨੂੰ ਬੀ. ਏ. ਏ.3 ’ਤੇ ਬਣਾਈ ਰੱਖਿਆ ਹੈ ਜਦ ਕਿ ਬਾਕੀ ਤਿੰਨਾਂ ਜਨਤਕ ਬੈਂਕਾਂ ਦੀ ਲੰਬੀ ਮਿਆਦ ਦੀ ਜਮ੍ਹਾ ਰੇਟਿੰਗ ’ਚ ਸੁਧਾਰ ਕੀਤਾ ਹੈ। ਉਸ ਨੇ ਕਿਹਾ ਕਿ ਐੱਸ. ਬੀ. ਆਈ. ਦੀ ਲੰਬੀ ਮਿਆਦ ਦੀ ਜਮ੍ਹਾ ਰੇਟਿੰਗ ਨੂੰ ਬੀ. ਏ. ਏ.3 ’ਤੇ ਬਣਾਈ ਰੱਖਣਾ ਅਤੇ ਬੈਂਕ ਆਫ ਬੜੌਦਾ, ਕੇਨਰਾ ਬੈਂਕ ਅਤੇ ਪੀ. ਐੱਨ. ਬੀ. ਦੀ ਲੰਬੀ ਮਿਆਦ ਦੀ ਜਮ੍ਹਾ ਰੇਟਿੰਗ ਨੂੰ ਬੀ. ਏ. ਏ.1 ਤੋਂ ਉੱਨਤ ਕਰ ਕੇ ਬੀ. ਏ. ਏ.3 ਕਰਨਾ ਭਾਰਤ ਦੇ ਮੈਕਰੋ ਆਰਥਿਕ ਦ੍ਰਿਸ਼ ’ਚ ਸੁਧਾਰ ਨੂੰ ਦਰਸਾਉਂਦਾ ਹੈ। ਇਸ ਨਾਲ ਲੋੜ ਦੇ ਸਮੇਂ ਬੈਂਕਾਂ ਨੂੰ ਬਹੁਤ ਉੱਚ ਪੱਧਰ ਦੀ ਸਰਕਾਰੀ ਸਮਰਥਨ ਦੀ ਧਾਰਣਾ ਵੀ ਪ੍ਰਤੀਬਿੰਬਿਤ ਹੁੰਦੀ ਹੈ। ਮੁੂਡੀਜ਼ ਦੀ ਬੈਂਕ ਜਮ੍ਹਾ ਰੇਟਿੰਗ ਕਿਸੇ ਬੈਂਕ ਦੀ ਵਿਦੇਸ਼ੀ ਅਤੇ ਘਰੇਲੂ ਮੁਦਰਾ ਜਮ੍ਹਾ ਜ਼ਿੰਮੇਵਾਰੀਆਂ ਨੂੰ ਸਮੇਂ ਸਿਰ ਅਦਾ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ’ਚ ਕਰਜ਼ੇ ਦੀ ਸਥਿਤੀ ’ਚ ਹੌਲੀ-ਹੌਲੀ ਸੁਧਾਰ ਹੋਇਆ ਹੈ, ਪ੍ਰਚੂਨ ਕਰਜ਼ਿਆਂ ਦਾ ਪ੍ਰਦਰਸ਼ਨ ਚੰਗਾ ਹੋਇਆ ਹੈ ਅਤੇ ਕੰਪਨੀਆਂ ਦੀ ਵਿੱਤੀ ਸਥਿਤੀ ’ਚ ਵੀ ਸੁਧਾਰ ਹੋਇਆ ਹੈ।


Harinder Kaur

Content Editor

Related News