ਅਜ਼ੀਮ ਪ੍ਰੇਮਜੀ ਨੂੰ ਪਛਾੜ ਟਾਪ 5 ਅਮੀਰਾਂ 'ਚ ਸ਼ਾਮਲ ਹੋਈ 'ਸਾਵਿਤਰੀ ਜਿੰਦਲ', ਦੇਖੋ ਚੋਟੀ ਦੇ 10 ਅਮੀਰਾਂ ਦੀ ਸੂਚੀ

Wednesday, Dec 13, 2023 - 05:08 PM (IST)

ਬਿਜ਼ਨੈੱਸ ਡੈਸਕ - ਭਾਰਤ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਹੁਣ ਦੌਲਤ ਦੇ ਮਾਮਲੇ 'ਚ ਵਿਪਰੋ ਦੇ ਮਾਲਕ ਅਜ਼ੀਮ ਪ੍ਰੇਮਜੀ ਨੂੰ ਪਛਾੜਦੇ ਹੋਏ ਸੱਤਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਬਲੂਮਬਰਗ ਬਿਲੇਨਿਅਰ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤੱਕ ਪਹੁੰਚ ਗਈ ਹੈ। ਪਿਛਲੇ ਦੋ ਸਾਲਾਂ 'ਚ ਹੀ ਉਸ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ ਅਜ਼ੀਮ ਪ੍ਰੇਮਜੀ ਦੀ ਜਾਇਦਾਦ 'ਚ 42 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ - ਸੋਨਾ ਖਰੀਦਣ ਦੇ ਚਾਹਵਾਨ ਲੋਕਾਂ ਲਈ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਭਾਰੀ ਗਿਰਾਵਟ

ਕਦੇ ਕਾਲਜ ਨਹੀਂ ਗਈ ਪਰ ਸੰਭਾਲ ਲਿਆ ਸਾਰਾ ਕਾਰੋਬਾਰ 
ਸਾਵਿਤਰੀ ਜਿੰਦਲ ਦਾ ਜਨਮ 20 ਮਾਰਚ 1950 ਨੂੰ ਅਸਾਮ ਦੇ ਤਿਨਸੁਕੀਆ ਵਿੱਚ ਹੋਇਆ ਸੀ। ਉਸਦਾ ਵਿਆਹ 1970 ਵਿੱਚ ਜਿੰਦਲ ਗਰੁੱਪ ਦੇ ਸੰਸਥਾਪਕ ਓਮਪ੍ਰਕਾਸ਼ ਜਿੰਦਲ ਨਾਲ ਹੋਇਆ ਸੀ। ਉਸ ਦੇ 9 ਬੱਚੇ ਹਨ। ਜਦੋਂ ਉਹ 55 ਸਾਲਾਂ ਦੀ ਸੀ ਤਾਂ ਉਸ ਦੇ ਪਤੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਓਮ ਪ੍ਰਕਾਸ਼ ਜਿੰਦਲ ਵੀ ਹਰਿਆਣਾ ਸਰਕਾਰ ਵਿੱਚ ਮੰਤਰੀ ਰਹੇ ਹਨ। ਪਤੀ ਦੀ ਮੌਤ ਤੋਂ ਬਾਅਦ ਉਸ ਨੇ ਸਾਰਾ ਕਾਰੋਬਾਰ ਸੰਭਾਲ ਲਿਆ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਕਦੇ ਪਹਿਲੇ ਨੰਬਰ 'ਤੇ ਰਹਿਣ ਵਾਲੇ ਪ੍ਰੇਮਜੀ ਹੁਣ 6ਵੇਂ ਨੰਬਰ 'ਤੇ
ਵਿਪਰੋ ਦੇ ਮਾਲਕ ਅਜ਼ੀਮ ਪ੍ਰੇਮਜੀ ਕਦੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਸਨ ਪਰ ਪਿਛਲੇ ਸਾਲਾਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ ਵੱਡੀ ਗਿਰਾਵਟ ਆਈ ਹੈ। ਕੰਪਨੀ ਦੇ ਸ਼ੇਅਰਾਂ 'ਚ ਪਿਛਲੇ ਦੋ ਸਾਲਾਂ 'ਚ 42 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਜਿਸ ਦਾ ਅਸਰ ਪ੍ਰੇਮਜੀ ਦੀ ਦੌਲਤ 'ਤੇ ਵੀ ਪਿਆ ਅਤੇ ਹੁਣ ਉਹ ਦੇਸ਼ ਦੇ ਅਮੀਰਾਂ ਦੀ ਸੂਚੀ 'ਚ ਛੇਵੇਂ ਨੰਬਰ 'ਤੇ ਆ ਗਏ ਹਨ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਭਾਰਤ ਦੇ ਟਾੱਪ 10 ਅਮੀਰਾਂ ਦੀ ਸੂਚੀ 'ਚ ਇਨ੍ਹਾਂ ਉਦਯੋਗਪਤੀਆਂ ਦੇ ਨਾਮ ਹਨ ਸ਼ਾਮਲ
1. ਮੁਕੇਸ਼ ਅੰਬਾਨੀ
2. ਗੌਤਮ ਅਡਾਨੀ
3. ਸ਼ਪੂਰ ਪਾਲਨਜੀ ਮਿਸਤਰੀ
4. ਸ਼ਿਵ ਨਾਦਰ
5. ਸਾਵਿਤਰੀ ਦੇਵੀ ਜਿੰਦਲ
6. ਅਜ਼ੀਮ ਪ੍ਰੇਮਜੀ
7. ਦਿਲੀਪ ਸ਼ਾਂਤੀਲਾਲ ਸੰਘਵੀ
8. ਰਾਧਾਕਿਸ਼ਨ ਦਮਾਨੀ
9. ਲਕਸ਼ਮੀ ਮਿੱਤਲ
10. ਕੁਮਾਰ ਮੰਗਲਮ ਬਿਰਲਾ

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News