ਸਾਊਦੀ ਅਰਾਮਕੋ ਨੇ ਚੀਨ ਨਾਲ 75,000 ਕਰੋੜ ਦੀ ਡੀਲ ਕੀਤੀ ਖਤਮ

Monday, Aug 24, 2020 - 01:14 AM (IST)

ਸਾਊਦੀ ਅਰਾਮਕੋ ਨੇ ਚੀਨ ਨਾਲ 75,000 ਕਰੋੜ ਦੀ ਡੀਲ ਕੀਤੀ ਖਤਮ

ਨਵੀਂ ਦਿੱਲੀ (ਇੰਟ)-ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਚੀਨ ਨਾਲ 10 ਅਰਬ ਡਾਲਰ (ਕਰੀਬ 75,000 ਕਰੋੜ) ਦੀ ਇਕ ਡੀਲ ਖਤਮ ਕਰਨ ਦਾ ਫੈਸਲਾ ਕੀਤਾ ਹੈ । ਇਸ ਡੀਲ ਤਹਿਤ ਅਰਾਮਕੋ ਚੀਨ ਨਾਲ ਮਿਲ ਕੇ ਇਕ ਰਿਫਾਇਨਿੰਗ ਅਤੇ ਪੈਟਰੋਕੈਮਿਕਲਸ ਦਾ ਪਲੈਕਸ ਬਣਾਉਣ ਵਾਲੀ ਸੀ। ਚੀਨ ਲਈ ਇਹ ਬਹੁਤ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਕੋਰੋਨਾ ਕਾਲ ‘ਚ ਤੇਲ ਕਾਫੀ ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ‘ਚ ਮੌਜੂਦਾ ਹਾਲਾਤ ਨੂੰ ਧਿਆਨ ‘ਚ ਰੱਖਦੇ ਹੋਏ ਅਰਾਮਕੋ ਨੇ ਇਸ ਡੀਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਦੇ ਮਾਮਲੇ ਜਿਸ ਤਰ੍ਹਾਂ ਵੱਧ ਰਹੇ ਹਨ, ਉਸ ਤਰ੍ਹਾਂ ਵੈਕਸੀਨ ਦੇ ਬਿਨਾਂ ਨਕੇਲ ਸੰਭਵ ਨਹੀਂ ਹੈ ਅਤੇ ਵੈਕਸੀਨ ਨੂੰ ਲੈ ਕੇ ਅਜੇ ਦੂ ਰ-ਦੂਰ ਤੱਕ ਕੋਈ ਸੰਭਾਵਨਾ ਨਹੀਂ ਦਿਸ ਰਹੀ ਹੈ। ਅਜਿਹੇ ‘ਚ ਬਾਜ਼ਾਰ ਅਤੇ ਉਦਯੋਗਿਕ ਗਤੀਵਿਧੀ ਕਦੋਂ ਤੱਕ ਪ੍ਰਭਾਵਿਤ ਰਹੇਗੀ, ਇਸ ਦਾ ਅਨੁਮਾਨ ਲਾਉਣਾ ਮੁਸ਼ਕਲ ਹੈ। 

ਇਸ ਮਾਮਲੇ ਨੂੰ ਲੈ ਕੇ ਅਰਾਮਕੋ ਨੇ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ । ਉਸ ਦੇ ਚਾਈਨੀਜ਼ ਪਾਰਟਨਰ ਚਾਈਨਾ ਨਾਰਥ ਇੰਡਸਟ੍ਰੀਜ਼ ਗਰੁੱਪ ਕਾਰਪੋਰੇਸ਼ਨ (ਨਾਰਿਨਕਾਨ) ਅਤੇ ਪਾਣਜਿਨ ਸਿਨਕੇ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਪੂਰੀ ਦੁਨੀਆ ‘ਚ ਤੇਲ ਕੰਪਨੀਆਂ ਦੀ ਹਾਲਤ ਲੱਗਭੱਗ ਇਕ ਜਿਹੀ ਹੈ। ਮੰਗ ਅਤੇ ਕੀਮਤ ‘ਚ ਕਮੀ ਕਾਰਣ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਰਾਮਕੋ ਨੇ ਫਿਲਹਾਲ ਕੈਪੀਟਲ ਐਕਸਪੈਂਡੀਚਰ ਘਟਾਉਣ ‘ਤੇ ਫੋਕਸ ਕੀਤਾ ਹੈ। ਕੰਪਨੀ ਨੇ 75 ਅਰਬ ਡਾਲਰ ਦਾ ਡਿਵੀਡੈਂਡ ਜਾਰੀ ਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਡਿਵੀਡੈਂਡ ਦਾ ਵੱਡਾ ਹਿੱਸਾ ਸਾਊਦੀ ਕਿੰਗਡਮ ਨੂੰ ਜਾਂਦਾ ਹੈ, ਜੋ ਫਿਲਹਾਲ ਕੈਸ਼ ਦੀ ਭਾਰੀ ਕਿੱਲਤ ‘ਚੋਂ ਲੰਘ ਰਿਹਾ ਹੈ।

ਅਰਾਮਕੋ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਰਕਾਰ ਦੀ ਨਜ਼ਰ 44 ਅਰਬ ਡਾਲਰ ਦੀ ਭਾਰਤ ਨਾਲ ਡੀਲ ‘ਤੇ ਹੈ। ਅਰਾਮਕੋ ਨੇ ਮਹਾਰਾਸ਼ਟਰ ਦੇ ਰਤਨਾਗਿਰੀ ਮੈਗਾ ਰਿਫਾਇਨਰੀ ਪ੍ਰਾਜੈਕਟ ‘ਚ 44 ਅਰਬ ਡਾਲਰ ਨਿਵੇਸ਼ ਦਾ ਐਲਾਨ ਕੀਤਾ ਸੀ। ਤੇਲ ਦੀ ਲਗਾਤਾਰ ਘੱਟ ਰਹੀ ਕੀਮਤ ਅਤੇ ਡਿਮਾਂਡ ‘ਚ ਇਸ ਗੱਲ ਦੀ ਸੰਭਾਵਨਾ ਵਿਖਾਈ ਦੇ ਰਹੀ ਹੈ ਕਿ ਅਰਾਮਕੋ ਭਾਰਤ ਦੇ ਨਾਲ ਇਸ ਡੀਲ ‘ਤੇ ਵੀ ਪਿੱਛੇ ਨਾ ਹੱਟ ਜਾਵੇ।


author

Karan Kumar

Content Editor

Related News