ਹੁਣ ਨਹੀਂ ਖ਼ਰੀਦ ਸਕੋਗੇ Hyundai ਦੀ Santro, ਕੰਪਨੀ ਲਾਂਚ ਕਰੇਗੀ ਇਹ ਨਵੀਂ ਕਾਰ

Thursday, May 19, 2022 - 06:28 PM (IST)

ਨਵੀਂ ਦਿੱਲੀ - ਹੁੰਡਈ ਮੋਟਰ ਨੂੰ ਸੈਂਟਰੋ ਕਾਰ ਤੋਂ ਬਾਜ਼ਾਰ 'ਚ ਮਜ਼ਬੂਤ ​​ਪਛਾਣ ਮਿਲੀ। ਇਸ ਕਾਰ ਦੀ ਘੱਟ ਕੀਮਤ ਅਤੇ ਫੀਚਰਸ ਨੇ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ। ਭਾਰਤ ਵਿੱਚ ਸੈਂਟਰੋ ਇਕ ਅਜਿਹੀ ਮਸ਼ਹੂਰ ਕਾਰ ਹੈ ਜਿਸ ਨੇ ਲੋਕਾਂ ਦਾ ਕਾਰ ਖਰੀਦਣ ਦਾ ਸੁਪਨਾ ਪੂਰਾ ਕਰ ਦਿੱਤਾ ਹੈ। ਪਰ ਹੁਣ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੰਪਨੀ ਨੇ Santro ਹੈਚਬੈਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅਤੇ ਕੰਪਨੀ ਨੇ ਇਹ ਫੈਸਲਾ ਕਿਉਂ ਲਿਆ?

ਇਹ ਵੀ ਪੜ੍ਹੋ : ਹੁੰਡਈ ਮੋਟਰ ਇੰਡੀਆ ਨੇ 'ਈਵੀ ਚਾਰਜਿੰਗ ਸਟੇਸ਼ਨ' ਲਈ ਟਾਟਾ ਪਾਵਰ ਨਾਲ ਹੱਥ ਮਿਲਾਇਆ

ਕੰਪਨੀ ਨੇ ਇਹ ਫੈਸਲਾ ਕਿਉਂ ਲਿਆ?

ਤੁਹਾਨੂੰ ਦੱਸ ਦੇਈਏ ਕਿ ਵਾਹਨਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਐਂਟਰੀ ਸੈਗਮੈਂਟ ਦੀਆਂ ਕਾਰਾਂ ਦੀ ਮੰਗ ਵੀ ਘੱਟ ਗਈ ਹੈ। ਇਹ ਮੁੱਖ ਕਾਰਨ ਹੈ ਕਿ ਹੁੰਡਈ ਮੋਟਰ ਨੇ ਭਾਰਤ ਵਿੱਚ ਐਂਟਰੀ ਸੈਗਮੈਂਟ ਹੈਚਬੈਕ Santro ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਸੈਂਟਰੋ ਦੀ ਕੀਮਤ

ਹੈਚਬੈਕ Santro ਦੀ ਗੱਲ ਕਰੀਏ ਤਾਂ ਸਾਲ 2018 'ਚ ਇਸ ਨੂੰ ਭਾਰਤੀ ਬਾਜ਼ਾਰ 'ਚ 3.9 ਲੱਖ ਤੋਂ 5.5 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਲਾਂਚ ਹੋਣ ਤੋਂ ਬਾਅਦ 4 ਸਾਲਾਂ 'ਚ ਇਸ ਵਾਹਨ ਦੀ ਕੀਮਤ 'ਚ 20 ਤੋਂ 30 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਇਸ ਦੀ ਕੀਮਤ 5.7 ਲੱਖ ਤੋਂ ਵਧ ਕੇ 7 ਲੱਖ ਹੋ ਗਈ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਪਿਛਲੇ 6 ਮਹੀਨਿਆਂ 'ਚ ਹਰ ਮਹੀਨੇ ਇਸ ਕਾਰ ਦੀਆਂ ਸਿਰਫ 1500 ਤੋਂ 2000 ਯੂਨਿਟਾਂ ਹੀ ਵਿਕੀਆਂ ਹਨ।

ਇਹ ਵੀ ਪੜ੍ਹੋ : Twitter ਨੂੰ 44 ਅਰਬ ਡਾਲਰ ਤੋਂ ਘੱਟ ਕੀਮਤ 'ਚ  ਖ਼ਰੀਦਣਾ ਚਾਹੁੰਦੇ ਹਨ Elon Musk, ਸਪੈਮ ਬੋਟ 'ਤੇ ਵੀ ਕੀਤਾ ਅਪਡੇਟ

Hyundai Motors ਨੇ ਆਪਣੀ ਸਭ ਤੋਂ ਮਸ਼ਹੂਰ ਹੈਚਬੈਕ ਕਾਰ Hyundai Santro ਨੂੰ ਬੰਦ ਕਰ ਦਿੱਤਾ ਹੈ। ਇਸਦੇ ਪਿੱਛੇ ਇੱਕ ਵੱਡਾ ਕਾਰਨ ਕੰਪਨੀ ਦੀ ਭਵਿੱਖ ਦੀ ਯੋਜਨਾ ਹੈ। Hyundai Santro ਨੂੰ ਇੱਕ ਮਾਈਕ੍ਰੋ-SUV ਨਾਲ ਬਦਲਣ 'ਤੇ ਕੰਮ ਕਰ ਰਹੀ ਹੈ ਜੋ ਬਾਜ਼ਾਰ 'ਚ ਟਾਟਾ ਪੰਚ ਨੂੰ ਸਿੱਧਾ ਮੁਕਾਬਲਾ ਦੇਵੇਗੀ।

ਆਪਣੀ ਐਂਟਰੀ-ਲੇਵਲ ਹੈਚਬੈਕ ਨੂੰ ਬੰਦ ਕਰਨ ਤੋਂ ਬਾਅਦ, ਕੰਪਨੀ ਐਂਟਰੀ ਲੈਵਲ SUV ਲਿਆ ਸਕਦੀ ਹੈ। ਖਬਰਾਂ ਮੁਤਾਬਕ ਇਸ ਦਾ ਕੋਡਨੇਮ Ai3 ਹੈ। ਇਸ ਨੂੰ Grand i10 Nios ਦੇ ਬਦਲ ਵਜੋਂ ਲਾਂਚ ਕੀਤਾ ਜਾਵੇਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਵੀ ਇਸੇ ਹੈਚਬੈਕ ਕਾਰ ਵਾਂਗ ਹੀ ਹੋਵੇਗੀ। ਇਹ ਕੰਪਨੀ 2023 ਤੱਕ ਭਾਰਤੀ ਬਾਜ਼ਾਰ 'ਚ ਆਵੇਗੀ।

ਇਹ ਵੀ ਪੜ੍ਹੋ : ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald's, ਹਾਲੇ ਕਰਮਚਾਰੀਆਂ ਨੂੰ ਭੁਗਤਾਨ ਜਾਰੀ ਰੱਖੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News