ਸਾਂਸੇਰਾ ਇੰਜੀਨੀਅਰਿੰਗ ਨੇ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ ਜੁਟਾਏ ਇੰਨੇ ਰੁ:

Tuesday, Sep 14, 2021 - 08:53 AM (IST)

ਸਾਂਸੇਰਾ ਇੰਜੀਨੀਅਰਿੰਗ ਨੇ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ ਜੁਟਾਏ ਇੰਨੇ ਰੁ:

ਨਵੀਂ ਦਿੱਲੀ- ਵਾਹਨ ਕਲਪੁਰਜੇ ਬਣਾਉਣ ਵਾਲੀ ਕੰਪਨੀ ਸਾਂਸੇਰਾ ਇੰਜੀਨੀਅਰਿੰਗ ਨੇ ਆਈ. ਪੀ. ਓ. ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 382 ਕਰੋੜ ਰੁਪਏ ਜੁਟਾਏ ਹਨ। ਕੰਪਨੀ ਦੇ ਆਈ. ਪੀ. ਓ. ਵਿਚ ਮੰਗਲਵਾਰ ਯਾਨੀ ਅੱਜ ਤੋਂ 16 ਸਤੰਬਰ ਤੱਕ ਬੋਲੀ ਲਾਈ ਜਾ ਸਕਦੀ ਹੈ।

ਕੰਪਨੀ ਨੇ ਐਂਕਰ ਨਿਵੇਸ਼ਕਾਂ ਨੂੰ 51,35,162 ਇਕੁਇਟੀ ਸ਼ੇਅਰ 744 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਦੇਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਐਂਕਰ ਨਿਵੇਸ਼ਕਾਂ ਨੂੰ 382.05 ਕਰੋੜ ਰੁਪਏ ਦੇ ਸ਼ੇਅਰ ਵੰਡੇ ਗਏ ਹਨ।

ਬੀ. ਐੱਸ. ਈ. 'ਤੇ ਸੋਮਵਾਰ ਨੂੰ ਪਾਏ ਗਏ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿੰਗਾਪੁਰ ਸਰਕਾਰ, ਸਿੰਗਾਪੁਰ ਮੁਦਰਾ ਅਥਾਰਟੀ, ਨੋਮੁਰਾ, ਅਬੂਧਾਬੀ ਨਿਵੇਸ਼ ਅਥਾਰਟੀ, ਐਕਸਿਸ ਮਿਊਚੁਅਲ ਫੰਡ, ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਐੱਮ. ਐੱਫ., ਐੱਸ. ਬੀ. ਆਈ. ਲਾਈਫ ਇੰਸ਼ੋਰੈਂਸ, ਮੈਕਸ ਲਾਈਫ ਇੰਸ਼ੋਰੈਂਸ ਤੇ ਕੁਬੇਰ ਇੰਡੀਆ ਫੰਡ ਆਦਿ ਐਂਕਰ ਨਿਵੇਸ਼ਕਾਂ ਨੂੰ ਸ਼ੇਅਰ ਵੰਡੇ ਗਏ ਹਨ। 

ਸਾਂਸੇਰਾ ਇੰਜੀਨੀਅਰਿੰਗ ਦਾ ਆਈ. ਪੀ. ਓ. ਪੂਰੀ ਤਰ੍ਹਾਂ ਨਾਲ ਓ. ਐੱਫ. ਐੱਸ. ਤਹਿਤ ਆ ਰਿਹਾ ਹੈ। ਇਸ ਵਿਚ ਕੁੱਲ 1,72,44,328 ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਵਿਚ ਪ੍ਰਤੀ ਸ਼ੇਅਰ ਦਾ ਮੁੱਲ 734-744 ਰੁਪਏ ਨਿਰਧਾਰਤ ਕੀਤਾ ਗਿਆ ਹੈ। ਮੁੱਲ ਦਾਇਰੇ ਦੇ ਉੱਪਰੀ ਪੱਧਰ 'ਤੇ ਆਈ. ਪੀ. ਓ. ਤੋਂ 1,283 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ।


author

Sanjeev

Content Editor

Related News