ਸੈਮਸੰਗ ਦੀ ਸੌਗਾਤ, TV-ਫਰਿੱਜ ਖਰੀਦਣ 'ਤੇ ਮੁਫ਼ਤ ਮਿਲਣਗੇ ਇਹ ਮਹਿੰਗੇ ਫੋਨ

Friday, Oct 23, 2020 - 02:16 PM (IST)

ਸੈਮਸੰਗ ਦੀ ਸੌਗਾਤ, TV-ਫਰਿੱਜ ਖਰੀਦਣ 'ਤੇ ਮੁਫ਼ਤ ਮਿਲਣਗੇ ਇਹ ਮਹਿੰਗੇ ਫੋਨ

ਗੁਰੂਗ੍ਰਾਮ— ਇਲੈਕਟ੍ਰਾਨਿਕਸ ਸਾਮਾਨ ਨਿਰਮਾਤਾ ਕੰਪਨੀ ਸੈਮਸੰਗ ਨੇ ਸ਼ੁੱਕਰਵਾਰ ਨੂੰ 'ਹੋਮ ਫੈਸਟਿਵ ਹੋਮ' ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਸੈਮਸੰਗ ਟੈਲੀਵਿਜ਼ਨ ਅਤੇ ਹੋਰ ਸਾਮਾਨ ਖਰੀਦਣ 'ਤੇ ਗਾਹਕਾਂ ਲਈ ਮੁਫ਼ਤ ਮੋਬਾਇਲ ਅਤੇ 20,000 ਰੁਪਏ ਤੱਕ ਦੇ ਕੈਸ਼ਬੈਕ ਦੀ ਪੇਸ਼ਕਸ਼ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਇਹ ਪੇਸ਼ਕਸ਼ 20 ਨਵੰਬਰ ਤੱਕ ਲਈ ਹੈ। ਇਸ ਪੇਸ਼ਕਸ਼ ਦੌਰਾਨ ਗਾਹਕ ਸੈਮਸੰਗ QLED ਅਤੇ QLED 8K ਟੀ. ਵੀ. ਅਤੇ ਸਪੇਸਮੈਕਸ ਫੈਮਿਲੀ ਹੱਬ ਫਰਿੱਜ ਖਰੀਦਣ 'ਤੇ ਗੈਲੇਕਸੀ ਫੋਲਡ, ਗੈਲਕੇਸੀ ਐੱਸ-20 ਅਲਟ੍ਰਾ, ਗੈਲੇਕਸੀ ਨੋਟ 10 ਲਾਈਟ, ਗੈਲੇਕਸੀ ਏ-31 ਅਤੇ ਗੈਲੇਕਸੀ ਏ-21 ਐੱਸ ਵਰਗੇ ਮੋਬਾਇਲ ਫੋਨ ਨਿਸ਼ਚਿਤ ਤੋਹਫ਼ੇ ਦੇ ਰੂਪ 'ਚ ਪਾ ਸਕਦੇ ਹਨ।

ਇਸ ਤੋਂ ਇਲਾਵਾ 20,000 ਰੁਪਏ ਤੱਕ ਦੇ ਕੈਸ਼ਬੈਕ ਅਤੇ 990 ਰੁਪਏ ਦੀ ਘੱਟੋ-ਘੱਟ ਆਸਾਨ ਈ. ਐੱਮ. ਆਈ. ਦਾ ਵੀ ਫਾਇਦਾ ਗਾਹਕਾਂ ਨੂੰ ਮਿਲੇਗਾ। ਹੋਮ ਫੈਸਟਿਵ ਹੋਮ ਆਫਰ QLED ਅਤੇ QLED 8K ਟੀ. ਵੀ., ਯੂ. ਐੱਚ. ਡੀ. ਟੀ. ਵੀ., ਸਮਾਟਰ ਟੀ. ਵੀ., ਵਾਸ਼ਰ ਡ੍ਰਾਇਰ, ਪੂਰੀ ਤਰ੍ਹਾਂ ਆਟੋਮੈਟਿਕ ਫ੍ਰੰਟ ਲੋਡ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਟਾਪ ਲੋਡ ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਓਵਨ ਅਤੇ ਵਿੰਡੋ ਫ੍ਰੀ ਏ. ਸੀ. ਆਦਿ 'ਤੇ ਉਪਲਬਧ ਹੈ।

ਟੀ. ਵੀ., ਫਰਿੱਜ 'ਤੇ ਕੀ ਹੈ ਪੇਸ਼ਕਸ਼-
ਸੈਮਸੰਗ QLED 8K ਟੀ. ਵੀ. ਦੇ 85 ਇੰਚ, 82 ਇੰਚ ਅਤੇ 75 ਇੰਚ ਮਾਡਲ ਦੀ ਖਰੀਦ 'ਤੇ ਸੈਮਸੰਗ ਗੈਲੇਕਸੀ ਫੋਲਡ ਸਮਾਰਟ ਫੋਨ ਦਿੱਤਾ ਜਾ ਰਿਹਾ ਹੈ। QLED TV ਟੀ. ਵੀ. ਦੇ 75 ਇੰਚ ਅਤੇ ਇਸ ਉਪਰ ਦੇ ਮਾਡਲ 'ਤੇ ਗੈਲੇਕਸੀ ਐੱਸ20 ਅਲਟ੍ਰਾ ਦਿੱਤਾ ਜਾਵੇਗਾ। 55 ਇੰਚ QLED ਅਤੇ 65 ਇੰਚ ਯੂ. ਐੱਚ. ਡੀ. ਮਾਡਲ ਦੇ ਨਾਲ ਗੈਲੇਕਸੀ A21S, 65 ਇੰਚ QLED, QLED 8K ਅਤੇ 70 ਇੰਚ ਅਤੇ ਇਸ ਉਪਰ ਦੇ ਕ੍ਰਿਸਟਲ 4K ਯੂ. ਐੱਚ. ਡੀ. ਟੀ. ਵੀ. ਮਾਡਲ 'ਤੇ ਗੈਲੇਕਸੀ ਏ31 ਮਿਲੇਗਾ।

ਉੱਥੇ ਹੀ, ਸੈਮਸੰਗ ਦੇ ਸਪੇਸਮੈਕਸ ਫੈਮਿਲ ਹੱਬ ਫਰਿੱਜ ਖਰੀਦਣ 'ਤੇ ਮੁਫ਼ਤ ਗੈਲੇਕਸੀ ਨੋਟ 10 ਲਾਈਟ ਸਮਾਰਟ ਫੋਨ ਅਤੇ 20 ਫੀਸਦੀ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਰਡ ਮੈਸਟਰੋ ਨਾਲ 15 ਫੀਸਦੀ ਤੱਕ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਵਾਸ਼ਰ ਡ੍ਰਾਇਰ ਅਤੇ ਓਵਨ 'ਤੇ ਕਈ ਤਰ੍ਹਾਂ ਦੀ ਛੋਟ ਦਿੱਤੀ ਜਾ ਰਹੀ ਹੈ। ਗਾਹਕ 20 ਨਵੰਬਰ ਤੱਕ ਇਸ ਵਿਸ਼ੇਸ਼ ਤਿਉਹਾਰੀ ਛੋਟ ਦਾ ਫਾਇਦਾ ਉਠਾ ਸਕਦੇ ਹਨ।


author

Sanjeev

Content Editor

Related News