ਸੈਮਸੰਗ ਇਲੈਕਟ੍ਰੋਨਿਕਸ ਦਾ ਤੀਜੀ ਤਿਮਾਹੀ ''ਚ ਮੁਨਾਫਾ ਘਟਿਆ
Thursday, Oct 31, 2019 - 02:07 PM (IST)

ਸਿਓਲ—ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਅਤੇ ਮੈਮੋਰੀ ਚਿਪ ਕੰਪਨੀ ਸੈਮਸੰਗ ਦਾ ਮੁਨਾਫਾ ਤੀਜੀ ਤਿਮਾਹੀ 'ਚ 52 ਫੀਸਦੀ ਘੱਟ ਗਿਆ ਹੈ। ਕੰਪਨੀ ਨੇ ਕਿਹਾ ਕਿ ਜੂਨ 'ਚ ਖਤਮ ਤੀਜੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 52 ਫੀਸਦੀ ਘੱਟ ਕੇ 5.40 ਅਰਬ ਡਾਲਰ ਰਹਿ ਗਿਆ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸਾਲਾਨਾ ਆਧਾਰ 'ਤੇ ਉਸ ਦੇ ਮੈਮੋਰੀ ਕਾਰੋਬਾਰ ਦੀ ਆਮਦਨੀ 'ਚ ਵਰਣਨਯੋਗ ਗਿਰਾਵਟ ਆਈ ਹੈ। ਇਸ ਦੀ ਵਜ੍ਹਾ ਨਾਲ ਮੈਮੋਰੀ ਚਿਪ ਦੇ ਭਾਅ ਲਗਾਤਾਰ ਹੇਠਾਂ ਆ ਰਹੇ ਹਨ।