ਸੈਮਸੰਗ ਵੱਲੋਂ ਕੋਵਿਡ ਨਾਲ ਲੜਨ ਲਈ 50 ਲੱਖ ਡਾਲਰ ਦੀ ਮਦਦ ਦੇਣ ਦੀ ਘੋਸ਼ਣਾ

Tuesday, May 04, 2021 - 05:22 PM (IST)

ਨਵੀਂ ਦਿੱਲੀ- ਸੈਮਸੰਗ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਖਿਲਾਫ਼ ਭਾਰਤ ਦੀ ਲੜਾਈ ਵਿਚ ਯੋਗਦਾਨ ਦੇਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ 50 ਲੱਖ ਡਾਲਰ ਯਾਨੀ 37 ਕਰੋੜ ਰੁਪਏ ਦੀ ਸਹਾਇਤਾ ਤੇ ਹਸਪਤਾਲਾਂ ਲਈ ਜ਼ਰੂਰੀ ਡਾਕਟਰੀ ਸਾਜੋ-ਸਾਮਾਨਾਂ ਨਾਲ ਸਿਹਤ ਖੇਤਰ ਨੂੰ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਹੈ।

ਕੰਪਨੀ ਨੇ ਕਿਹਾ ਕਿ ਇਹ ਫ਼ੈਸਲਾ ਭਾਰਤ ਵਿਚ ਵੱਖ-ਵੱਖ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰਾ ਕਰਨ ਤੇ ਸਥਾਨਕ ਪ੍ਰਸ਼ਾਸਨ ਦੀ ਤਤਕਾਲ ਜ਼ਰੂਰਤ ਦਾ ਹਿਸਾਬ ਲਾਉਣ ਕਰਨ ਮਗਰੋਂ ਲਿਆ ਗਿਆ ਹੈ।

ਸੈਮਸੰਗ ਕੇਂਦਰ ਸਰਕਾਰ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਨਾਲ-ਨਾਲ ਨੂੰ 30 ਲੱਖ ਡਾਲਰ ਦਾਨ ਕਰੇਗੀ। ਇਸ ਤੋਂ ਇਲਾਵਾ ਸੈਮਸੰਗ ਸਿਹਤ 20 ਲੱਖ ਡਾਲਰ ਦੀ ਡਾਕਟਰੀ ਸਪਲਾਈ ਉਪਲਬਧ ਕਰਾਏਗੀ, ਜਿਸ ਵਿਚ 100 ਆਕਸੀਜਨ ਕੰਸਨਟ੍ਰੇਟਰ, 3 ਹਜ਼ਾਰ ਆਕਸੀਜਨ ਸਿਲੰਡਰ ਤੇ ਦਸ ਲੱਖ ਐੱਲ. ਡੀ. ਸੀ. ਸਰਿੰਜ ਸ਼ਾਮਲ ਹਨ। ਇਹ ਸਪਲਾਈ ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਨੂੰ ਉਪਲਬਧ ਕਰਾਈ ਜਾਵੇਗੀ। ਐੱਲ. ਡੀ. ਸੀ. ਸਰਿੰਜ ਨਾਲ ਦਵਾ ਦੀ ਮਾਤਰਾ ਬਰਾਬਦ ਨਹੀਂ ਹੋਵੇਗੀ। ਸੈਮਸੰਗ ਨੇ ਇਨ੍ਹਾਂ ਸਰਿੰਜ ਦੇ ਨਿਰਮਾਤਾਵਾਂ ਨੂੰ ਉਤਪਾਦਨ ਵਧਾਉਣ ਲਈ ਮਦਦ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਭਾਰਤ ਵਿਚ ਆਪਣੇ 50,000 ਤੋਂ ਵੱਧ ਕਰਮਚਾਰੀਆਂ ਦਾ ਟੀਕਾਕਰਨ ਆਪਣੇ ਖ਼ਰਚ 'ਤੇ ਕਰਾਏਗੀ।


Sanjeev

Content Editor

Related News