ਸਮਾਰਾ ਕੈਪੀਟਲ FRL ''ਚ 7,000 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ, Amazon ਨੇ ਕੀਤੀ ਪੁਸ਼ਟੀ

Sunday, Jan 23, 2022 - 07:05 PM (IST)

ਨਵੀਂ ਦਿੱਲੀ : ਐਮਾਜ਼ੋਨ ਨੇ ਫਿਊਚਰ ਰਿਟੇਲ ਲਿਮਟਿਡ (ਐਫਆਰਐਲ) ਦੇ ਸੁਤੰਤਰ ਨਿਰਦੇਸ਼ਕਾਂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਸਮਾਰਾ ਕੈਪੀਟਲ ਕਰਜ਼ੇ ਵਿੱਚ ਡੁੱਬੀ ਕੰਪਨੀ ਦੀਆਂ ਸਾਰੀਆਂ ਪ੍ਰਚੂਨ ਸੰਪਤੀਆਂ ਨੂੰ ਖਰੀਦਣ ਲਈ 7,000 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ "ਇੱਛੁਕ ਅਤੇ ਵਚਨਬੱਧ" ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਮਾਜ਼ੋਨ ਨੇ ਰਿਟੇਲਰ ਨੂੰ ਐਤਵਾਰ ਤੱਕ ਸਮਾਰਾ ਨੂੰ ਜਾਂਚ ਰਿਪੋਰਟ (ਖਰੀਦ ਨਾਲ ਸਬੰਧਤ ਵਿੱਤੀ ਵੇਰਵੇ) ਸੌਂਪਣ ਲਈ ਕਿਹਾ ਹੈ।

ਇਸ ਤੋਂ ਪਹਿਲਾਂ 19 ਜਨਵਰੀ ਨੂੰ ਐਮਾਜ਼ੋਨ ਨੇ ਕੰਪਨੀ ਦੀਆਂ ਵਿੱਤੀ ਚਿੰਤਾਵਾਂ ਨੂੰ ਸੁਲਝਾਉਣ ਵਿੱਚ ਮਦਦ ਕਰਨ ਦੀ ਇੱਛਾ ਜ਼ਾਹਰ ਕਰਦੇ ਹੋਏ, FRL ਦੇ ਸੁਤੰਤਰ ਨਿਰਦੇਸ਼ਕਾਂ ਨਾਲ ਸੰਪਰਕ ਕੀਤਾ ਸੀ। ਇਸ ਦੇ ਜਵਾਬ ਵਿੱਚ ਸੁਤੰਤਰ ਨਿਰਦੇਸ਼ਕਾਂ ਨੇ  22 ਜਨਵਰੀ ਤੱਕ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਹਾ ਕਿ ਕੀ ਉਹ 29 ਜਨਵਰੀ, 2022 ਤੱਕ ਐਫਆਰਐਲ ਦੇ ਰਿਣਦਾਤਿਆਂ ਦਾ ਭੁਗਤਾਨ ਕਰਨ ਲਈ ਰਿਟੇਲ ਕੰਪਨੀ ਵਿੱਚ 3,500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

22 ਜਨਵਰੀ ਨੂੰ ਆਪਣੇ ਜਵਾਬ ਵਿੱਚ, ਐਮਾਜ਼ੋਨ ਨੇ ਕਿਹਾ, "ਅਸੀਂ ਪੁਸ਼ਟੀ ਕਰਦੇ ਹਾਂ ਕਿ 21 ਜਨਵਰੀ, 2022 ਦੇ ਪੱਤਰ ਦੇ ਅਧਾਰ ਤੇ ਸਮਾਰਾ ਕੈਪੀਟਲ ਨੇ ਇੱਕ ਵਾਰ ਫਿਰ ਸਾਨੂੰ ਸੂਚਿਤ ਕੀਤਾ ਹੈ ਕਿ ਉਹ ਦਿਲਚਸਪੀ ਹੈ ਅਤੇ ਉਹ ਸਮਾਰਾ, ਐਫਆਰਐਲ ਅਤੇ ਐਫਆਰਐਲ ਦੇ ਪ੍ਰਮੋਟਰਾਂ ਦਰਮਿਆਨ ਹਸਤਾਖ਼ਰ ਕੀਤੀ 30 ਜੂਨ, 2020 ਦੀ ਪੇਸ਼ਕਸ਼ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। ਇਸ ਸਮਝੌਤੇ ਦੇ ਅਨੁਸਾਰ 7,000 ਕਰੋੜ ਰੁਪਏ ਵਿਚ ਖ਼ਰੀਦ ਦੀ ਗੱਸ ਕਹੀ ਗਈ ਹੈ।

ਐਮਾਜ਼ੋਨ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਸਮਾਰਾ ਸਮਝੌਤੇ ਦੇ ਤਹਿਤ, ਐਫਆਰਐਲ ਦੀਆਂ ਸਾਰੀਆਂ ਪ੍ਰਚੂਨ ਸੰਪਤੀਆਂ ਨੂੰ ਐਕਵਾਇਰ ਕੀਤਾ ਜਾਣਾ ਹੈ, ਜਿਸ ਵਿੱਚ ਈਜ਼ੀ ਡੇ, ਆਧਾਰ ਅਤੇ ਹੈਰੀਟੇਜ ਬ੍ਰਾਂਡ ਸ਼ਾਮਲ ਹਨ। ਇਹ ਪ੍ਰਾਪਤੀ ਸਮਾਰਾ ਦੀ ਅਗਵਾਈ ਵਿਚ ਭਾਰਤੀ-ਮਾਲਕੀਅਤ ਅਤੇ ਨਿਯੰਤਰਿਤ ਇਕਾਈ ਦੁਆਰਾ ਕੀਤੀ ਜਾਵੇਗੀ, ਜੋ ਐਮਾਜ਼ੋਨ ਦੁਆਰਾ ਸਮਰਥਤ ਹੈ। ਇਸ ਸਬੰਧ ਵਿਚ ਐਮਾਜ਼ੋਨ ਅਤੇ ਫਿਊਚਰ ਗਰੁੱਪ ਨੂੰ ਭੇਜੀਆਂ ਗਈਆਂ ਈਮੇਲਾਂ ਦਾ ਕੋਈ ਜਵਾਬ ਨਹੀਂ ਆਇਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News