ਤਿਉਹਾਰੀ ਸੀਜ਼ਨ ''ਚ ਵਧੇਗੀ ਦੋ-ਪਹੀਆ ਵਾਹਨਾਂ ਦੀ ਵਿਕਰੀ

Thursday, Oct 14, 2021 - 09:05 PM (IST)

ਤਿਉਹਾਰੀ ਸੀਜ਼ਨ ''ਚ ਵਧੇਗੀ ਦੋ-ਪਹੀਆ ਵਾਹਨਾਂ ਦੀ ਵਿਕਰੀ

ਬਿਜ਼ਨੈੱਸ ਡੈਸਕ-ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ 'ਚ ਸੁਧਾਰ ਦੇਖਣ ਨੂੰ ਮਿਲੇਗਾ। ਐੱਮ.ਕੇ. ਰਿਸਰਚ ਮੁਤਾਬਕ ਡੀਲਰਾਂ ਨੂੰ ਸ਼ਹਿਰੀ ਖੇਤਰਾਂ 'ਚ ਡਬਲ ਡਿਜੀਟ ਗ੍ਰੋਥ ਹੋਣ ਦੀ ਉਮੀਦ ਹੈ, ਉਥੇ ਪੇਂਡੂ ਖੇਤਰਾਂ 'ਚ ਮੰਗ ਘੱਟ ਰਹਿ ਸਕਦੀ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਲੋਕਾਂ ਨੂੰ ਕਾਫੀ ਨੁਕਸਾਨ ਝਲਣਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਤਿਉਹਾਰੀ ਸੀਜ਼ਨ 'ਚ ਚੰਗੀ ਵਿਕਰੀ ਦੀ ਉਮੀਦ ਹੋਣ ਨੂੰ ਲੈ ਕੇ ਡੀਲਰਾਂ ਨੇ ਇਨ੍ਹੇਂ ਵ੍ਹੀਲਕਸ ਦਾ ਸਟਾਕ ਰੱਖਿਆ ਹੋਇਆ ਹੈ ਜਿਨ੍ਹਾਂ ਕਿ 2 ਮਹੀਨੇ ਤੱਕ ਵੇਚੇ ਜਾਂਦੇ ਹਨ। ਹੋਂਡਾ, ਸੁਜ਼ੂਕੀ, ਬਜਾਜਡ ਆਟੋ ਅਤੇ ਟੀ.ਵੀ.ਐੱਸ. ਮੋਟਰਸ ਨੂੰ ਸ਼ਹਿਰੀ ਬਾਜ਼ਾਰਾਂ 'ਚ ਜ਼ਿਆਦਾ ਨਿਵੇਸ਼ ਹੋਣ ਕਾਰਨ ਤਿਉਹਾਰੀ ਮਿਆਦ ਦੌਰਾਨ ਹੀਰੋ ਮੋਟਰਕਾਰਪ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਫਿਲਹਾਲ ਸੈਮੀਕੰਡਕਟਰ ਦੀ ਕਮੀ ਕਾਰਨ ਰਾਇਲ ਐਨਫੀਲਡ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ :  ਲੂਈਸਿਆਨਾ ਚਿੜੀਆਘਰ ਦੇ ਜਾਨਵਰਾਂ ਨੂੰ ਲਗਾਈ ਕੋਰੋਨਾ ਵੈਕਸੀਨ

ਵਧੀ ਰਹੀ ਇਲੈਕਟ੍ਰਿਕ ਟੂ-ਵ੍ਹੀਲਰਸ ਦੀ ਬੁਕਿੰਗ
ਐੱਮ.ਕੇ. ਰਿਸਰਚ ਨੇ ਦੱਸਿਆ ਕਿ ਕੇਂਦਰ/ਸੂਬਾ ਸਰਕਾਰ ਦੇ ਪ੍ਰੋਤਸਾਹਨ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਇਲੈਕਟ੍ਰਿਕ ਟੂ-ਵ੍ਹੀਲਰਸ ਲਈ ਪੁੱਛਗਿੱਛ ਅਤੇ ਬੁਕਿੰਗ ਵਧ ਰਹੀ ਹੈ। ਫਿਲਹਾਲ ਡਰਾਈਵਿੰਗ ਰੇਂਜ ਦੀ ਚਿੰਤਾ ਸੀਮਿਤ ਹੈ ਕਿਉਂਕਿ ਦੋ-ਪਹੀਆ ਵਾਹਨਾਂ ਦੀ ਆਮ ਵਰਤੋਂ ਰੋਜ਼ਾਨਾ 50-ਕਿਲੋਮੀਟਰ ਤੋਂ ਘੱਟ ਹੈ ਜੋ ਕਿ ਜ਼ਿਆਦਾਤਰ ਦੋ-ਪਹੀਆ ਵਾਹਨਾਂ 'ਚ ਦਿੱਤੀ ਜਾਣ ਵਾਲੀ ਲਿਮਿਟ ਤੋਂ ਕਾਫੀ ਹੇਠਾਂ ਹੈ। ਹਾਲਾਂਕਿ ਚਿੱਪ ਦੀ ਕਮੀ ਕਾਰਨ ਯਾਤਰੀ ਵਾਹਨਾਂ (ਪੀ.ਵੀ.) ਦੀ ਵਿਕਰੀ ਪ੍ਰਭਾਵਿਤ ਹੋਵੇਗੀ। ਆਰਡਰ ਬੁਕਿੰਗ ਬੇਹਦ ਮਜ਼ਬੂਤ ਹੈ ਪਰ ਚੋਟੀ ਦੇ ਵਿਕਰੀ ਮਾਡਲ 'ਤੇ ਛੇ ਮਹੀਨੇ ਤੱਕ ਦੀ ਉਡੀਕ ਮਿਆਦ ਨਾਲ ਹੋਵੇਗੀ। ਪੈਟਰੋਲ/ਡੀਜ਼ਲ ਵਾਹਨਾਂ ਦੀ ਤੁਲਨਾ 'ਚ ਚਲਾਉਣ ਦੀ ਲਾਗਤ ਘੱਟ ਹੋਣ ਕਾਰਨ ਸੀ.ਐੱਨ.ਜੀ. ਵਾਹਨਾਂ ਦੀ ਮੰਗ ਮਜ਼ਬੂਤ ਹੈ।

ਇਹ ਵੀ ਪੜ੍ਹੋ :  WHO ਵੱਲੋਂ ਕੋਰੋਨਾ ਵਾਇਰਸ ਜਾਂਚ 'ਚ 'ਹੇਰਾਫੇਰੀ' ਵਿਰੁੱਧ ਚੀਨ ਨੇ ਦਿੱਤੀ ਚਿਤਾਵਨੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News