ਕ੍ਰਿਸਟਲ ਅਤੇ ਜੈਮਸਟੋਨ ਨਾਲ ਬਣੇ ਗਹਿਣਿਆਂ ਦੀ ਵਿਕਰੀ ਦੋ ਗੁਣਾ ਤੱਕ ਵਧੀ

Friday, Jan 28, 2022 - 07:18 PM (IST)

ਕ੍ਰਿਸਟਲ ਅਤੇ ਜੈਮਸਟੋਨ ਨਾਲ ਬਣੇ ਗਹਿਣਿਆਂ ਦੀ ਵਿਕਰੀ ਦੋ ਗੁਣਾ ਤੱਕ ਵਧੀ

ਬਿਜਨੈੱਸ ਡੈਸਕ-ਕ੍ਰਿਸਟਲ ਅਤੇ ਜੈਮਸਟੋਨ ਜਿਊਲਰੀ ਕਾਰੋਬਾਰ 'ਚ ਪਿਛਲੇ ਡੇਢ-ਦੋ ਸਾਲ ਤੋਂ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਮੈਂ 18 ਸਾਲ ਤੋਂ ਇਸ ਇੰਡਸਟਰੀ ਨਾਲ ਜੁੜੀ ਹਾਂ ਪਰ ਅਜਿਹਾ ਕਦੇ ਨਹੀਂ ਹੋਇਆ। ਇਹ ਕਹਿਣਾ ਹੈ ਕਿ ਲਾਸ ਏਂਜਲਸ ਦੀ ਜਿਊਲਰੀ ਡਿਜਾਈਨਰ ਜੈਕੀ ਆਇਸ਼ ਦਾ। ਉਸ ਦੇ ਮੁਤਾਬਕ 2020 ਦੀ ਪਹਿਲੀ ਛਿਮਾਹੀ 'ਚ ਉਨ੍ਹਾਂ ਸਟੋਨ ਨਾਲ ਬਣੀ ਜਿਊਲਰੀ ਦੀ ਵਿਕਰੀ ਦੋ ਗੁਣਾ ਤੱਕ ਵੱਧ ਗਈ ਹੈ। ਡਿਮਾਂਡ ਹੁਣ ਵੀ ਹੈ।
ਆਇਸ਼ ਦੇ ਕੋਲ 1.5 ਲੱਖ ਤੋਂ ਲੈ ਕੇ 19 ਲੱਖ ਰੁਪਏ ਤੱਕ ਦੇ ਕ੍ਰਿਸਟਲ ਹੈ। ਮਾਹਿਰ ਮੰਨਦੇ ਹਨ ਕਿ ਦੁਨੀਆ ਭਰ 'ਚ ਲੋਕ ਚੰਗੀ ਸਿਹਤ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਕ੍ਰਿਸਟਲ, ਰਾਕ ਕ੍ਰਿਸਟਲ ਦੇ ਨਾਲ ਜੇਮਸਟੋਨ ਜਿਊਲਰੀ 'ਤੇ ਵੀ ਲੋਕਾਂ ਦਾ ਭਰੋਸਾ ਵਧਿਆ ਹੈ।
ਵਿੰਟੇਜ ਅਤੇ ਕੰਟੈਂਪਰਰੀ ਜਿਊਲਰੀ 'ਚ ਚਰਚਿੱਤ ਫਰੇਲ ਲੀਟਨ ਐਂਡ ਕਵੇਟ 'ਚ ਚੀਫ ਕ੍ਰਿਏਟਿਵ ਅਫਸਰ ਰੇਬੇਕਾ ਸੇਲਵਾ ਦੱਸਦੀ ਹੈ ਕਿ ਚਿੰਤਾ ਦੇ ਸਮੇਂ ਅਸੀਂ ਇਲਾਜ ਦੇ ਪ੍ਰਚਲਿਤ ਤਰੀਕਿਆਂ ਅਤੇ ਹੀਲਿੰਗ ਪਾਵਰ ਵਲ ਉਮੀਦ ਨਾਲ ਦੇਖਦੇ ਹਾਂ। ਸਦੀਂਆਂ ਤੋਂ ਮਾਨਤਾ ਹੈ ਕਿ ਇਨ੍ਹਾਂ ਸਟੋਨਸ 'ਚ ਇਲਾਜ ਅਤੇ ਪਾਜ਼ਿਟਿਵਿਟੀ ਦੇ ਗੁਣ ਹਨ। ਕਈ ਜਿਊਲਰੀ ਡਿਜਾਈਨਰਸ ਅਤੇ ਨਿਰਮਾਤਾਵਾਂ ਨੇ ਇਨ੍ਹਾਂ ਦੇ ਫਾਇਦਿਆਂ ਨੂੰ ਦੇਖਿਆ ਵੀ ਹੈ।
ਫਿਲਿਪਸ ਆਕਸ਼ਨ ਹਾਊਸ ਦੀ ਪ੍ਰਮੁੱਖ ਪਾਇਨੇ ਥੋਮੀਅਰ ਦੱਸਦੀ ਹੈ ਕਿ ਰਾਕ ਕ੍ਰਿਸਟਲ ਜਿਊਲਰੀ ਦਾ ਉਦਹਾਰਣ ਮੈਸੋਪੋਟਾਮੀਆ ਦੀ ਸੱਭਿਅਤਾ 'ਚ ਮਿਲਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕ੍ਰਿਸਟਲ ਰੱਖਿਆ ਕਰਦੇ ਹਨ। ਇਸ ਮਾਨਸਿਕਤਾ ਦੇ ਚੱਲਦੇ ਸਾਬਕਾ ਕੋਲੰਬੀਆਈ ਲੋਕ ਇਨ੍ਹਾਂ ਦੀ ਵਰਤੋਂ ਕਰਦੇ ਸਨ। ਅੱਜ ਵੀ ਇਹ ਮਾਨਤਾ ਬਣੀ ਹੋਈ ਹੈ। 
ਮਹਾਮਾਰੀ 'ਚ ਨਿਊਯਾਰਕ 'ਚ ਹਾਈ ਐਂਡ ਜਿਊਲਰੀ ਡਿਜਾਈਨਰ ਏਨਾ ਖੁਰੀ ਆਪਣੀ ਦੇਸ਼ ਬ੍ਰਾਜ਼ੀਲ ਵਾਪਸ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਰੋਜਵੁੱਡ (ਸ਼ੀਸ਼ਮ) ਅਤੇ ਕ੍ਰਿਸਟਲ ਦੀ ਮਦਦ ਨਾਲ ਇਨੋਵੇਟਿਲ ਜਿਊਲਰੀ ਬਣਾਈ। ਸੋਦਬੀ ਗੈਲਰੀ 'ਚ ਹੋਏ ਸ਼ੋਅ 'ਚ ਉਨ੍ਹਾਂ ਦੇ ਗੁਲਾਹੀ ਸਫਟਿਕ ਨਾਲ ਬਣਿਆ ਹੈਂਡਬੈਗ, ਵ੍ਹਾਈਟ ਡਾਇਮੰਡ, ਗੁਲਾਬੀ ਸਫਟਿਕ ਅਤੇ ਕ੍ਰਿਸਟਲ ਨਾਲ ਬਣਿਆ ਸੋਨੇ ਦਾ ਹਾਲ ਖਾਸੇ ਪਸੰਦ ਕੀਤੇ ਗਏ।  
 


author

Aarti dhillon

Content Editor

Related News