ਭਿਆਨਕ ਗਰਮੀ ਦਰਮਿਆਨ AC ਤੇ ਫਰਿੱਜ਼ ਦੀ ਵਿਕਰੀ ’ਚ ਆਇਆ ਭਾਰੀ ਉਛਾਲ

06/18/2022 8:21:29 PM

ਨਵੀਂ ਦਿੱਲੀ (ਇੰਟ.)–ਦੇਸ਼ ’ਚ ਗਰਮੀ ਵਧਣ ਦੇ ਨਾਲ-ਨਾਲ ਕੂਲਿੰਗ ਅਪਲਾਇੰਸੇਜ ਦੀ ਵਿਕਰੀ ’ਚ ਭਾਰੀ ਉਛਾਲ ਆਇਆ ਹੈ। ਪੈਨਾਸੋਨਿਕ, ਵਰਲਪੂਲ, ਵੋਲਟਾਸ ਅਤੇ ਐੱਲ. ਜੀ. ਵਰਗੀਆਂ ਕੰਪਨੀਆਂ ਦੇ ਏਅਰ ਕੰਡੀਸ਼ਨਰ ਦੀ ਵਿਕਰੀ ’ਚ 2019 ਦੇ ਮੁਕਾਬਲੇ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਹਾਮਾਰੀ ਕਾਰਨ ਬੀਤੇ ਸਾਲਾਂ ’ਚ ਵਿਕਰੀ ’ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਵਰਲਪੂਲ ਆਫ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਿਸ਼ਾਲ ਭੋਲਾ ਨੇ ਕਿਹਾ ਕਿ ਇਸ ਸਾਲ ਏਅਰ ਕੰਡੀਸ਼ਨਰ ਉਦਯੋਗ ਨੇ ਵੱਡਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2 ਸਾਲ ਦੇ ਸੋਕੇ ਤੋਂ ਬਾਅਦ ਹੁਣ ਮੰਗ ’ਚ ਕਾਫੀ ਤੇਜ਼ੀ ਆ ਗਈ ਹੈ ਅਤੇ ਲੋਕ ਅਪਗ੍ਰੇਡੇਡ ਅਪਲਾਇੰਸੇਜ਼ ਖਰੀਦਣਾ ਚਾਹ ਰਹੇ ਹਨ। ਵਿਸ਼ਾਲ ਭੋਲਾ ਨੇ ਦੱਸਿਆ ਕਿ ਵਰਲਪੂਲ ਨੇ ਫਰਿੱਜ਼ ਦੀ ਵਿਕਰੀ ’ਚ ਵੀ ਇਸ ਸਾਲ 2019 ਦੇ ਮੁਕਾਬਲੇ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਆਰਕੀਟੈਕਟ ਨੂੰ ਇਤਿਹਾਸਕ ਇੰਗਲੈਂਡ ਦੀ ਕਮਿਸ਼ਨਰ ਕੀਤਾ ਗਿਆ ਨਿਯੁਕਤ

ਪੈਨਾਸੋਨਿਕ ਨੇ ਦਰਜ ਕੀਤੀ ਰਿਕਾਰਡ ਵਿਕਰੀ
ਪੈਨਾਸੋਨਿਕ ਮਾਰਕੀਟਿੰਗ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਫੁਮਿਆਸੁ ਫੁਜੀਮੋਰੀ ਨੇ ਕਿਹਾ ਕਿ ਕੰਪਨੀ ਨੇ ਏ. ਸੀ. ਦੀ ਵਿਕਰੀ ’ਚ ਰਿਕਾਰਡ ਵਾਧਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ’ਚ ਮਾਰਚ-ਮਈ ’ਚ 2019 ਦੇ ਮੁਕਾਬਲੇ 68 ਫੀਸੀਦ ਤੇਜ਼ੀ ਆਈ ਹੈ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਹੁਣ ਕਈ ਸੂਬਿਆਂ ’ਚ ਮਾਨਸੂਨ ਦੇ ਆਉਣ ਨਾਲ ਮੰਗ ਸਥਿਰ ਹੋ ਰਹੀ ਹੈ। ਇਸ ਤਰ੍ਹਾਂ ਟਾਟਾ ਸਮੂਹ ਦੀ ਕੰਪਨੀ ਵੋਲਟਾਸ ਦੇ ਕੂਲਿੰਗ ਉਤਪਾਦਾਂ ਦੀ ਵਿਕਰੀ ’ਚ 2019 ਦੇ ਮੁਕਾਬਲੇ 3 ਗੁਣਾ ਦਾ ਉਛਾਲ ਆਇਆ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੂਲਿੰਗ ਉਤਪਾਦਾਂ ਦੇ ਕਾਰੋਬਾਰ ’ਚ 160 ਫੀਸਦੀ ਤੋਂ ਜ਼ਿਆਦਾ ਅਤੇ ਘਰੇਲੂ ਉਪਕਰਨਾਂ ਦੇ ਕਾਰੋਬਾਰ ’ਚ 75 ਫੀਸਦੀ ਦਾ ਉਛਾਲ ਆਇਆ ਹੈ।

ਇਹ ਵੀ ਪੜ੍ਹੋ : ਇੰਜਣ 'ਚ ਖਰਾਬੀ ਤੋਂ ਬਾਅਦ ਈਰਾਨ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਦਿੱਲੀ-ਐੱਨ. ਸੀ. ਆਰ. ’ਚ ਵਿਕੇ ਸਭ ਤੋਂ ਵੱਧ 5-ਸਟਾਰ AC
ਹੈਦਰਾਬਾਦ, ਦਿੱਲੀ-ਐੱਨ. ਸੀ. ਆਰ., ਬੇਂਗਲੁਰੂ ’ਚ ਵਿਕੇ ਕੁੱਲ ਏ. ਸੀ. ’ਚ ਸਭ ਤੋਂ ਵੱਧ ਗਿਣਤੀ ਬਿਜਲੀ ਦੀ ਘੱਟ ਖਪਤ ਕਰਨ ਵਾਲੇ 5-ਸਟਾਰ ਏ. ਸੀ. ਦੀ ਸੀ ਜਦ ਕਿ ਮੁੰਬਈ, ਅਹਿਮਦਾਬਾਦ, ਸੂਰਤ, ਚੇਨਈ, ਵਡੋਦਰਾ ਅਤੇ ਇੰਦੌਰ ’ਚ 50 ਫੀਸਦੀ ਤੋਂ ਵੱਧ ਖਰੀਦਦਾਰਾਂ ਨੇ 3-ਸਟਾਰ ਏ. ਸੀ. ਖਰੀਦੇ। ਰਿਪੋਰਟ ’ਚ ਦੱਸਿਆ ਗਿਆ ਕਿ ਮੁੰਬਈ, ਠਾਣੇ, ਪੁਣੇ ਅਤੇ ਕੋਲਕਾਤਾ ’ਚ ਵਿਕਣ ਵਾਲੇ ਜ਼ਿਆਦਾਤਰ ਏ. ਸੀ. ਇਕ ਟਨ ਦੇ ਸਨ। ਉੱਤਰ ਅਤੇ ਮੱਧ ਭਾਰਤ ’ਚ 1.5 ਟਨ ਦੇ ਏ. ਸੀ. ਜ਼ਿਆਦਾ ਖਰੀਦੇ ਗਏ ਅਤੇ ਇਸ ਸਮਰੱਥਾ ਦੇ ਏ. ਸੀ. ਦੀ ਗਿਣਤੀ ਕੁੱਲ ਵਿਕਰੀ ’ਚ 60 ਫੀਸਦੀ ਰਹੀ।

ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News