ਆਲੀਸ਼ਾਨ ਹੋਟਲ ''ਚ ਨਕਲੀ ਲਗਜ਼ਰੀ ਬ੍ਰਾਂਡਾਂ ਦੀ Sale ਦਾ ਪਰਦਾਫਾਸ਼, ਲੱਖਾਂ ਦਾ ਸਾਮਾਨ ਬਰਾਮਦ
Wednesday, May 06, 2026 - 02:14 PM (IST)
ਬਿਜ਼ਨੈੱਸ ਡੈਸਕ : ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਵਸੰਤ ਕੁੰਜ ਦੇ ਇੱਕ ਨਾਮੀ ਲਗਜ਼ਰੀ ਹੋਟਲ ਵਿੱਚ ਚੱਲ ਰਹੇ ਨਕਲੀ ਬ੍ਰਾਂਡਿਡ ਸਾਮਾਨ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮੌਕੇ ਭਾਰੀ ਮਾਤਰਾ ਵਿੱਚ ਨਕਲੀ ਕੱਪੜੇ, ਘੜੀਆਂ, ਹੈਂਡਬੈਗ ਅਤੇ ਜੁੱਤੇ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਇਹ ਸਾਮਾਨ ਇੱਕ ਡਿਸਕਾਊਂਟ ਪ੍ਰਦਰਸ਼ਨੀ ਦੌਰਾਨ ਗਾਹਕਾਂ ਨੂੰ ਅਸਲੀ ਪ੍ਰੀਮੀਅਮ ਉਤਪਾਦ ਕਹਿ ਕੇ ਵੇਚਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਭਾਰੀ ਡਿਸਕਾਊਂਟ ਦਾ ਲਾਲਚ ਦੇ ਕੇ ਦਿੱਤੀ ਜਾ ਰਹੀ ਸੀ ਠੱਗੀ
ਦਿੱਲੀ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਰੈਕੇਟ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਇੱਕ ਪੂਰਾ ਰਿਟੇਲ ਸੈੱਟਅੱਪ ਤਿਆਰ ਕੀਤਾ ਹੋਇਆ ਸੀ ਅਤੇ ਅਸਲੀ ਬ੍ਰਾਂਡਿਡ ਚੀਜ਼ਾਂ ਦੇ ਨਾਂ 'ਤੇ ਭਾਰੀ ਛੋਟ ਦੇ ਕੇ ਗਾਹਕਾਂ ਨੂੰ ਵੱਡੇ ਪੱਧਰ 'ਤੇ ਠੱਗਿਆ ਜਾ ਰਿਹਾ ਸੀ। ਪੁਲਸ ਅਨੁਸਾਰ ਇਹ ਇੱਕ ਸੰਗਠਿਤ ਨੈੱਟਵਰਕ ਦਾ ਹਿੱਸਾ ਹੈ ਜੋ ਨਾਮੀ ਹੋਟਲਾਂ ਵਿੱਚ ਅਸਥਾਈ ਸੇਲ ਲਗਾ ਕੇ ਨਕਲੀ ਮਾਲ ਨੂੰ ਅਸਲੀ ਵਜੋਂ ਵੇਚਦੇ ਹਨ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਗੁਪਤ ਸੂਚਨਾ ਦੇ ਅਧਾਰ 'ਤੇ ਹੋਈ ਕਾਰਵਾਈ
ਇਹ ਛਾਪੇਮਾਰੀ 3 ਮਈ ਨੂੰ ਦਿੱਲੀ ਦੇ ਵਸੰਤ ਕੁੰਜ ਇਲਾਕੇ ਦੇ 'ਹੋਟਲ ਦ ਗ੍ਰੈਂਡ' ਵਿੱਚ ਕੀਤੀ ਗਈ ਸੀ। ਪੁਲਸ ਨੂੰ 'ਬ੍ਰਾਂਡ ਪ੍ਰੋਟੈਕਟਰ ਇੰਡੀਆ ਪ੍ਰਾਈਵੇਟ ਲਿਮਟਿਡ' ਦੇ ਨੁਮਾਇੰਦਿਆਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਇੱਕ ਸ਼ੱਕੀ ਪ੍ਰਦਰਸ਼ਨੀ ਵਿੱਚ ਕਈ ਮਸ਼ਹੂਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬ੍ਰਾਂਡਾਂ ਦੇ ਨਾਂ ਹੇਠ ਨਕਲੀ ਕੱਪੜੇ ਅਤੇ ਸਾਮਾਨ ਵੇਚਿਆ ਜਾ ਰਿਹਾ ਹੈ। ਜਦੋਂ ਪੁਲਸ ਟੀਮ ਨੇ ਉੱਥੇ ਛਾਪਾ ਮਾਰਿਆ ਤਾਂ ਡਿਸਕਾਊਂਟ ਸੇਲ ਦੇ ਬੈਨਰ ਹੇਠ ਇੱਕ ਪੂਰਾ ਸ਼ੋਰੂਮ ਚੱਲਦਾ ਪਾਇਆ ਗਿਆ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਇਹ ਵੀ ਪੜ੍ਹੋ : SBI ਵੱਲੋਂ ਕਰੋੜਾਂ ਗਾਹਕਾਂ ਲਈ Alert! ਠੱਗਾਂ ਨੇ ਲੁੱਟ ਦਾ ਬਣਾਇਆ ਨਵਾਂ ਤਰੀਕਾ
ਇੱਕ ਵਿਅਕਤੀ ਗ੍ਰਿਫ਼ਤਾਰ
ਪੁਲਸ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਕੰਮ ਕਾਰਨ ਨਾ ਸਿਰਫ਼ ਅਸਲੀ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਸੀ, ਸਗੋਂ ਸਰਕਾਰ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਸੀ। ਪੁਲਸ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
