ਭਾਰਤ ''ਚ ਵਿੱਤੀ ਸਾਲ 2020-21 ''ਚ ਔਸਤਨ 7.8 ਵੇਤਨ ਵਾਧੇ ਦਾ ਅਨੁਮਾਨ
Thursday, Mar 05, 2020 - 10:02 AM (IST)
ਨਵੀਂ ਦਿੱਲੀ—ਭਾਰਤ 'ਚ ਕਰਮਚਾਰੀਆਂ ਦਾ ਵੇਤਨ ਇਸ ਸਾਲ 7.8 ਫੀਸਦੀ ਵਧ ਸਕਦਾ ਹੈ | ਡੇਲਾਇਟ ਇੰਡੀਆ ਦੇ ਇਕ ਸਰਵੇਖਣ ਮੁਤਾਬਕ ਭਾਰਤ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਵਿੱਤੀ ਸਾਲ 2020-2021 ਲਈ ਆਪਣੇ ਕਰਮਚਾਰੀਆਂ ਦੇ ਵੇਤਨ 'ਚ ਔਸਤਨ 7.8 ਦਾ ਵਾਧਾ ਕਰ ਸਕਦੀ ਹੈ | ਡੇਲਾਇਟ ਇੰਡੀਆ ਨੇ ਕਿਹਾ ਕਿ ਕੰਪਨੀਆਂ 'ਤੇ ਮਾਰਜਨ ਦਾ ਦਬਾਅ ਅਤੇ ਵਿਪਰੀਤ ਆਰਥਿਤ ਹਾਲਾਤਾਂ ਦੇ ਚੱਲਦੇ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਵੇਤਨ ਵਾਧੇ ਦਾ ਅਨੁਮਾਨ ਹੈ |
ਪਿਛਲੇ ਸਾਲ ਦੇ ਮੁਕਾਬਲੇ ਰਹੇਗੀ ਘੱਟ
'ਵਰਕਫੋਰਸ ਐਾਡ ਇੰਕਰੀਮੈਂਟ ਟ੍ਰੇਡਰਸ ਸਰਵੇ' ਟਾਪ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕੰਪਨੀਆਂ 2020-21 ਲਈ ਕਰਮਚਾਰੀਆਂ ਦੇ ਵੇਤਨ 'ਚ ਔਸਤ 7.8 ਦਾ ਵਾਧਾ ਕਰ ਸਕਦੇ ਹਨ, ਜੋ 2019-20 'ਚ ਕਰਮਚਾਰੀਆਂ ਨੂੰ ਮਿਲੀ 8.2 ਫੀਸਦੀ ਦੀ ਵਾਸਤਵਿਕ ਤਨਖਾਹ ਵਾਧੇ ਦੇ ਮੁਕਾਬਲੇ ਘੱਟ ਹੈ |
ਨਿਰਧਾਰਨ 'ਚ ਜ਼ਿੰਮੇਵਾਰੀ ਦੀ ਲੋੜ
ਡੇਲਾਇਟ ਇੰਡੀਆ ਦੇ ਪਾਰਟਨਰ ਆਨੰਦੋਰੂਪ ਘੋਸ਼ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਵੇਤਨ ਵਾਧਾ 'ਤੇ ਕਾਫੀ ਬਹਿਸ ਹੋਈ ਹੈ ਅਤੇ ਵੇਤਨ ਨਿਰਧਾਰਣ ਦੀ ਇਸ ਪ੍ਰਕਿਰਿਆ 'ਚ ਜ਼ਿਆਦਾ ਜ਼ਿੰਮੇਵਾਰੀ ਦੀ ਲੋੜ ਹੈ, ਕਿਉਂਕਿ ਦੇਸ਼ ਭਰ 'ਚ ਪ੍ਰਬੰਧਨ ਦੇ ਵਿਚਕਾਰ ਇਹ ਮੁੱਦਾ ਗੰਭੀਰ ਰੂਪ ਲੈ ਰਿਹਾ ਹੈ |
50 ਫੀਸਦੀ ਕਰਮਚਾਰੀਆਂ ਨੇ ਵੇਤਨ ਵਾਧਾ ਕਬੂਲਿਆ
ਘੋਸ਼ ਨੇ ਕਿਹਾ ਕਿ ਕੰਪਨੀਆਂ ਦੀ ਪਹਿਲ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਇਕਦਮ ਵੱਖਰੀ ਹੈ | ਸਰਵੇਖਣ ਮੁਤਾਬਕ ਕਰੀਬ 50 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦਾ 2020-2021 'ਚ ਵੇਤਨ 'ਚ 8 ਫੀਸਦੀ ਤੋਂ ਘੱਟ ਵਾਧੇ ਦਾ ਇਰਾਦਾ ਹੈ ਅਤੇ ਸਿਰਫ 8 ਫੀਸਦੀ ਕੰਪਨੀਆਂ 10 ਫੀਸਦੀ ਜ਼ਿਆਦਾ ਵੇਤਨ ਵਾਧਾ ਕਰਨ ਵਾਲੀਆਂ ਹਨ |