ਐੱਸ. ਐਂਡ ਪੀ. ਨੇ ਭਾਰਤੀ ਇਕਾਨਮੀ ਦਾ ਆਊਟਲੁਕ ਰੱਖਿਆ ਸਥਿਰ

Thursday, Feb 13, 2020 - 11:05 PM (IST)

ਐੱਸ. ਐਂਡ ਪੀ. ਨੇ ਭਾਰਤੀ ਇਕਾਨਮੀ ਦਾ ਆਊਟਲੁਕ ਰੱਖਿਆ ਸਥਿਰ

ਨਵੀਂ ਦਿੱਲੀ (ਭਾਸ਼ਾ)-ਗਲੋਬਲ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ (ਐੱਸ. ਐਂਡ ਪੀ.) ਨੇ ਭਾਰਤ ਦੀ ਸਾਵਰਿਨ ਰੇਟਿੰਗ ਨੂੰ ‘ਬੀ ਬੀ ਬੀ’ ’ਤੇ ਬਰਕਰਾਰ ਰੱਖਿਆ ਹੈ, ਨਾਲ ’ਚ ਕਿਹਾ ਕਿ ਭਾਰਤੀ ਅਰਥਵਿਵਸਥਾ (ਇਕਾਨਮੀ) ਦਾ ਆਊਟਲੁਕ ਸਥਿਰ ਹੈ ਅਤੇ ਇਹ ਅਗਲੇ 2-3 ਸਾਲਾਂ ’ਚ ਰਿਕਵਰ ਕਰ ਲਵੇਗੀ ਜਾਂ ਇੰਝ ਕਹੋ ਕਿ ਇਸ ’ਚ ਤੇਜ਼ੀ ਆਵੇਗੀ। ਭਾਰਤ ਦੀ ਵਿਕਾਸ ਦਰ ਕਾਫ਼ੀ ਡਿੱਗ ਗਈ ਹੈ ਅਤੇ ਇਸ ਸਾਲ ਇਹ ਇਕ ਦਹਾਕੇ ਦੇ ਹੇਠਲੇ ਪੱਧਰ ’ਤੇ ਪਹੁੰਚ ਸਕਦੀ ਹੈ। ਏਜੰਸੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਟ੍ਰਕਚਰਲ ਗ੍ਰੋਥ ਪ੍ਰਫਾਰਮੈਂਸ ਦੇ ਸੰਕੇਤ ਅਜੇ ਵੀ ਠੀਕ ਹਨ, ਇਸ ਲਈ ਆਉਣ ਵਾਲੇ 2-3 ਸਾਲਾਂ ’ਚ ਜੀ. ਡੀ. ਪੀ. ’ਚ ਆਈ ਗਿਰਾਵਟ ਰਿਕਵਰ ਹੋ ਜਾਵੇਗੀ। ਦੱਸਣਯੋਗ ਹੈ ਕਿ ‘ਬੀ ਬੀ ਬੀ’ ਰੇਟਿੰਗ ਦਾ ਮਤਲਬ ਹੁੰਦਾ ਹੈ ਕਿ ਉਹ ਐਂਟਿਟੀ ਆਪਣੇ ਫਾਈਨਾਂਸ਼ੀਅਲ ਕਮਿਟਮੈਂਟ ਨੂੰ ਪੂਰਾ ਕਰਨ ’ਚ ਸਮਰੱਥ ਹੈ। ਹਾਲਾਂਕਿ ਐੱਸ. ਐਂਡ ਪੀ. ਨੇ ਵਧਦੇ ਵਿੱਤੀ ਘਾਟੇ ਅਤੇ ਕਰਜ਼ੇ ’ਤੇ ਚਿੰਤਾ ਪ੍ਰਗਟਾਈ ਹੈ। ਉਸ ਨੇ ਕਿਹਾ ਕਿ ਸਰਕਾਰ ਦਾ ਵਿੱਤੀ ਘਾਟਾ ਇਸ ਦੇ ਅੰਦਾਜ਼ੇ ਨੂੰ ਪਾਰ ਕਰ ਚੁੱਕਾ ਹੈ।

ਵਿਕਾਸ ਦਰ 5 ਫ਼ੀਸਦੀ ਰਹਿਣ ਦਾ ਅੰਦਾਜ਼ੇ
ਸਰਕਾਰੀ ਏਜੰਸੀਆਂ ਅਨੁਸਾਰ ਭਾਰਤ ਦੀ ਵਿਕਾਸ ਦਰ 5 ਫ਼ੀਸਦੀ ਤੱਕ ਡਿੱਗ ਸਕਦੀ ਹੈ ਜੋ ਇਸ ਦਹਾਕੇ ਦਾ ਹੇਠਲਾ ਪੱਧਰ ਹੋਵੇਗਾ। ਵੈਸੇ ਤਾਂ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦਾ ਮੰਨਣਾ ਹੈ ਕਿ ਵਿੱਤੀ ਸਾਲ 2020 ’ਚ ਵਿਕਾਸ ਦਰ 4.8 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਅਗਲੇ ਵਿੱਤੀ ਸਾਲ ’ਚ ਇਸ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ ਇਹ 6 ਫ਼ੀਸਦੀ ਤੱਕ ਪਹੁੰਚ ਸਕਦੀ ਹੈ।0


author

Karan Kumar

Content Editor

Related News