ਉਭਰਨ ਦੇ ਰਾਹ ’ਤੇ ਹੈ ਭਾਰਤੀ ਅਰਥਵਿਵਸਥਾ : S&P

2/16/2021 5:11:15 PM

ਨਵੀਂ ਦਿੱਲੀ (ਭਾਸ਼ਾ)– ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਵਿੱਤੀ ਸਾਲ ’ਚ ਉਭਰਨ ਦੇ ਰਾਹ ’ਤੇ ਹੈ। ਏਜੰਸੀ ਨੇ ਕਿਹਾ ਕਿ ਖੇਤੀਬਾੜੀ ਖੇਤਰ ’ਚ ਲਗਾਤਾਰ ਚੰਗੇ ਪ੍ਰਦਰਸ਼ਨ, ਕੋਵਿਡ-19 ਦੀ ਇਨਫੈਕਸ਼ਨ ਦੀ ਘੱਟ ਹੁੰਦੀ ਰਫਤਾਰ ਅਤੇ ਸਰਕਾਰੀ ਖਰਚੇ ’ਚ ਤੇਜ਼ੀ ਨਾਲ ਅਰਥਵਿਵਸਥਾ ਨੂੰ ਸਮਰਥਨ ਮਿਲ ਰਿਹਾ ਹੈ।

ਐੱਸ. ਐਂਡ ਪੀ. ਨੇ ਕਿਹਾ ਕਿ ਰਿਵਾਈਵਲ ਜਾਰੀ ਰੱਖਣ ਲਈ ਭਾਰਤ ਨੂੰ ਕਈ ਚੀਜ਼ਾਂ ਨੂੰ ਸਹੀ ਕਰਨ ਦੀ ਲੋੜ ਹੈ। ਭਾਰਤ ਨੂੰ ਤੇਜ਼ੀ ਨਾਲ ਆਪਣੀ 1.4 ਅਰਬ ਦੀ ਆਬਾਦੀ ਨੂੰ ਟੀਕੇ ਲਗਵਾਉਣ ਦੀ ਲੋੜ ਹੈ। ਐੱਸ. ਐਂਡ ਪੀ. ਨੇ ‘ਕ੍ਰਾਸ ਸੈਕਟਰ ਆਊਟਲੁਕ : ਇੰਡੀਆਜ਼ ਐਸਕੇਪ ਫ੍ਰਾਮ ਕੋਵਿਡ’ ਸਿਰਲੇਖ ਵਾਲੀ ਰਿਪੋਰਟ ’ਚ ਕਿਹਾ ਕਿ ਕੋਵਿਡ -19 ਦੇ ਵਧੇਰੇ ਛੂਤਕਾਰੀ ਰੂਪਾਂ ਨੂੰ ਅਪਣਾਉਣਾ ਅਤੇ ਟੀਕੇ ਤੋਂ ਪੈਦਾ ਕੀਤੀ ਜਾ ਰਹੀ ਪ੍ਰਤੀਰੋਧਕਤਾ ਨੂੰ ਅਸਮਰੱਥ ਬਣਾਉਣਾ ਇਸ ਮੁੜ ਸੁਰਜੀਤੀ ਨੂੰ ਖਤਰੇ ਵਿਚ ਪਾ ਸਕਦਾ ਹੈ। ਇਸ ਤੋਂ ਇਲਾਵਾ ਸੰਸਾਰਿਕ ਪੱਧਰ ’ਤੇ ਜੋ ਵਿੱਤੀ ਉਪਾਅ ਕੀਤੇ ਗਏ ਹਨ, ਉਨ੍ਹਾਂ ਨੂੰ ਸਮੇਂ ਤੋਂ ਵਾਪਸ ਲੈ ਲਏ ਜਾਣ ਦਾ ਵੀ ਜੋਖਮ ਹੈ।

ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2021-22 ਦਾ ਬਜਟ ਵੀ ਆਸ ਤੋਂ ਵੱਧ ਖਰਚਿਆਂ ਦੇ ਮਾਧਿਅਮ ਰਾਹੀਂ ਮੁੜ ਸੁਰਜੀਤੀ ਦਾ ਸਮਰਥਨ ਕਰੇਗਾ। ਭਾਰਤ ਦੇ ਵਾਧੇ ਦੀਆਂ ਸੰਭਾਵਨਾਵਾਂ ਉਸ ਦੇ ਵੱਧ ਹਮਲਾਵਰ ਵਿੱਤੀ ਰੁਖ ਨਾਲ ਜੁੜੇ ਉੱਚ ਘਾਟੇ ਨੂੰ ਸੰਭਾਲੇ ਰੱਖਣ ਦੀ ਸਮਰੱਥਾ ਲਈ ਅਹਿਮ ਹਨ। ਅਰਥਵਿਵਸਥਾ ਸਥਿਰਤਾ ਨਾਲ ਰਿਵਾਈਵਲ ਵੱਲ ਵਧ ਰਹੀ ਹੈ ਅਤੇ ਹਾਲੇ ਵੀ ਅਹਿਮ ਜੋਖਮਾਂ ਦਾ ਸਾਹਮਣਾ ਕਰ ਰਹੀ ਹੈ। ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਭਾਰਤ ਉਤਪਾਦਨ ਦੇ ਮੋਰਚੇ ’ਤੇ ਮਹਾਮਾਰੀ ਤੋਂ ਪਹਿਲਾਂ ਦੀ ਰਫਤਾਰ ਦੀ ਤੁਲਨਾ ’ਚ ਇਕ ਸਥਾਈ ਨੁਕਸਾਨ ਦਾ ਸਾਹਮਣਾ ਕਰਨ ਜਾ ਰਿਹਾ ਹੈ, ਜੋ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਕਰੀਬ 10 ਫੀਸਦੀ ਦੇ ਬਰਾਬਰ ਲੰਮੇ ਸਮੇਂ ਲਈ ਹੋ ਸਕਦਾ ਹੈ।


cherry

Content Editor cherry