S&P ਦਾ ਅੰਦਾਜ਼ਾ, 9 ਫੀਸਦੀ ਡਿੱਗੇਗੀ ਭਾਰਤ ਦੀ ਅਰਥਵਿਵਸਥਾ

09/14/2020 5:21:24 PM

ਨਵੀਂ ਦਿੱਲੀ— ਗਲੋਬਲ ਰੇਟਿੰਗਸ ਏਜੰਸੀ ਐੱਸ. ਐਂਡ ਪੀ. ਨੇ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਅਰਥਵਿਵਸਥਾ 'ਚ 9 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ।

ਗਲੋਬਲ ਰੇਟਿੰਗ ਏਜੰਸੀ ਨੇ 2020-21 ਲਈ ਭਾਰਤ ਦੀ ਵਿਕਾਸ ਦਰ ਜ਼ੀਰੋ ਤੋਂ 9 ਫੀਸਦੀ ਹੇਠਾਂ ਡਿੱਗਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ।

ਪਹਿਲਾਂ ਉਸ ਨੂੰ ਪੰਜ ਫੀਸਦੀ ਗਿਰਾਵਟ ਦਾ ਅਨੁਮਾਨ ਸੀ। ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਭਾਰਤ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਨਿੱਜੀ ਖਰਚ ਅਤੇ ਨਿਵੇਸ਼ ਲੰਮੇ ਸਮੇਂ ਤੱਕ ਹੇਠਲੇ ਪੱਧਰ 'ਤੇ ਰਹਿਣਗੇ। ਐੱਸ. ਐਂਡ ਪੀ. ਗਲੋਬਲ ਰੇਟਿੰਗਸ ਏਸ਼ੀਆ-ਪ੍ਰਸ਼ਾਂਤ ਦੇ ਅਰਥਸ਼ਾਸਤਰੀ ਰਾਣਾ ਨੇ ਕਿਹਾ, ''ਕੋਵਿਡ-19 ਦੇ ਮਾਮਲੇ ਲਗਾਤਾਰ ਵਧਣ ਦੀ ਵਜ੍ਹਾ ਨਾਲ ਨਿੱਜੀ ਆਰਥਿਕ ਗਤੀਵਧੀਆਂ ਰੁਕੀਆਂ ਹੋਈਆਂ ਹਨ।''

ਰੇਟਿੰਗ ਏਜੰਸੀ ਦਾ ਅਨੁਮਾਨ ਹੈ ਕਿ 31 ਮਾਰਚ, 2021 ਨੂੰ ਸਮਾਪਤ ਹੋਣ ਵਾਲੇ ਵਿੱਤੀ ਸਾਲ 'ਚ ਭਾਰਤ ਦੀ ਜੀ. ਡੀ. ਪੀ. 'ਚ 9 ਫੀਸਦੀ ਦੀ ਗਿਰਾਵਟ ਆਵੇਗੀ। ਐੱਸ. ਐਂਡ ਪੀ. ਦਾ ਮੰਨਣਾ ਹੈ ਕਿ 2021-22 'ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 10 ਫੀਸਦੀ ਰਹੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਵਿਕਾਸ ਦ੍ਰਿਸ਼ਟੀ ਦੇ ਜੋਖਮਾਂ 'ਚ ਅਰਥਵਿਵਸਥਾ ਦੇ ਅਸੰਗਠਿਤ ਖੇਤਰਾਂ 'ਚ ਕਮਜ਼ੋਰ ਸੁਧਾਰ ਅਤੇ ਛੋਟੇ ਉੱਦਮਾਂ ਨੂੰ ਭਾਰੀ ਆਰਥਿਕ ਨੁਕਸਾਨ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸ. ਐਂਡ ਪੀ. ਨੇ ਕਿਹਾ ਕਿ ਸਾਡੇ ਅਨੁਮਾਨ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ-19 ਟੀਕਾ ਹੀ ਹੈ ਜਿਸ ਨਾਲ ਵਿਕਾਸ ਦੀ ਰਫ਼ਤਾਰ ਵੱਧ ਸਕਦੀ ਹੈ। ਇਹ ਟੀਕਾ 2021 ਦੇ ਵਿਚਕਾਰ 'ਚ ਜਾ ਕੇ ਉਪਲਬਧ ਹੋਣ ਦੀ ਸੰਭਾਵਨਾ ਹੈ।


Sanjeev

Content Editor

Related News