ਰੂਸ ਤੋਂ ਦਰਾਮਦ ਰਸਾਇਣ ਦੀ ਡੰਪਿੰਗ ਦੀ ਜਾਂਚ ਸ਼ੁਰੂ

Monday, Dec 25, 2017 - 01:25 AM (IST)

ਰੂਸ ਤੋਂ ਦਰਾਮਦ ਰਸਾਇਣ ਦੀ ਡੰਪਿੰਗ ਦੀ ਜਾਂਚ ਸ਼ੁਰੂ

ਨਵੀਂ ਦਿੱਲੀ (ਭਾਸ਼ਾ)-ਭਾਰਤ ਨੇ ਰੂਸ ਤੋਂ ਦਰਾਮਦ ਦਵਾਈ ਅਤੇ ਖੁਰਾਕ ਪ੍ਰੋਸੈਸਿੰਗ ਖੇਤਰ 'ਚ ਵਰਤੇ ਜਾਣ ਵਾਲੇ ਰਸਾਇਣ ਦੀ ਕਥਿਤ ਡੰਪਿੰਗ ਨੂੰ ਲੈ ਕੇ ਡੰਪਿਗ ਰੋਕੂ ਜਾਂਚ ਸ਼ੁਰੂ ਕੀਤੀ ਹੈ। ਘਰੇਲੂ ਕੰਪਨੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।  ਦੀਪਕ ਨਾਈਟ੍ਰੇਟ ਲਿ. ਨੇ ਮਾਮਲੇ 'ਚ ਡੰਪਿੰਗ ਰੋਕੂ ਜਾਂਚ ਸ਼ੁਰੂ ਕਰਨ ਅਤੇ ਸੋਡੀਅਮ ਨਾਈਟ੍ਰੇਟ ਦੀ ਦਰਾਮਦ 'ਤੇ ਡਿਊਟੀ ਲਾਉਣ ਲਈ ਡਾਇਰੈਕਟੋਰੇਟ ਜਨਰਲ ਆਫ ਐਂਟੀ ਡੰਪਿੰਗ ਐਂਡ ਅਲਾਇਡ ਡਿਊਟੀ (ਡੀ. ਜੀ. ਏ. ਡੀ.) ਕੋਲ ਅਪੀਲ ਕੀਤੀ ਸੀ। ਡੀ. ਜੀ. ਏ. ਡੀ. ਦੇ ਨੋਟੀਫਿਕੇਸ਼ਨ ਅਨੁਸਾਰ ਪਹਿਲੀ ਨਜ਼ਰੇ ਰੂਸ ਤੋਂ ਰਸਾਇਣ ਦੀ ਡੰਪਿੰਗ ਦੇ ਕਾਫੀ ਸਬੂਤ ਪਾਏ ਗਏ। ਇਸ 'ਚ ਕਿਹਾ ਗਿਆ ਹੈ ਕਿ ਸਬੂਤ ਜਾਂਚ ਸ਼ੁਰੂ ਕਰਨ ਨੂੰ ਤਰਕਸੰਗਤ ਕਰਾਰ ਦਿੰਦੇ ਹਨ। ਵਣਜ ਮੰਤਰਾਲਾ ਦੇ ਅਧੀਨ ਆਉਣ ਵਾਲਾ ਡੀ. ਜੀ. ਏ. ਡੀ. ਜਾਂਚ ਇਕਾਈ ਹੈ।


Related News