ਓਪੇਕ ਦੀ ਕੱਚਾ ਤੇਲ ਉਤਪਾਦਨ ਕਟੌਤੀ ਨੂੰ ਅੱਗੇ ਜਾਰੀ ਰੱਖਣ ''ਤੇ ਰੂਸ ਅਤੇ ਸਾਊਦੀ ਅਰਬ ਸਹਿਮਤ

Saturday, Jun 29, 2019 - 02:27 PM (IST)

ਓਪੇਕ ਦੀ ਕੱਚਾ ਤੇਲ ਉਤਪਾਦਨ ਕਟੌਤੀ ਨੂੰ ਅੱਗੇ ਜਾਰੀ ਰੱਖਣ ''ਤੇ ਰੂਸ ਅਤੇ ਸਾਊਦੀ ਅਰਬ ਸਹਿਮਤ

ਓਸਾਕਾ—ਰੂਸ ਅਤੇ ਸਾਊਦੀ ਅਰਬ ਕੱਚੇ ਤੇਲ ਦੀ ਜ਼ਿਆਦਾ ਸੰਸਾਰਕ ਸਪਲਾਈ ਦੇ ਦੌਰਾਨ ਉਤਪਾਦਨ ਘੱਟ ਰੱਖਣ 'ਤੇ ਸਹਿਮਤ ਹੋਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਤਿਨ ਨੇ ਜੀ.20 ਸ਼ਿਖਰ ਸੰਮੇਲਨ ਦੇ ਬਾਅਦ ਕਿਹਾ ਕਿ ਅਸੀਂ ਰੂਸ ਅਤੇ ਸਾਊਦੀ ਅਰਬ, ਸੌਦੇ ਨੂੰ ਅੱਗੇ ਵਧਾਵਾਂਗੇ। ਕਿੰਨੇ ਸਮੇਂ ਤੱਕ? ਅਸੀਂ ਇਸ ਦੇ ਬਾਰੇ 'ਚ ਸੋਚਾਂਗੇ। ਇਹ ਛੇ ਮਹੀਨੇ ਜਾਂ ਨੌ ਮਹੀਨੇ ਲਈ ਤੈਅ ਹੋਵੇਗਾ। ਸੰਭਵ ਹੈ ਕਿ ਇਹ ਨੌ ਮਹੀਨੇ ਹੋ ਸਕਦਾ ਹੈ। ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸਮੂਹ ਓਪੇਕ ਨੇ ਪਿਛਲੇ ਸਾਲ ਦਸੰਬਰ 'ਚ ਕੱਚੇ ਤੇਲ ਦਾ ਦੈਨਿਕ ਉਤਪਾਦਨ 12 ਲੱਖ ਬੈਰਲ ਤੱਕ ਘਟ ਕਰਨ ਦਾ ਵਿਕਲਪ ਚੁਣਿਆ ਸੀ। ਸਾਊਦੀ ਅਰਬ ਓਪੇਕ ਦਾ ਸਭ ਤੋਂ ਮੁੱਖ ਮੈਂਬਰ ਹੈ। ਓਪੇਕ ਦੀ ਮੰਗਲਵਾਰ ਵਿਯਨਾ 'ਚ ਉੱਚ ਪੱਧਰੀ ਬੈਠਕ ਹੋਣ ਵਾਲੀ ਹੈ।


author

Aarti dhillon

Content Editor

Related News