ਰੁਪਏ ’ਚ ਤੇਜ਼ ਉਤਰਾਅ-ਚੜ੍ਹਾਅ ਨਹੀਂ ਹੋਣ ਦੇਵੇਗਾ ਕੇਂਦਰੀ ਬੈਂਕ : ਮਾਈਕਲ ਡੀ. ਪਾਤਰਾ

Saturday, Jun 25, 2022 - 10:35 AM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਮਾਈਕਲ ਡੀ. ਪਾਤਰਾ ਨੇ ਕਿਹਾ ਕਿ ਰੁਪਏ ’ਚ ਤੇਜ਼ ਉਤਰਾਅ-ਚੜ੍ਹਾਅ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਸਮੇਂ ’ਚ ਹੋਰ ਮੁਦਰਾਵਾਂ ਦੀ ਤੁਲਨਾ ’ਚ ਰੁਪਏ ਦੀ ਦਰ ’ਚ ਗਿਰਾਵਟ ਸਭ ਤੋਂ ਘੱਟ ਰਹੀ ਹੈ।

‘ਗਲੋਬਲ ਪੱਧਰ ’ਤੇ ਸੰਕਟ ਦਾ ਪ੍ਰਭਾਵ ਅਤੇ ਭਾਰਤੀ ਅਰਥਵਿਵਸਥਾ’ ਵਿਸ਼ੇ ’ਤੇ ਆਯੋਜਿਤ ਇੰਟਰਐਕਟਿਵ ਸੈਸ਼ਨ ਵਿਚ ਪਾਤਰਾ ਨੇ ਕਿਹਾ ਕਿ ਭਾਰਤ ਕੋਲ ਕਰੀਬ 600 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਹੈ ਜੋ ਕਾਫੀ ਵੱਧ ਹੈ ਅਤੇ ਇਹੀ ਕਾਰਨ ਹੈ ਕਿ ਰੁਪਏ ਦੀ ਵਟਾਂਦਰਾ ਦਰ ’ਚ ਬਹੁਤ ਜ਼ਿਆਦਾ ਗਿਰਾਵਟ ਨਹੀਂ ਆਈ। ਉਦਯੋਗ ਮੰਡਲ ਪੀ. ਐੱਚ. ਡੀ. ਚੈਂਬਰ ਆਫ ਕਾਮਰਸ ਇੰਡਸਟਰੀ ਦੇ ਪ੍ਰੋਗਰਾਮ ’ਚ ਆਰ. ਬੀ. ਆਈ. ਦੇ ਡਿਪਟੀ ਗਵਰਨਰ ਨੇ ਕਿਹਾ ਕਿ ਅਸੀਂ ਇਸ ਦੀ ਸਥਿਰਤਾ ਲਈ ਯਤਨ ਕਰਾਂਗਾ ਅਤੇ ਇਹ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ।

ਅਸੀਂ ਗੈਰ-ਵਿਵਸਥਿਕ ਤਰੀਕੇ ਨਾਲ ਉਤਰਾਅ-ਚੜ੍ਹਾਅ ਨਹੀਂ ਹੋਣ ਦੇਵਾਂਗੇ, ਨਿਸ਼ਚਿਤ ਹੀ ਬਹੁਤ ਤੇਜ਼ੀ ਨਾਲ ਉਤਰਾਅ-ਚੜ੍ਹਾਅ ਨਹੀਂ ਹੋਣ ਦੇਵਾਂਗੇ। ਪਾਤਰਾ ਨੇ ਕਿਹਾ ਕਿ ਜੇ ਰੁਪਏ ਦੀ ਵਟਾਂਦਰਾ ਦਰ ’ਚ ਕਮੀ ਨੂੰ ਦੇਖਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਇਹ ਉਨ੍ਹਾਂ ਮੁਦਰਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ’ਚ ਦੁਨੀਆ ’ਚ ਸਭ ਤੋਂ ਘੱਟ ਗਿਰਾਵਟ ਆਈ ਹੈ। ਇਸ ਦਾ ਕਾਰਨ ਇਸ ਦੇ ਪਿੱਛੇ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਦੀ ਤਾਕਤ ਹੈ। ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਆਪਣੇ ਰਿਕਾਰਡ ਹੇਠਲੇ ਪੱਧਰ 78.32 ’ਤੇ ਬੰਦ ਹੋਇਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਇਹ ਡਾਲਰ ਦੇ ਮੁਕਾਬਲੇ 12 ਪੈਸੇ ਚੜ੍ਹ ਕੇ 78.20 ’ਤੇ ਖੁੱਲ੍ਹਾ।


Harinder Kaur

Content Editor

Related News