ਡਾਲਰ ਦੇ ਮੁਕਾਬਲੇ ਰੁਪਇਆ ਇਤਿਹਾਸਕ ਹੇਠਲੇ ਪੱਧਰ ''ਤੇ, ਜਨਵਰੀ ''ਚ ਏਸ਼ੀਆ ਦੀ ਸਭ ਤੋਂ ਕਮਜ਼ੋਰ ਮੁਦਰਾ ਬਣਿਆ
Friday, Jan 31, 2025 - 06:01 PM (IST)
ਨਵੀਂ ਦਿੱਲੀ - ਭਾਰਤੀ ਰੁਪਇਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚ ਗਿਆ ਅਤੇ ਜਨਵਰੀ ਦੇ ਮਹੀਨੇ ਵਿੱਚ ਪ੍ਰਮੁੱਖ ਏਸ਼ੀਆਈ ਮੁਦਰਾਵਾਂ ਵਿੱਚੋਂ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣ ਗਿਆ। ਰੁਪਇਆ ਪ੍ਰਤੀ ਡਾਲਰ 86.65 ਤੱਕ ਹੇਠਾਂ ਡਿੱਗਿਆ ਸੀ ਪਰ ਬਾਅਦ ਵਿੱਚ 86.60 'ਤੇ ਸਥਿਰ ਹੋ ਕੇ ਸੈਸ਼ਨ ਖ਼ਤਮ ਹੋਇਆ। ਰੁਪਿਆ ਇਸ ਮਹੀਨੇ 1.1% ਡਿੱਗਿਆ ਹੈ, ਜੋ ਕਿ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਇਹ 1% ਤੋਂ ਵੱਧ ਡਿੱਗਿਆ ਹੈ।
ਇਹ ਵੀ ਪੜ੍ਹੋ : ਸੂਬਿਆਂ ਤੋਂ ਵਾਪਸ ਮੰਗਵਾਏ ਗਏ Lay's Chips, ਖਾਣ ਨਾਲ ਹੋ ਸਕਦੀ ਹੈ ਗੰਭੀਰ ਬੀਮਾਰੀ
ਇਹ ਗਿਰਾਵਟ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਮੁਦਰਾ 'ਤੇ ਆਪਣੀ ਪਕੜ ਢਿੱਲੀ ਕਰਨ ਕਾਰਨ ਆਈ ਹੈ, ਜੋ ਦਸੰਬਰ ਵਿੱਚ ਕੇਂਦਰੀ ਬੈਂਕ ਵਿੱਚ ਲੀਡਰਸ਼ਿਪ ਤਬਦੀਲੀ ਤੋਂ ਬਾਅਦ ਦੇਖੀ ਗਈ ਸੀ। ਜਨਵਰੀ ਵਿਚ ਰੁਪਏ ਦੀ ਇੱਕ ਮਹੀਨੇ ਦੀ ਅਸਲ ਅਸਥਿਰਤਾ 3.3% ਤੱਕ ਪਹੁੰਚ ਗਈ, ਜੋ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਹੈ, ਜਦੋਂ ਕਿ ਪਿਛਲੇ ਸਾਲ ਇਹ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਬਣੀ ਹੋਈ ਸੀ । ਇਸ ਦੇ ਪਿੱਛੇ ਆਰਬੀਆਈ ਦੀ ਲਗਾਤਾਰ ਦਖਲਅੰਦਾਜ਼ੀ ਸੀ।
ਇਹ ਵੀ ਪੜ੍ਹੋ : Insta-YouTube 'ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ
ਇਸ ਦੌਰਾਨ, ਜ਼ਿਆਦਾਤਰ ਏਸ਼ੀਆਈ ਮੁਦਰਾਵਾਂ ਕਮਜ਼ੋਰ ਦੇਖਣ ਨੂੰ ਮਿਲੀਆਂ ਸਨ, ਡਾਲਰ ਸੂਚਕਾਂਕ 0.1% ਤੋਂ ਵੱਧ ਕੇ 108.2 ਦੇ ਪੱਧਰ ਉੱਤੇ ਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਫਰਵਰੀ ਤੋਂ ਮੈਕਸੀਕੋ ਅਤੇ ਕੈਨੇਡਾ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਡਾਲਰ ਨੂੰ ਹੁਲਾਰਾ ਮਿਲਿਆ ਹੈ। ਟਰੰਪ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਬ੍ਰਿਕਸ ਦੇ ਕਿਸੇ ਵੀ ਮੈਂਬਰ (ਬ੍ਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ) ਨੇ ਡਾਲਰ ਨੂੰ ਰਿਜ਼ਰਵ ਕਰੰਸੀ ਦੇ ਤੌਰ 'ਤੇ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ 100 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : Insta-YouTube 'ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ
ਇਹ ਵੀ ਪੜ੍ਹੋ : Good News! ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਪ੍ਰਯਾਗਰਾਜ ਰੂਟ 'ਤੇ INDIGO ਨੇ ਘਟਾਏ ਨੇ ਟਿਕਟਾਂ ਦੇ ਭਾਅ
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ! 20 ਕਿਲੋਗ੍ਰਾਮ ਦੀ ਬਜਾਏ, ਹੁਣ ਇੰਨੇ ਕਿਲੋ ਹੋਈ ਚੈੱਕ-ਇਨ ਬੈਗਜ ਸੀਮਾ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8