ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 14 ਪੈਸੇ ਮਜ਼ਬੂਤ ਹੋ ਕੇ 77.57 ''ਤੇ ਪਹੁੰਚਿਆ

06/01/2022 11:53:55 AM

ਮੁੰਬਈ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਬੁੱਧਵਾਰ ਨੂੰ 14 ਪੈਸੇ ਦੀ ਮਜ਼ਬੂਤੀ ਦੇ ਨਾਲ 77.57 ਦੇ ਭਾਅ 'ਤੇ ਪਹੁੰਚ ਗਿਆ ਹੈ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 77.58 ਪ੍ਰਤੀ ਡਾਲਰ ਦੇ ਭਾਅ 'ਤੇ ਖੁੱਲ੍ਹਿਆ ਅਤੇ ਥੋੜ੍ਹੀ ਹੀ ਦੇਰ 'ਚ 77.57 ਦੇ ਭਾਅ 'ਤੇ ਪਹੁੰਚ ਗਿਆ। ਇਸ ਤਰ੍ਹਾਂ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਰੁਪਏ 'ਚ 14 ਪੈਸੇ ਦੀ ਮਜ਼ਬੂਤੀ ਦੇਖੀ ਗਈ ਹੈ।
ਮੰਗਲਵਾਰ ਨੂੰ ਰੁਪਿਆ 17 ਪੈਸੇ ਦੀ ਗਿਰਾਵਟ ਦੇ ਨਾਲ ਆਪਣੇ ਸਰਵਕਾਲਿਕ ਹੇਠਲੇ ਪੱਧਰ 77.71 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। 
ਇਸ ਵਿਚਾਲੇ ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਸਾਹਮਣੇ ਡਾਲਰ ਦੀ ਮਜ਼ਬੂਤੀ ਨੂੰ ਪਰਖਣ ਵਾਲਾ ਡਾਲਰ ਸੂਚਕਾਂਕ 0.17 ਫੀਸਦੀ ਵਾਧੇ ਦੇ ਨਾਲ 101.92 'ਤੇ ਕਾਰੋਬਾਰ ਕਰ ਰਿਹਾ ਸੀ।
ਕੌਮਾਂਤਰੀ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 0.96 ਫੀਸਦੀ ਚੜ੍ਹ ਕੇ 122.84 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।
ਫਿਨਰੈਕਸ ਟ੍ਰੇਜਰੀ ਐਡਵਾਈਜ਼ਰਸ ਟ੍ਰੇਜਰੀ ਪ੍ਰਮੁੱਖ ਅਨਿਲ ਕੁਮਾਰ ਭੰਸਾਲੀ ਨੇ ਕਿਹਾ ਕਿ ਮੌਜੂਦਾ ਹਾਲਤ 'ਚ ਰੁਪਏ ਦੇ 77.40 ਅਤੇ 77.80 ਦੇ ਦਾਇਰੇ 'ਚ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤੇਲ ਕੰਪਨੀਆਂ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਹਨ ਤਾਂ ਦੂਜੇ ਪਾਸੇ ਰੁਪਏ ਨੂੰ ਸਮਰਥਨ ਦੇਣ ਦੀ ਭਾਰਤੀ ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਹਨ।


Aarti dhillon

Content Editor

Related News