ਰੁਪਏ ’ਚ ਸਥਿਰਤਾ ਨਾਲ ਬੈਂਕਾਂ ’ਚ ਘੱਟ ਹੋਇਆ ਐੱਨ. ਆਰ. ਆਈ. ਡਿਪਾਜ਼ਿਟ

Saturday, May 22, 2021 - 09:14 AM (IST)

ਰੁਪਏ ’ਚ ਸਥਿਰਤਾ ਨਾਲ ਬੈਂਕਾਂ ’ਚ ਘੱਟ ਹੋਇਆ ਐੱਨ. ਆਰ. ਆਈ. ਡਿਪਾਜ਼ਿਟ

ਜਲੰਧਰ,(ਬਿਜ਼ਨੈੱਸ ਡੈਸਕ)– ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਨਾ ਆਉਣ ਅਤੇ ਕੋਰੋਨਾ ਕਾਰਨ ਵਿਦੇਸ਼ਾਂ ਤੋਂ ਭਾਰਤੀਆਂ ਦੀ ਤਨਖਾਹ ਵਾਪਸੀ ਕਾਰਨ ਨਾਨ ਰੈਜੀਡੈਂਟ ਇੰਡੀਅਨਸ (ਐੱਨ. ਆਰ. ਆਈਜ਼) ਵਲੋਂ ਭਾਰਤੀ ਬੈਂਕਾਂ ’ਚ ਜਮ੍ਹਾ ਕੀਤੀ ਜਾਣ ਵਾਲੀ ਰਕਮ ਚਾਰ ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਅਤੇ ਚਾਰ ਸਾਲ ਪਹਿਲਾਂ ਵਿੱਤੀ ਸਾਲ 2017-18 ਵਿਚ ਵਿਦੇਸ਼ਾਂ ’ਚ ਰਹਿਣ ਵਾਲੇ ਐੱਨ. ਆਰ. ਆਈਜ਼. ਨੇ ਭਾਰਤੀ ਬੈਂਕਾਂ ’ਚ 9.6 ਬਿਲੀਅਨ ਡਾਲਰ ਦੀ ਰਕਮ ਜਮ੍ਹਾ ਕਰਵਾਈ ਸੀ ਜੋ ਹੁਣ ਵਿੱਤੀ ਸਾਲ 2020-21 ’ਚ ਡਿੱਗ ਕੇ 7.3 ਬਿਲੀਅਨ ਡਾਲਰ ਰਹਿ ਗਈ। ਇਹ ਪਿਛਲੇ ਵਿੱਤੀ ਸਾਲ 2019-20 ਦੇ 8.6 ਬਿਲੀਅਨ ਡਾਲਰ ਦੇ ਮੁਕਾਬਲੇ ਵੀ ਘੱਟ ਹੈ। ਇਸ ਤੋਂ ਪਹਿਲਾਂ 2016-17 ’ਚ ਐੱਨ. ਆਰ. ਆਈਜ਼ ਵਲੋਂ ਕੀਤੇ ਜਾਣ ਵਾਲੇ ਡਿਪਾਜ਼ਿਟ ’ਚ 12.3 ਬਿਲੀਅਨ ਡਾਲਰ ਦੀ ਗਿਰਾਵਟ ਆਈ ਸੀ।

ਪਿਛਲੇ ਵਿੱਤੀ ਸਾਲ ਦੌਰਾਨ ਐੱਨ. ਆਰ. ਆਈ. ਡਿਪਾਜ਼ਿਟ ’ਚ ਆਈ ਕਮੀ ਦਾ ਵੱਡਾ ਕਾਰਨ ਐੱਫ. ਸੀ. ਐੱਨ. ਆਰ. ਅਕਾਊਂਟਸ ਦੇ ਡਿਪਾਜ਼ਿਟ ’ਚ ਆਈ ਗਿਰਾਵਟ ਹੈ। ਪਿਛਲੇ ਸਾਲ ਅਕਾਊਂਟ ਹੋਲਡਸ ਨੇ ਇਨ੍ਹਾਂ ਅਕਾਊਂਟਸ ’ਚ 3.8 ਬਿਲੀਅਨ ਡਾਲਰ ਦੀ ਰਕਮ ਘੱਟ ਜਮ੍ਹਾ ਕਰਵਾਈ ਹੈ। ਇਨ੍ਹਾਂ ਅਕਾਊਂਟਸ ’ਚ ਕੀਤੇ ਜਾਣ ਵਿਦੇਸ਼ੀ ਕਰੰਸੀ ਦੇ ਡਿਪਾਜ਼ਿਟ ਦਾ ਵਿਆਜ ਵੀ ਕੌਮਾਂਤਰੀ ਵਿਆਜ ਦਰਾਂ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ।

3 ਤਰ੍ਹਾਂ ਦੇ ਅਕਾਊਂਟਸ ’ਚ ਜਮ੍ਹਾ ਹੁੰਦਾ ਹੈ ਪੈਸਾ
ਵਿਦੇਸ਼ਾਂ ’ਚ ਰਹਿਣ ਵਾਲੇ ਐੱਨ. ਆਰ. ਆਈਜ਼ ਅਤੇ ਪੀ. ਓ. ਆਈ. (ਪਰਸਨ ਆਫ ਇੰਡੀਅਨ ਓਰਿਜ਼ਨ) ਲਈ ਭਾਰਤੀ ਬੈਂਕਾਂ ’ਚ ਤਿੰਨ ਤਰ੍ਹਾਂ ਦੇ ਅਕਾਊਂਟ ਖੋਲ੍ਹੇ ਜਾਂਦੇ ਹਨ। ਪਹਿਲਾ ਅਕਾਊਂਟ ਐੱਨ. ਆਰ. ਈ. (ਨਾਨ ਰੈਜੀਡੈਂਟ ਐਕਸਟਰਨਲ ਰੂਪੀ ਅਕਾਊਂਟ) ਹੈ ਜਦ ਕਿ ਦੂਜਾ ਐੱਨ. ਆਰ. ਓ. (ਨਾਨ ਰੈਜੀਡੈਂਟ ਆਰਡਨਰੀ ਰੂਪੀ ਅਕਾਊਂਟ) ਅਤੇ ਤੀਜਾ ਐੱਫ. ਸੀ. ਐੱਨ. ਆਰ. (ਬੀ) (ਫਾਰੇਨ ਕਰੰਸੀ ਨਾਨ ਰੈਜੀਡੈਂਟ ਬੈਂਕ ਅਕਾਊਂਟ) ਹੈ। ਐੱਨ. ਆਰ. ਈ. ਅਤੇ ਐੱਨ. ਆਰ. ਓ. ਅਕਾਊਂਟ ’ਚ ਭਾਰਤੀ ਮੁਦਰਾ ’ਚ ਰਕਮ ਜਮ੍ਹਾ ਕੀਤੀ ਜਾਂਦੀ ਹੈ ਜਦ ਕਿ ਐੱਫ. ਸੀ. ਐੱਨ. ਆਰ. (ਬੀ.) ਵਿਚ ਵਿਦੇਸ਼ੀ ਮੁਦਰਾ ’ਚ ਰਕਮ ਜਮ੍ਹਾ ਹੁੰਦੀ ਹੈ।

PunjabKesari

 

ਰੁਪਏ ’ਚ ਸਥਿਰਤਾ ਕਾਰਨ ਆਈ ਡਿਪਾਜ਼ਿਟ ’ਚ ਕਮੀ : ਆਸ਼ੁਤੋਸ਼ ਖਜੁਰੀਆ
ਫੈੱਡਰਲ ਬੈਂਕ ਦੇ ਚੀਫ ਫਾਇਨਾਂਸ਼ੀਅਲ ਆਫਿਸਰ ਆਸ਼ੁਤੋਸ਼ ਖਜੁਰੀਆ ਦਾ ਮੰਨਣਾ ਹੈ ਕਿ ਪਿਛਲੇ ਸਾਲ ਰੁਪਇਆ ਡਾਲਰ ਦੇ ਮੁਕਾਬਲੇ 73-74 ਦੇ ਘੇਰੇ ’ਚ ਰਿਹਾ ਹੈ ਅਤੇ ਜਦੋਂ ਇਸ ਨੇ 74 ਰੁਪਏ ਦਾ ਪੱਧਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਡਾਲਰ ਦੀ ਸਪਲਾਈ ਨਾਲ ਰੁਪਇਆ ਸੰਭਲ ਗਿਆ ਹੈ। ਐੱਫ. ਸੀ. ਐੱਨ. ਆਰ. ਅਕਾਊਂਟ ਹੋਲਡਰ ਡਾਲਰ ਦੇ ਰੂਪ ’ਚ ਡਿਪਾਜ਼ਿਟ ਕਰਦੇ ਹਨ ਅਤੇ ਰੁਪਇਆ ਕਮਜ਼ੋਰ ਹੋਣ ’ਤੇ ਉਨ੍ਹਾਂ ਨੂੰ ਜ਼ਿਆਦਾ ਰੁਪਏ ਮਿਲਦੇ ਹਨ ਪਰ ਡਾਲਰ ਦੇ ਮੁਕਾਬਲੇ ਰੁਪਏ ’ਚ ਸਥਿਰਤਾ ਕਾਰਨ ਅਜਿਹਾ ਨਹੀਂ ਹੋਇਆ। ਇਸੇ ਕਾਰਨ ਐੱਫ. ਸੀ. ਐੱਨ. ਆਰ. ’ਚ ਡਿਪਾਜ਼ਿਟ ਪਿਛਲੇ ਕੁਝ ਸਾਲਾਂ ਤੋਂ ਘੱਟ ਹੋ ਰਿਹਾ ਹੈ। ਪਿਛਲੇ ਸਾਲ ਡਾਲਰ ਦੇ ਮੁਕਾਬਲੇ ਰੁਪਏ ’ਚ ਸਿਰਫ 3 ਤੋਂ 4 ਫੀਸਦੀ ਦੀ ਕਮਜ਼ੋਰੀ ਆਈ ਹੈ ਅਤੇ ਮੌਜੂਦਾ ਵਿੱਤੀ ਸਾਲ ’ਚ ਮਾਰਚ ਅਤੇ ਅਪ੍ਰੈਲ ’ਚ 2.3 ਫੀਸਦੀ ਡਿਗਣ ਤੋਂ ਬਾਅਦ ਮਈ ’ਚ ਰੁਪਇਆ ਇਕ ਵਾਰ ਮੁੜ ਸੰਭਲ ਗਿਆ ਹੈ।

ਐੱਨ. ਆਰ. ਈ. ਅਕਾਊਂਟਸ ’ਚ ਵਧੇ ਡਿਪਾਜ਼ਿਟ
ਕੌਮਾਂਤਰੀ ਵਿਆਜ ਦਰਾਂ ਨਾਲ ਜੁੜੀ ਹੋਣ ਕਾਰਨ ਐੱਫ. ਸੀ. ਐੱਨ. ਆਰ. ਅਕਾਊਂਟ ’ਤੇ ਮਿਲਣ ਵਾਲੀ ਵਿਆਜ ਦਰ ਵੀ ਕਰੀਬ ਇਕ ਫੀਸਦੀ ਹੁੰਦੀ ਹੈ ਅਤੇ ਇਹ ਐੱਨ. ਆਰ. ਈ. ਅਕਾਊਂਟ ਦੇ ਮਾਮਲੇ ’ਚ ਘੱਟ ਹੈ। ਇਹੀ ਕਾਰਨ ਹੈ ਕਿ ਐੱਨ. ਆਰ. ਈ. ਅਕਾਊਂਟਸ ’ਚ ਹੋਣ ਵਾਲੀ ਡਿਪਾਜ਼ਿਟ ’ਚ ਪਿਛਲੇ ਸਾਲ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਇਹ 2019-20 ਦੇ 5.5 ਬਿਲੀਅਨ ਡਾਲਰ ਤੋਂ ਵਧ ਕੇ 2020-21 ’ਚ 8.8 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋਟਵਿੱਟਰ, ਫੇਸਬੁੱਕ 'ਤੇ ਇਨ੍ਹਾਂ ਪੋਸਟਾਂ ਨੂੰ ਲੈ ਕੇ ਸਰਕਾਰ ਦਾ ਸਖ਼ਤ ਹੁਕਮ ਜਾਰੀ

ਬੈਂਕਰਸ ਦਾ ਮੰਨਣਾ ਹੈ ਕਿ ਐੱਨ. ਆਰ. ਈ. ਅਕਾਊਂਟਸ ’ਚ ਜਮ੍ਹਾ ਕੀਤੀ ਗਈ ਰਕਮ ਆਸਾਨੀ ਨਾਲ ਕਨਵਰਟ ਕੀਤੀ ਜਾ ਸਕਦੀ ਹੈ। ਲਿਹਾਜਾ ਐੱਨ. ਆਰ. ਆਈਜ਼ ਨੇ ਐੱਫ. ਸੀ. ਐੱਨ. ਆਰ. ਅਕਾਊਂਟ ’ਚੋਂ ਪੈਸੇ ਕੱਢ ਕੇ ਐੱਨ. ਆਰ. ਈ. ਅਕਾਊਂਟਸ ’ਚ ਪਾ ਲਿਆ ਹੈ। ਇਨ੍ਹਾਂ ਅਕਾਊਂਟਸ ’ਚ ਡਿਪਾਜ਼ਿਟ ਵਧਣ ਦਾ ਇਕ ਕਾਰਨ ਪਿਛਲੇ ਸਾਲ ਕੋਰੋਨਾ ਕਾਰਨ ਅਰਬ ਦੇਸ਼ਾਂ ਤੋਂ ਹੋਈ ਭਾਰਤੀ ਮਜ਼ਦੂਰਾਂ ਦੀ ਵਾਪਸੀ ਹੈ। ਅਰਬ ਦੇਸ਼ਾਂ ’ਚ ਨਾਗਰਿਕਤਾ ਨਾ ਮਿਲਣ ਕਾਰਨ ਮਜ਼ਦੂਰ ਐੱਨ. ਆਰ. ਈ. ਅਕਾਊਂਟ ਹੀ ਖੁਲਵਾਉਂਦੇ ਹਨ ਅਤੇ ਪਿਛਲੇ ਸਾਲ ਵਤਨ ਵਾਪਸੀ ਆਉਣ ’ਤੇ ਉਨ੍ਹਾਂ ਨੇ ਆਪਣਾ ਪੈਸਾ ਇਨ੍ਹਾਂ ਅਕਾਊਂਟਸ ’ਚ ਜਮ੍ਹਾ ਕਰਵਾਇਆ ਹੈ।


author

Sanjeev

Content Editor

Related News