ਅਮਰੀਕੀ ਡਾਲਰ ਮੁਕਾਬਲੇ ਰੁਪਿਆ 8 ਪੈਸੇ ਵਾਧਾ ਲੈ ਕੇ ਖੁੱਲ੍ਹਿਆ

04/27/2023 10:18:41 AM

ਮੁੰਬਈ (ਭਾਸ਼ਾ) - ਵਿਦੇਸ਼ਾਂ 'ਚ ਅਮਰੀਕੀ ਮੁਦਰਾ 'ਚ ਕਮਜ਼ੋਰੀ ਦੇ ਰੁਖ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਦੀ ਮਜ਼ਬੂਤੀ ਨਾਲ 81.66 'ਤੇ ਪਹੁੰਚ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਸਥਾਨਕ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਦੇ ਰੁਝਾਨ, ਵਿਦੇਸ਼ੀ ਫੰਡਾਂ ਦਾ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਰਹਿਣ ਕਾਰਨ ਰੁਪਏ ਨੂੰ ਸਮਰਥਨ ਮਿਲਿਆ।

ਇਹ ਵੀ ਪੜ੍ਹੋ : ਡਾਲਰ ਦੀ ਬਾਦਸ਼ਾਹਤ ਖਤਮ ਕਰਨ ਦਾ ‘ਬਲੂਪ੍ਰਿੰਟ’ ਤਿਆਰ, ਇਨ੍ਹਾਂ ‘ਪੰਚਾਂ’ ਨਾਲ ਆਏ 19 ਦੇਸ਼

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 81.69 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਅਤੇ ਫਿਰ 81.66 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ 8 ਪੈਸੇ ਦਾ ਵਾਧਾ ਹੈ। ਬੁੱਧਵਾਰ ਨੂੰ ਰੁਪਿਆ 81.74 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੀ ਇੱਕ ਟੋਕਰੀ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਮਾਪਦਾ ਡਾਲਰ ਸੂਚਕਾਂਕ 0.07 ਫੀਸਦੀ ਘੱਟ ਕੇ 101.40 'ਤੇ ਆ ਗਿਆ। ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਆਇਲ ਫਿਊਚਰਜ਼ 0.48 ਫੀਸਦੀ ਵਧ ਕੇ 78.06 ਡਾਲਰ ਪ੍ਰਤੀ ਬੈਰਲ ਹੋ ਗਿਆ।

ਇਹ ਵੀ ਪੜ੍ਹੋ : IT ਕੰਪਨੀਆਂ ਨੇ ਘਟਾਈ ਕੈਂਪਸ ਪਲੇਸਮੈਂਟ ਦੀ ਰਫ਼ਤਾਰ , 2017-18 ਤੋਂ ਵੀ ਘਟ ਹੋਈਆਂ ਭਰਤੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News