ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 33 ਪੈਸੇ ਦੀ ਤੇਜ਼ੀ ਨਾਲ ਖੁੱਲ੍ਹਿਆ
Monday, Jul 03, 2023 - 10:35 AM (IST)
ਮੁੰਬਈ (ਭਾਸ਼ਾ) - ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 33 ਪੈਸੇ ਮਜ਼ਬੂਤ ਹੋ ਕੇ 81.77 ਦੇ ਪੱਧਰ 'ਤੇ ਖੁੱਲ੍ਹਿਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਲਗਾਤਾਰ ਫੰਡ ਪ੍ਰਵਾਹ ਅਤੇ ਘਰੇਲੂ ਇਕੁਇਟੀ ਬਾਜ਼ਾਰ ਦੇ ਮਜ਼ਬੂਤ ਰੁਝਾਨ ਨੇ ਰੁਪਏ ਨੂੰ ਸਮਰਥਨ ਦਿੱਤਾ। ਅੰਤਰਬੈਂਕ ਫਾਰੇਕਸ ਬਾਜ਼ਾਰ 'ਚ ਘਰੇਲੂ ਰੁਪਿਆ ਡਾਲਰ ਦੇ ਮੁਕਾਬਲੇ 82.01 'ਤੇ ਖੁੱਲ੍ਹਿਆ ਅਤੇ ਬਾਅਦ 'ਚ ਡਾਲਰ ਦੇ ਮੁਕਾਬਲੇ 81.77 'ਤੇ ਮਜ਼ਬੂਤ ਹੋਇਆ। ਇਹ ਪਿਛਲੀ ਬੰਦ ਕੀਮਤ ਦੇ ਮੁਕਾਬਲੇ 33 ਪੈਸੇ ਦਾ ਵਾਧਾ ਹੈ। ਸ਼ੁੱਕਰਵਾਰ ਨੂੰ ਰੁਪਿਆ 82.10 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ
ਮੁਦਰਾ ਵਪਾਰੀਆਂ ਅਨੁਸਾਰ, ਸੰਸਥਾਗਤ ਵਿਦੇਸ਼ੀ ਨਿਵੇਸ਼ਕਾਂ ਤੋਂ ਪੂੰਜੀ ਪ੍ਰਵਾਹ ਅਤੇ ਬਿਹਤਰ ਮੈਕਰੋ-ਆਰਥਿਕ ਅੰਕੜਿਆਂ ਦੇ ਕਾਰਨ ਰੁਪਿਆ ਮਜ਼ਬੂਤ ਹੋਇਆ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਜੂਨ 'ਚ ਸ਼ੇਅਰ ਬਾਜ਼ਾਰ 'ਚ 47,148 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ 10 ਮਹੀਨਿਆਂ ਵਿੱਚ ਸਭ ਤੋਂ ਵੱਧ ਪੂੰਜੀ ਪ੍ਰਵਾਹ ਹੈ।
ਇਹ ਵੀ ਪੜ੍ਹੋ : ਆਟੋ ਸੈਕਟਰ ਨੇ ਫੜੀ ਰਫਤਾਰ, ਮਾਰੂਤੀ, ਟੋਯੋਟਾ ਤੋਂ ਲੈ ਕੇ ਹੁੰਡਈ ਨੇ ਵੇਚੀਆਂ ਰਿਕਾਰਡ ਗੱਡੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।