ਡਾਲਰ ਦੇ ਮੁਕਾਬਲੇ ਰੁਪਏ ਦੀ ਵੱਡੀ ਛਾਲ, 6 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚਿਆ

Saturday, Aug 29, 2020 - 02:25 PM (IST)

ਡਾਲਰ ਦੇ ਮੁਕਾਬਲੇ ਰੁਪਏ ਦੀ ਵੱਡੀ ਛਾਲ, 6 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚਿਆ

ਮੁੰਬਈ : ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਅਤੇ ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਕਾਰਨ ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 43 ਪੈਸੇ ਦੇ ਵਾਧੇ ਨਾਲ 73.39 ਦੇ ਜ਼ੋਰਦਾਰ ਪੱਧਰ 'ਤੇ ਬੰਦ ਹੋਇਆ। ਡਾਲਰ-ਰੁਪਏ ਦੀ ਵਟਾਂਦਰਾ ਦਰ ਦਾ ਇਹ ਪਿਛਲੇ ਛੇ ਮਹੀਨਿਆਂ ਲਈ ਇਹ ਸਭ ਤੋਂ ਉੱਚਤਮ ਬੰਦ ਪੱਧਰ ਹੈ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਆਪਣੇ ਪਿਛਲੇ ਬੰਦ ਭਾਅ ਦੇ ਮੁਕਾਬਲੇ ਲਗਭਗ ਉਸੇ ਭਾਅ ਨਾਲ ਖੁੱਲ੍ਹਿਆ। ਪਰ ਇਹ ਜਲਦੀ ਹੀ ਇਸ ਨੇ ਤੇਜ਼ੀ ਫੜ੍ਹ ਲਈ ਅਤੇ ਕਾਰੋਬਾਰ ਦੌਰਾਨ ਰੁਪਏ ਦੀ ਵਟਾਂਦਰਾ ਦਰ 43 ਪੈਸੇ ਦੀ ਛਾਲ ਨਾਲ ਪ੍ਰਤੀ ਡਾਲਰ 73.39 ਦੇ ਪੱਧਰ 'ਤੇ ਬੰਦ ਹੋਈ। ਰੁਪਏ ਦਾ ਡਾਲਰ ਦੇ ਮੁਕਾਬਲੇ ਇਹ 5 ਮਾਰਚ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।

ਦਿਨ ਦੇ ਕਾਰੋਬਾਰ ਦੌਰਾਨ ਰੁਪਏ 'ਚ 73.29 ਰੁਪਏ ਦੇ ਉੱਚ ਪੱਧਰ ਅਤੇ 73.87 ਰੁਪਏ ਦੇ ਹੇਠਲੇ ਪੱਧਰ ਦੇ ਵਿਚਕਾਰ ਉਤਰਾਅ-ਚੜ੍ਹਾਅ ਰਿਹਾ। ਰੁਪਏ 'ਚ ਲਗਾਤਾਰ ਤੀਜੇ ਸੈਸ਼ਨ 'ਚ ਮਜ਼ਬੂਤੀ ਰਹੀ। ਪੂਰੇ ਹਫਤੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 145 ਪੈਸੇ ਚੜ੍ਹ ਗਿਆ ਹੈ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਪੂੰਜੀ ਬਾਜ਼ਾਰ ਵਿਚ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ 1,004.11 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ। ਇਸ ਦੌਰਾਨ ਦੁਨੀਆਂ ਦੀਆਂ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਤਾਕਤ ਨੂੰ ਦਰਸਾਉਣ ਵਾਲਾ ਡਾਲਰ ਦਾ ਇੰਡੈਕਸ 0.72 ਪ੍ਰਤੀਸ਼ਤ ਦੇ ਘਾਟੇ ਨਾਲ 92.33 ਅੰਕ 'ਤੇ ਪਹੁੰਚ ਗਿਆ। ਇਸ ਦੌਰਾਨ ਬ੍ਰੈਂਟ ਕੱਚੇ ਤੇਲ ਦਾ ਵਾਅਦਾ ਭਾਅ 0.33 ਪ੍ਰਤੀਸ਼ਤ ਦੇ ਘਾਟੇ ਨਾਲ 44.94 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।


author

Harinder Kaur

Content Editor

Related News