ਰੁਪਏ ’ਚ ਗਿਰਾਵਟ ਨਾਲ ਪ੍ਰਾਪਰਟੀ ਬਾਜ਼ਾਰ ’ਚ ਵਧੀ ਪ੍ਰਵਾਸੀ ਭਾਰਤੀਆਂ ਦੀ ਦਿਲਚਸਪੀ
Tuesday, Jun 07, 2022 - 01:44 PM (IST)

ਮੁੰਬਈ (ਬਿਜ਼ਨੈੱਸ ਡੈਸਕ) – ਭਾਰਤੀ ਰੁਪਏ ’ਚ ਗਿਰਾਵਟ ਕਾਰਨ ਰੀਅਲ ਅਸਟੇਟ ਸੈਕਟਰ ’ਚ ਪ੍ਰਵਾਸੀ ਭਾਰਤੀਆਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ।
ਐੱਨ. ਆਰ. ਆਈ. ਹੋਮਬਾਇਰਸ ਦੀ ਵਧਦੀ ਦਿਲਚਸਪੀ ਮਿਡ-ਇਨਕਮ ਪ੍ਰਾਜੈਕਟਸ ਤੋਂ ਲੈ ਕੇ ਪ੍ਰੀਮੀਅਮ ਅਤੇ ਲਗਜ਼ਰੀ ਸੈਗਮੈਂਟ ਅਤੇ ਪਲਾਟੇਡ ਡਿਵੈੱਲਪਮੈਂਟ ਤੱਕ ਸਾਰੇ ਸੈਗਮੈਂਟ ’ਚ ਦੇਖੀ ਜਾ ਰਹੀ ਹੈ। 2022 ’ਚ ਹੁਣ ਤੱਕ ਭਾਰਤੀ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 5.2 ਫੀਸਦੀ ਤੱਕ ਡਿਗ ਚੁੱਕੀ ਹੈ।
ਰੀਅਲ ਅਸਟੇਟ ਉਦਯੋਗ ਸੰਸਥਾ ਨਾਰੇਡਕੋ ਦੇ ਵੀ. ਸੀ. ਅਤੇ ਹੀਰਾਨੰਦਾਨੀ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਦੁਨੀਆ ਭਰ ’ਚ ਆਰਥਿਕ ਦ੍ਰਿਸ਼ ਨੇ ਵੱਖ-ਵੱਖ ਚੁਣੌਤੀਅਾਂ ਨੂੰ ਜਨਮ ਦਿੱਤਾ ਹੈ ਪਰ ਭਾਰਤ ਆਰਥਿਕ ਵਿਕਾਸ ਸਮਰੱਥਾ ਦੇ ਮਾਮਲੇ ’ਚ ਇਕ ਸੁਰੱਖਿਅਤ ਆਸਰੇ ਦੇ ਰੂਪ ’ਚ ਆਉਂਦਾ ਹੈ। ਭਾਰਤੀ ਰੀਅਲ ਅਸਟੇਟ ਵੀ ਐੱਨ. ਆਰ. ਆਈ. ਲਈ ਇਕ ਚੰਗਾ ਧਨ ਸਿਰਜਣਾ ਅਤੇ ਵਿਕਾਸ ਬਦਲ ਹੈ।
ਇਹ ਵੀ ਪੜ੍ਹੋ : ਬਰੇਕ ਸਿਸਟਮ ਫੇਲ ਹੋਣ ਦੇ ਡਰੋਂ Mercedes ਨੇ 10 ਲੱਖ ਗੱਡੀਆਂ ਵਾਪਸ ਮੰਗਵਾਈਆਂ
ਮਹਾਨਗਰਾਂ ਦੀ ਜਾਇਦਾਦ ਐੱਨ. ਆਰ. ਆਈ. ਦੀ ਪਸੰਦ
ਵੱਡੀ ਭਾਰਤੀ ਆਬਾਦੀ ਵਾਲੇ ਮੱਧ ਪੂਰਬੀ ਦੇਸ਼ਾਂ ’ਚ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ, ਆਪਣੀਆਂ ਮੁਦਰਾਵਾਂ ਨੂੰ ਡਾਲਰ ਨਾਲ ਜੋੜਦੇ ਹਨ। ਇਸ ਦਾ ਮਤਲਬ ਹੈ ਕਿ ਰੁਪਏ ’ਚ ਉਨ੍ਹਾਂ ਦੇ ਮੁਕਾਬਲੇ ਗ੍ਰੀਨਬੈਕ ਦੇ ਸਮਾਨ ਦਰ ’ਤੇ ਘਾਟਾ ਹੋਇਆ ਹੈ।
ਮੁੰਬਈ, ਦਿੱਲੀ-ਐੱਨ. ਸੀ. ਆਰ., ਬੇਂਗਲੁਰੂ ਅਤੇ ਪੁਣੇ ਵਰਗੇ ਸ਼ਹਿਰਾਂ ’ਚ ਪ੍ਰੀਮੀਅਮ ਜਾਇਦਾਦਾਂ, ਹਿਲ ਸਟੇਸ਼ਨਾਂ ’ਤੇ ਦੇਖਣ ਯੋਗ ਸਥਾਨਾਂ ਅਤੇ ਪੂਰੇ ਭਾਰਤ ’ਚ ਸਮੁੰਦਰੀ ਤੱਟ ’ਤੇ ਪ੍ਰਵਾਸੀ ਭਾਰਤੀਆਂ ਦੀ ਦਿਲਚਸਪੀ ਰਹੀ ਹੈ।
ਅਗਜ਼ਰੀ ਹਾਲੀਡੇ ਹੋਮ ਡਿਵੈੱਲਪਰ ਇਸਪ੍ਰਾਵਾ ਗਰੁੱਪ ਦੇ ਚੀਫ ਆਪ੍ਰੇਟਿੰਗ ਆਫਿਸਰ ਧੀਮਾਨ ਸ਼ਾਹ ਨੇ ਕਿਹਾ ਕਿ ਅਸੀਂ ਖਾੜੀ ’ਚ ਐੱਨ. ਆਰ. ਆਈ. ਤੋਂ ਬਹੁਤ ਜ਼ਿਆਦਾ ਆਕਰਸ਼ਕ ਦੇਖ ਰਹੇ ਹਾਂ ਜੋ ਰਵਾਇਤੀ ਤੌਰ ’ਤੇ ਸਾਡੇ ਲਈ ਇਕ ਮਜ਼ਬੂਤ ਬਾਜ਼ਾਰ ਹੈ।
ਇਹ ਵੀ ਪੜ੍ਹੋ : ਮਹਿੰਗਾਈ ਨੇ ਤੋੜੇ ਰਿਕਾਰਡ, ਅੱਜ ਤੋਂ ਸ਼ੁਰੂ ਹੋ ਰਹੀ MPC ਦੀ ਮੀਟਿੰਗ 'ਚ RBI ਮੁੜ ਵਧਾ ਸਕਦੈ ਰੇਪੋ ਰੇਟ
ਨਿਵੇਸ਼ ਕਰਨ ਦੇ ਕੀ ਹਨ ਕਾਰਨ
ਹੀਰਾਨੰਦਾਨੀ ਕਹਿੰਦੇ ਹਨ ਕਿ ਕੌਮਾਂਤਰੀ ਮੁਦਰਾ ਦੀ ਸਥਿਤੀ ਐੱਨ. ਆਰ. ਆਈ. ਲਈ ਭਾਰਤੀ ਅਚੱਲ ਜਾਇਦਾਦ ਦੇ ਵਧੇਰੇ ਵਰਗ ਫੁੱਟ ’ਚ ਤਬਦੀਲ ਹੋ ਜਾਂਦੀ ਹੈ। ਇਕ ਅਨਿਸ਼ਚਿਤ ਸਮੇਂ ’ਚ ਇਕ ਸੁਰੱਖਿਅਤ ਆਸਰਾ ਹੋਣ ਤੋਂ ਇਲਾਵਾ ਉਨ੍ਹਾਂ ਦਾ ਨਿਵੇਸ਼ ਉਨ੍ਹਾਂ ਨੂੰ ਕਿਰਾਏ ਦੀ ਆਮਦਨ ਵੀ ਮੁਹੱਈਆ ਕਰਦਾ ਹੈ। ਕਾਨੂੰਨ ’ਚ ਪਾਰਦਰਸ਼ਿਤਾ ਅਤੇ ਪ੍ਰਕਿਰਿਆਵਾਂ ਦਾ ਡਿਜੀਟਲੀਕਰਨ ਨਿਵੇਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
ਰਹੇਜਾ ਕਾਰਪ ਹੋਮਸ ਦੇ ਮੁੱਖ ਕਾਰਜਕਾਰੀ ਰਮੇਸ਼ ਰੰਗਨਾਥਨ ਕਹਿੰਦੇ ਹਨ ਕਿ ਪਿਛਲੇ ਕੁੱਝ ਮਹੀਨਿਆਂ ’ਚ ਕਈ ਡਿਵੈੱਲਪਰਸ ਲਈ ਪੁੱਛਗਿੱਛ ਅਤੇ ਅਸਲ ਜਾਇਦਾਦ ਦੀ ਵਿਕਰੀ ’ਚ ਸੁਧਾਰ ਹੋਇਆ ਹੈ। ਰੁਪਏ ’ਚ ਗਿਰਾਵਟ ਕਾਰਨ ਭਾਰਤੀਆਂ ਲਈ ਭਾਰਤ ’ਚ ਰਿਹਾਇਸ਼ੀ ਅਚੱਲ ਜਾਇਦਾਦ ’ਚ ਨਿਵੇਸ਼ ਕਰਨ ਦਾ ਇਕ ਮੌਕਾ ਹੈ। ਇਹ ਕਈ ਭੂਗੋਲਿਕ ਖੇਤਰਾਂ, ਵਿਸ਼ੇਸ਼ ਤੌਰ ’ਤੇ ਮੱਧ ਪੂਰਬ ਤੋਂ ਵਧਦੀ ਪੁੱਛਗਿੱਛ ਰਾਹੀਂ ਸਮਰਥਿਤ ਹੈ।
ਇਹ ਵੀ ਪੜ੍ਹੋ : KFC ਇੰਡੀਆ ਨੇ 2022 ਵਿੱਚ 20 ਈਕੋ-ਫ੍ਰੈਂਡਲੀ ਰੈਸਟੋਰੈਂਟ ਖੋਲ੍ਹਣ ਦੀ ਬਣਾਈ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।