ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 12 ਪੈਸੇ ਦੀ ਗਿਰਾਵਟ ਦੇ ਨਾਲ 82.66 ਪ੍ਰਤੀ ਡਾਲਰ ''ਤੇ

Thursday, Feb 09, 2023 - 11:19 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 12 ਪੈਸੇ ਦੀ ਗਿਰਾਵਟ ਦੇ ਨਾਲ 82.66 ਪ੍ਰਤੀ ਡਾਲਰ ''ਤੇ

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰਾਂ 'ਚੋਂ ਵਿਦੇਸ਼ੀ ਪੂੰਜੀ ਦੀ ਲਗਾਤਾਰਾ ਨਿਕਾਸੀ ਦੇ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 12 ਪੈਸੇ ਦੀ ਗਿਰਾਵਟ ਦੇ ਨਾਲ 82.66 ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ

ਫਾਰੇਕਸ ਡੀਲਰਾਂ ਨੇ ਕਿਹਾ ਕਿ ਵਿਸ਼ਵ ਬਾਜ਼ਾਰ 'ਚ ਰੁਪਿਆ 82.59 ਪ੍ਰਤੀ ਡਾਲਰ 'ਤੇ ਲਾਲ ਨਿਸ਼ਾਨ 'ਚ ਖੁੱਲ੍ਹਣ ਤੋਂ ਬਾਅਦ ਪਿਛਲੇ ਕਾਰੋਬਾਰੀ ਦਿਨ ਦੇ ਬੰਦ ਨਾਲ 12 ਪੈਸੇ ਡਿੱਗ ਕੇ 82.66 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਵਲੋਂ ਨੀਤੀਗਤ ਦਰ ਰੇਪੋ 'ਚ 0.25 ਫ਼ੀਸਦੀ ਵਾਧਾ ਕੀਤੇ ਜਾਣ ਦੇ ਬਾਅਦ ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 16 ਪੈਸੇ ਦੇ ਵਾਧੇ ਨਾਲ 82.54 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News