ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 12 ਪੈਸੇ ਦੀ ਗਿਰਾਵਟ ਦੇ ਨਾਲ 82.63 ਪ੍ਰਤੀ ਡਾਲਰ ''ਤੇ

02/10/2023 11:25:30 AM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸੁਸਤੀ ਦੇ ਰੁਖ਼ ਦੇ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 12 ਪੈਸੇ ਕਮਜ਼ੋਰ ਹੋ ਕੇ 82.63 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਸੰਸਾਰਕ ਬਾਜ਼ਾਰਾਂ 'ਚ ਕੱਚੇ ਤੇਲ ਦੇ ਵਧਦੇ ਭਾਅ ਅਤੇ ਵਿਦੇਸ਼ੀ ਪੂਜੀ ਦੀ ਨਿਕਾਸੀ ਨੇ ਨਿਵੇਸ਼ਕਾਂ ਦੀ ਧਾਰਣਾ ਨੂੰ ਪ੍ਰਭਾਵਿਤ ਕੀਤਾ। 

ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 82.61 ਪ੍ਰਤੀ ਡਾਲਰ 'ਤੇ ਕਮਜ਼ੋਰ ਖੁੱਲ੍ਹਣ ਤੋਂ ਬਾਅਦ ਪਿਛਲੇ ਕਾਰੋਬਾਰ ਦਿਨ ਦੀ ਆਸ 12 ਪੈਸੇ ਡਿੱਗ ਕੇ 82.63 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। 

ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਦੀ ਮਜ਼ਬੂਤੀ ਦੇ ਨਾਲ 82.51 'ਤੇ ਬੰਦ ਹੋਇਆ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News