ਮਾਰਚ 2023 ਤੱਕ ਰੁਪਇਆ ਟੁੱਟ ਕੇ 77.5 ਪ੍ਰਤੀ ਡਾਲਰ ’ਤੇ ਆ ਸਕਦੈ : ਕ੍ਰਿਸਿਲ

Friday, Mar 18, 2022 - 02:03 PM (IST)

ਮਾਰਚ 2023 ਤੱਕ ਰੁਪਇਆ ਟੁੱਟ ਕੇ 77.5 ਪ੍ਰਤੀ ਡਾਲਰ ’ਤੇ ਆ ਸਕਦੈ : ਕ੍ਰਿਸਿਲ

ਮੁੰਬਈ (ਭਾਸ਼ਾ) – ਚਾਲੂ ਖਾਤੇ ਦਾ ਘਾਟਾ (ਕੈਡ) ਵਧਣ, ਊਰਜਾ ਦੀਆਂ ਉੱਚੀਆਂ ਕੀਮਤਾਂ ਅਤੇ ਅਮਰੀਕੀ ਫੈੱਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਵਾਧੇ ਕਾਰਨ ਦਬਾਅ ਵਧਣ ਦਾ ਅਨੁਮਾਨ ਹੈ ਅਤੇ ਇਸ ਨਾਲ ਸਥਾਨਕ ਮੁਦਰਾ ਮਾਰਚ 2023 ਤੱਕ ਅਮਰੀਕੀ ਡਾਲਰ ਦੇ ਮੁਕਾਬਲੇ 77.5 ਦੇ ਪੱਧਰ ਤੱਕ ਟੁੱਟ ਸਕਦੀ ਹੈ। ਕ੍ਰਿਸਿਲ ਰੇਟਿੰਗ ਦੀ ਰਿਪੋਰਟ ’ਚ ਇਹ ਗੱਲ ਕਹੀ ਗਈ।

ਰੇਟਿੰਗ ਏਜੰਸੀ ਵਲੋਂ ਜਾਰੀ ਰਿਪੋਰਟ ਮੁਤਾਬਕ ਰੁਪਇਆ ਪਹਿਲਾਂ ਹੀ ਬਾਹਰੀ ਤਨਾਅ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਡਾ ਮੰਨਣਾ ਹੈ ਕਿ ਮਾਰਚ 2023 ਤੱਕ ਇਸ ’ਚ ਹੋਰ ਗਿਰਾਵਟ ਹੋਵੇਗੀ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਇਹ ਲਗਭਗ 77.5 ਦੇ ਪੱਧਰ ’ਤੇ ਆ ਜਾਵੇਗਾ। ਕ੍ਰਿਸਿਲ ਨੇ ਕਿਹਾ ਕਿ ਕਮਜ਼ੋਰੀ ’ਚ ਦੋ ਕਾਰਕਾਂ ਦੀ ਪ੍ਰਮੁੱਖ ਭੂਮਿਕਾ ਹੋਵੇਗੀ। ਇਕ ਉੱਚ ਊਰਜਾ ਕੀਮਤਾਂ ਚਾਲੂ ਖਾਤੇ ਦੇ ਘਾਟੇ ਨੂੰ ਵਧਾ ਰਹੀਆਂ ਹਨ ਅਤੇ ਦੂਜਾ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਦਰਾਂ ’ਚ ਵਾਧਾ ਹੈ ਜਿਸ ਨਾਲ ਕੁਝ ਪੂੰਜੀ ਬਾਹਰ ਨਿਕਲ ਰਹੀ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਵਿਦੇਸ਼ੀ ਮੁਦਰਾ ਬਾਜ਼ਾਰਾਂ ’ਚ ਦਖਲਅੰਦਾਜ਼ੀ ਜਾਰੀ ਰੱਖਣ ਦੀ ਉਮੀਦ ਨਾਲ ਰੁਪਏ ਦੀ ਗਿਰਾਵਟ ਨੂੰ ਸੀਮਤ ਕਰਨ ’ਚ ਮਦਦ ਮਿਲੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ ਨੇੜਲੀ ਮਿਆਦ ’ਚ ਭੂ-ਸਿਆਸੀ ਤਨਾਅ ਕਾਰਨ ਰੁਪਏ ਨੂੰ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਫੈੱਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ 0.25 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਇਹ ਵਾਧਾ ਅੱਗ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ। ਏਜੰਸੀ ਦਾ ਅਨੁਮਾਨ ਹੈ ਕਿ ਚਾਲੂ ਖਾਤੇ ਦਾ ਘਾਟਾ ਵਿੱਤੀ ਸਾਲ 2022-23 ’ਚ ਕੁੱਲ ਘਰੇਲੂ ਉਤਪਾਦ ਦੇ 2.4 ਫੀਸਦੀ ਤੱਕ ਵਧ ਜਾਏਗਾ।


author

Harinder Kaur

Content Editor

Related News