ਸਭ ਤੋਂ ਹੇਠਲੇ ਪੱਧਰ ਦੇ ਕਰੀਬ ਪਹੁੰਚਿਆ ਰੁਪਿਆ

Saturday, Mar 05, 2022 - 01:17 PM (IST)

ਸਭ ਤੋਂ ਹੇਠਲੇ ਪੱਧਰ ਦੇ ਕਰੀਬ ਪਹੁੰਚਿਆ ਰੁਪਿਆ

ਮੁੰਬਈ- ਅਮਰੀਕਾ ਮੁਦਰਾ ਡਾਲਰ ਦੇ ਮੁਕਾਬਲੇ ਰੁਪਏ 'ਚ ਭਾਰੀ ਗਿਰਾਵਟ ਰੁੱਕ ਨਹੀਂ ਰਹੀ ਹੈ। ਅੱਜ ਰੁਪਿਆ ਪ੍ਰਤੀ ਡਾਲਰ 76 ਦੇ ਪੱਧਰ ਨੂੰ ਪਾਰ ਕਰ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਜਨਤਕ ਖੇਤਰ ਦੇ ਬੈਂਕਾਂ ਨੇ ਡਾਲਰ ਦੀ ਭਾਰੀ ਬਿਕਵਾਲੀ ਕੀਤੀ ਸੀ ਪਰ ਇਸ ਨਾਲ ਵੀ ਰੁਪਏ ਨੂੰ ਖਾਸ ਮਦਦ ਨਹੀਂ ਮਿਲੀ। ਪਿਛਲੇ 11 ਮਹੀਨਿਆਂ 'ਚ ਹਫਤਾਵਾਰੀ ਆਧਾਰ 'ਤੇ ਰੁਪਏ 'ਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਹਫਤੇ ਰੁਪਿਆ ਡਾਲਰ ਦੀ ਤੁਲਨਾ 'ਚ 1.15 ਫੀਸਦੀ ਕਮਜ਼ੋਰ ਹੋ ਗਿਆ ਹੈ। 
ਇਕ ਅਖਬਾਰ ਵਲੋਂ ਕੀਤੇ ਗਏ ਸਰਵੇਖਣ 'ਚ ਕਾਰੋਬਾਰੀਆਂ ਨੇ ਕਿਹਾ ਕਿ ਭਾਰਤੀ ਮੁਦਰਾ ਸਰਵਕਾਲਿਕ ਹੇਠਲੇ ਪੱਧਰ 'ਤੇ ਪਹੁੰਚਦੀ ਦਿਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਦੀ ਕੀਮਤ ਜੇਕਰ ਇਸ ਤਰ੍ਹਾਂ ਵੱਧਦੀ ਰਹੀ ਤਾਂ ਰੁਪਿਆ ਡਾਲਰ ਦੀ ਤੁਲਨਾ 'ਚ 77 ਦਾ ਪੱਧਰ ਛੂਹ ਸਕਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਮਾਰਚ ਦੇ ਅੰਤ ਤੱਕ ਰੂਸ ਅਤੇ ਯੂਕ੍ਰੇਨ ਦੇ ਵਿਚਾਲੇ ਸੈਨਿਕ ਸੰਘਰਸ਼ ਰੁੱਕਣ ਤੱਕ ਰੁਪਿਆ 77 ਦੇ ਪੱਧਰ ਤੱਕ ਫਿਸਲ ਕੇ ਉਪਰ ਚੜ੍ਹਣਾ ਸ਼ੁਰੂ ਕਰ ਸਕਦਾ ਹੈ। ਇਸ ਬਾਰੇ 'ਚ ਕੋਟਕ ਸਕਿਓਰਟੀਜ਼ ਲਿਮਟਿਡ 'ਚ ਡਿਪਟੀ ਵਾਈਸ ਪ੍ਰੈਸੀਡੈਂਟ ਕਰੰਸੀ ਡੇਰੀਵੇਟਿਵਸ ਐਂਡ ਇੰਟਰੈਸਟ ਡੇਰੀਵੇਟਿਵਸ, ਅਨਿਦਯ ਬੈਨਰਜੀ ਕਹਿੰਦੇ ਹਨ ਕਿ ਅਜਿਹੇ ਘੱਟ ਮੌਕੇ ਆਉਂਦੇ ਹਨ ਜਦੋਂ ਭੂ-ਰਾਜਨੀਤੀ ਵਲੋਂ ਵਿੱਤੀ ਬਾਜ਼ਾਰਾਂ 'ਚ ਉਤਾਰ-ਚੜ੍ਹਾਅ ਦਿਖਦਾ ਹੈ। ਪਿਛਲੇ ਦੋ ਹਫਤਿਆਂ ਤੋਂ ਕੁਝ ਅਜਿਹਾ ਹੀ ਦੇਖਣ 'ਚ ਆ ਰਿਹਾ ਹੈ। ਰੂਸ ਅਤੇ ਯੂਕ੍ਰੇਨ ਦੇ ਵਿਚਾਲੇ ਲੜਾਈ 'ਚ ਭਾਰਤੀ ਮੁਦਰਾ, ਭਾਰਤੀ ਬਾਂਡ ਅਤੇ ਭਾਰਤੀ ਸ਼ੇਅਰਾਂ ਦਾ ਅਸਰ ਹੋ ਰਿਹਾ ਹੈ। ਤੇਲ ਦੇ ਭਾਅ, ਅਮਰੀਕੀ ਡਾਲਰ ਸੂਚਕਾਂਕ ਅਤੇ ਸੰਸਾਰਿਕ ਸ਼ੇਅਰ ਮੁੱਲ ਇਸ ਦੇ ਪਿੱਛੇ ਪ੍ਰਮੁੱਖ ਕਾਰਕ ਹੈ। ਬੈਨਰਜੀ ਨੇ ਕਿਹਾ ਕਿ ਅਗਲੇ ਹਫਤੇ ਵਿੱਤੀ ਅੰਕੜਿਆਂ ਦੇ ਲਿਹਾਜ਼ ਨਾਲ ਜ਼ਿਆਦਾ ਸਰਗਰਮੀ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਤੇਲ ਦੇ ਭਾਅ, ਸ਼ੇਅਰ ਅਤੇ ਅਮਰੀਕੀ ਡਾਲਰ ਸੂਚਕਾਂਕ ਅਮਰੀਕੀ ਮੁਦਰਾ ਅਤੇ ਰੁਪਏ ਦਾ ਵਿਨਿਯਮ ਮੁੱਲ ਤੈਅ ਕਰੇਗੀ'।
ਇਸ ਤੋਂ ਪਹਿਲੇ 16 ਅਪ੍ਰੈਲ 2020 ਨੂੰ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 76.87 ਦੇ ਪੱਧਰ 'ਤੇ ਬੰਦ ਹੋਇਆ ਸੀ ਜੋ ਰੁਪਏ ਦਾ ਸਰਵਕਾਲਿਕ ਹੇਠਲਾ ਪੱਧਰ ਸੀ। 22 ਅਪ੍ਰੈਲ 2022 ਨੂੰ ਕਾਰੋਬਾਰ ਦੌਰਾਨ ਰੁਪਿਆ 76.92 ਤੱਕ ਪਹੁੰਚ ਗਿਆ ਸੀ। ਮੌਜੂਦਾ ਹਫਤੇ ਲਗਾਤਾਰ ਚੌਥਾ ਕਾਰੋਬਾਰੀ ਸੈਸ਼ਨ ਰਿਹਾ, ਜਦੋਂ ਅਮਰੀਕੀ ਮੁਦਰਾ ਦੀ ਤੁਲਨਾ 'ਚ ਰੁਪਿਆ ਕਮਜ਼ੋਰ ਰਿਹਾ। ਸ਼ੁੱਕਰਵਾਰ ਨੂੰ ਯੂਕ੍ਰੇਨ ਨੇ ਦਾਅਵਾ ਕੀਤਾ ਸੀ ਕਿ ਰੂਸ ਨੇ ਇਕ ਪ੍ਰਮਾਣੂ ਪਲਾਂਟ 'ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ।


author

Aarti dhillon

Content Editor

Related News