ਡਾਲਰ ਦੇ ਮੁਕਾਬਲੇ ਰੁਪਿਆ 27 ਪੈਸੇ ਦੀ ਬੜ੍ਹਤ ਨਾਲ 75.15 ''ਤੇ ਬੰਦ

7/15/2020 7:33:50 PM

ਮੁੰਬਈ- ਕੋਰੋਨਾ ਵਾਇਰਸ ਦੇ ਟੀਕੇ ਦੀ ਭਾਲ ਵਿਚ ਸਫਲਤਾ ਅਤੇ ਵਿਦੇਸ਼ੀ ਫੰਡ ਦਾ ਨਿਵੇਸ਼ ਵਧਣ ਦੀਆਂ ਉਮੀਦਾਂ ਦੀ ਬਦੌਲਤ ਬੁੱਧਵਾਰ ਨੂੰ ਰੁਪਿਆ 27 ਪੈਸੇ ਮਜਬੂਤ ਹੋ ਕੇ 75.15 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਟੀਕਾ ਦਾ ਇਨਸਾਨਾਂ 'ਤੇ ਟਰਾਇਲ ਸ਼ੁਰੂ ਹੋਣ ਦੀਆਂ ਰਿਪੋਰਟਾਂ ਨਾਲ ਨਿਵੇਸ਼ਕਾਂ ਦੀ ਰੁਪਏ ਪ੍ਰਤੀ ਧਾਰਣਾ ਮਜਬੂਤ ਹੋਈ।
ਕਾਰੋਬਾਰ ਦੇ ਸ਼ੁਰੂ ਵਿਚ ਅੱਜ ਰੁਪਿਆ 75.35 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ 75.14 ਦੇ ਪੱਧਰ ਤਕ ਮਜਬੂਤ ਹੋਇਆ। ਕਾਰੋਬਾਰ ਦੀ ਸਮਾਪਤੀ ਵਿਚ ਭਾਰਤੀ ਕਰੰਸੀ 27 ਪੈਸੇ ਮਜਬੂਤ ਹੋ ਕੇ 75.15 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਮੰਗਲਵਾਰ ਨੂੰ ਬੰਦ ਹੋਣ ਸਮੇਂ ਐਕਸਚੇਂਜ ਰੇਟ 75.42 ਪ੍ਰਤੀ ਡਾਲਰ ਸੀ। ਉੱਥੇ ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 18.75 ਅੰਕ ਦੀ ਤੇਜ਼ੀ ਨਾਲ 36,051.81' ਤੇ ਬੰਦ ਹੋਇਆ।


Sanjeev

Content Editor Sanjeev