Rupay ਕਾਰਡ ਦਾ ਜ਼ਬਰਦਸਤ ਆਫਰ, ਮਿਲੇਗਾ 16 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ

01/04/2020 4:04:58 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਰੁਪਏ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਦਰਅਸਲ ਰੁਪਏ ਕਾਰਡ ਨੇ ਆਪਣੇ ਅੰਤਰਰਾਸ਼ਟਰੀ ਕਾਰਡਧਾਰਕਾਂ ਨੂੰ 40 ਫੀਸਦੀ ਤੱਕ ਦਾ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ(NPCI) ਵਲੋਂ ਜਾਰੀ ਬਿਆਨ ਮੁਤਾਬਕ ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਸ੍ਰੀਲੰਕਾ, ਬ੍ਰਿਟੇਨ, ਅਮਰੀਕਾ, ਸਪੇਨ, ਸਵਿੱਟਜ਼ਰਲੈਂਡ ਅਤੇ ਥਾਈਲੈਂਡ ਦੀ ਯਾਤਰਾ 'ਤੇ ਜਾਣ ਵਾਲੇ ਭਾਰਤੀ ਇਸ ਆਫਰ ਦਾ ਲਾਭ ਲੈ ਸਕਦੇ ਹਨ।

ਕਿੰਨੇ ਦੀ ਕਰਨੀ ਹੋਵੇਗੀ ਟਰਾਜੈਕਸ਼ਨ

ਦਰਅਸਲ ਇਹ ਆਫਰ ਚੌਣਵੇਂ ਸ਼ਹਿਰਾਂ ਲਈ ਹੈ। ਇਨ੍ਹਾਂ ਚੌਣਵੇਂ ਸ਼ਹਿਰਾਂ ਵਿਚ ਰੁਪਏ ਇੰਟਰਨੈਸ਼ਨਲ ਕਾਰਡ ਨੂੰ ਐਕਟਿਵ ਕਰਵਾਉਣ 'ਤੇ ਮਹੀਨਾ 16,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਕੈਸ਼ਬੈਕ ਦਾ ਲਾਭ ਲੈਣ ਲਈ ਗਾਹਕਾਂ ਨੂੰ ਘੱਟੋ-ਘੱਟ 1,000 ਰੁਪਏ ਦਾ ਲੈਣ-ਦੇਣ ਕਰਨਾ ਹੋਵੇਗਾ। ਇਕ ਵਾਰ ਦੇ ਲੈਣ-ਦੇਣ 'ਤੇ ਵੱਧ ਤੋਂਂ ਵੱਧ 4,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ।

ਵਿਦੇਸ਼ਾਂ 'ਚ ਮਿਲੇਗਾ ਲਾਭ

ਇਸ ਆਫਰ ਦਾ ਲਾਭ ਲੈਣ ਲਈ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਆਪਣੇ ਰੁਪਏ ਇੰਟਰਨੈਸ਼ਨਲ ਕਾਰਡ ਨੂੰ ਇਸ ਨੂੰ ਜਾਰੀ ਕਰਨ ਵਾਲੇ ਬੈਂਕ ਨਾਲ ਸੰਪਰਕ ਕਰਕੇ ਅੰਤਰਰਾਸ਼ਟਰੀ ਲੈਣ-ਦੇਣ ਲਈ ਐਕਟਿਵ ਕਰਵਾ ਸਕਦੇ ਹੋ। ਇਹ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਫੋਨ ਬੈਂਕਿੰਗ ਜਾਂ ਸੰਬੰਧਿਤ ਸ਼ਾਖਾ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਕੈਸ਼ਬੈਕ ਕਮਾਉਣ ਤੋਂ ਇਲਾਵਾ ਕਾਰਡਧਾਰਕ ਰੁਪਏ ਕਾਰਡ ਨਾਲ ਸੰਬੰਧਿਤ ਘਰੇਲੂ/ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਊਂਜ ਤੱਕ ਅਕਸੈੱਸ ਦਾ ਲਾਭ ਵੀ ਲੈ ਸਕਦੇ ਹਨ।

ਹੋਰ ਵੀ ਹਨ ਕਈ ਲਾਭ

ਰੁਪਏ ਕਾਰਡ ਜ਼ਰੀਏ ਥਾਮਸ ਕੁੱਕ ਅਤੇ ਮੇਕ ਮਾਈ ਟ੍ਰਿਪ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਉਡਾਣਾਂ ਅਤੇ ਹੋਟਲਾਂ ਦੀ ਬੁਕਿੰਗ 'ਤੇ ਆਕਰਸ਼ਕ ਆਫਰ ਦਾ ਵੀ ਲਾਭ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਰੁਪਏ ਨੇ ਡਿਸਕਵਰ ਫਾਇਨੈਂਸ਼ਿਅਲ ਸਰਵਿਸਿਜ਼ ਅਤੇ ਜਾਪਾਨ ਸਥਿਤ ਜੇ.ਸੀ.ਬੀ. ਇੰਟਰਨੈਸ਼ਨਲ ਦੇ ਨਾਲ ਸਾਂਝੇਦਾਰੀ ਕੀਤੀ ਹੋਈ ਹੈ ਜਿਸ ਦੇ ਜ਼ਰੀਏ ਰੁਪਏ ਕਾਰਡ ਦੇ ਗਾਹਕ ਇਸਨੂੰ 190 ਦੇਸ਼ਾਂ ਵਿਚ ਇਸਤੇਮਾਲ ਕਰ ਸਕਦੇ ਹਨ। ਰੁਪਏ ਪਲੇਟਫਾਰਮ ਦੇ ਨਾਲ ਸਟੇਟ ਬੈਂਕ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ ਆਦਿ ਸਮੇਤ 1,100 ਤੋਂ ਜ਼ਿਆਦਾ ਬੈਂਕ ਜੁੜੇ ਹਨ। ਰੁਪਏ ਕਾਰਡ ਦਾ ਉਪਭੋਗਤਾ ਆਧਾਰ 60 ਕਰੋੜ ਤੋਂ ਜ਼ਿਆਦਾ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ NPCI ਅਤੇ JCB ਇੰਟਰਨੈਸ਼ਨਲ ਕੋ. ਲਿਮਟਿਡ(JCBI) ਨੇ ਪਿਛਲੇ ਸਾਲ ਜੁਲਾਈ 'ਚ RuPay JCB ਗਲੋਬਲ ਕਾਰਡਸ ਨੂੰ ਲਾਂਚ ਕੀਤਾ ਸੀ। ਇਨ੍ਹਾਂ ਕਾਰਡਸ ਨੂੰ ਭਾਰਤੀ ਬੈਂਕਾਂ ਨਾਲ ਮਿਲ ਕੇ ਲਾਂਚ ਕੀਤਾ ਗਿਆ ਸੀ।  


Related News