17 ਅਪ੍ਰੈਲ ਦੀ ਰਾਤ ਤੋਂ 14 ਘੰਟੇ ਤੱਕ ਬੰਦ ਰਹੇਗੀ ਸਾਰੇ ਬੈਂਕਾਂ ਦੀ RTGS ਸੇਵਾ

Friday, Apr 16, 2021 - 02:42 PM (IST)

ਨਵੀਂ ਦਿੱਲੀ (ਇੰਟ.) – ਫੰਡ ਟਰਾਂਸਫਰ ਨੂੰ ਲੈ ਕੇ ਆਰ. ਟੀ. ਜੀ. ਐੱਸ. ਸੇਵਾ (ਰਿਅਲ ਟਾਈਮ ਗ੍ਰਾਸ ਸੈਟਲਮੈਂਟ ਸਿਸਟਮ) ਆਉਂਦੇ ਸ਼ਨੀਵਾਰ ਯਾਨੀ 17 ਅਪ੍ਰੈਲ ਦੀ ਅੱਧੀ ਰਾਤ ਤੋਂ 14 ਘੰਟੇ ਲਈ ਬੰਦ ਰਹੇਗੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਾਰੇ ਬੈਂਕਾਂ ਨੂੰ ਕਿਹਾ ਕਿ 17 ਅਪ੍ਰੈਲ 2021 ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਆਰ. ਟੀ. ਜੀ. ਐੱਸ. ਦੇ ਟੈਕਨੀਕਲ ਅਪਗ੍ਰੇਡ ਨੂੰ ਨਿਰਧਾਰਤ ਕੀਤਾ ਜਾਵੇ। ਇਸ ਦਾ ਮਤਲਬ ਇਹ ਹੋਇਆ ਕਿ ਆਰ. ਟੀ. ਜੀ. ਐੱਸ. ਸੇਵਾ ਦਾ ਸ਼ਨੀਵਾਰ 17 ਅਪ੍ਰੈਲ ਦੀ ਰਾਤ 12 ਵਜੇ ਤੋਂ ਇਸਤੇਮਾਲ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਕੇਂਦਰੀ ਬੈਂਕ ਨੇ ਕਿਹਾ ਕਿ ਆਰ. ਟੀ. ਜੀ. ਐੱਸ. ਸਿਸਟਮ ਦੇ ਡਿਜਾਸਟਰ ਰਿਕਵਰੀ ਸਮੇਂ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਦਾ ਟੈਕਨੀਕਲ ਅਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ।

18 ਅਪ੍ਰੈਲ ਨੂੰ ਕੁਝ ਘੰਟਿਆਂ ਲਈ ਸਿਰਫ ਆਰ. ਟੀ. ਜੀ. ਐੱਸ. ਦੀਆਂ ਸੇਵਾਵਾਂ ਹੀ ਪ੍ਰਭਾਵਿਤ ਰਹਿਣਗੀਆਂ ਅਤੇ ਇਸ ਦੌਰਾਨ ਬੈਂਕਿੰਗ ਲੈਣ-ਦੇਣ ਲਈ ਐੱਨ. ਈ. ਐੱਫ. ਟੀ. ਸਿਸਟਮ ਦਾ ਇਸਤੇਮਾਲ ਕੀਤਾ ਜਾ ਸਕੇਗਾ। ਐੱਨ. ਈ. ਐੱਫ. ਟੀ. ਸਿਸਟਮ 17 ਅਪ੍ਰੈਲ ਰਾਤ 12 ਵਜੇ ਤੋਂ 18 ਅਪ੍ਰੈਲ ਦੁਪਹਿਰ 2 ਵਜੇ ਦਰਮਿਆਨ ਵੀ ਆਪ੍ਰੇਸ਼ਨਲ ਰਹੇਗਾ।

ਇਹ ਵੀ ਪੜ੍ਹੋ : ਇਥੇ ਮਿਲ ਰਿਹੈ ਸਭ ਤੋਂ ਸਸਤਾ ਸੋਨੇ 'ਤੇ ਕਰਜ਼ਾ, ਜਾਣੋ ਟਾਪ-10 ਬੈਂਕਾਂ ਦੀ EMI ਅਤੇ ਹੋਰ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News