RBI ਬੈਠਕ 'ਚ ਲਿਆ ਵੱਡਾ ਫ਼ੈਸਲਾ: ਬੈਂਕ ਖਾਤਾਧਾਰਕਾਂ ਨੂੰ 24 ਘੰਟੇ 7 ਦਿਨ ਮਿਲੇਗੀ ਇਹ ਸਹੂਲਤ
Friday, Oct 09, 2020 - 05:06 PM (IST)
ਨਵੀਂ ਦਿੱਲੀ — ਵੱਡੀ ਰਕਮ 'ਰੀਅਲ ਟਾਈਮ ਗ੍ਰਾਸ ਸੈਟਲਮੈਂਟ ਸਿਸਟਮ' (ਆਰ.ਟੀ.ਜੀ.ਐਸ.) ਦੀ ਅਦਾਇਗੀ ਲਈ ਇਲੈਕਟ੍ਰਾਨਿਕ ਸਿਸਟਮ ਹਫ਼ਤੇ ਦੇ ਸਾਰੇ ਦਿਨ ਦਸੰਬਰ ਤੋਂ ਚੌਵੀ ਘੰਟੇ ਉਪਲੱਬਧ ਰਹੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁਦਰਾ ਨੀਤੀ ਕਮੇਟੀ ਦੀ ਤੀਜੀ ਦੋ-ਮਹੀਨਾਵਾਰ ਬੈਠਕ ਤੋਂ ਬਾਅਦ ਕਿਹਾ ਕਿ ਥੋੜ੍ਹੀ ਜਿਹੀ ਰਕਮ 'ਨੈਸ਼ਨਲ ਇਲੈਕਟ੍ਰਾਨਿਕ ਫੰਡਸ ਟ੍ਰਾਂਸਫਰ' (ਐਨਈਐਫਟੀ) ਪ੍ਰਣਾਲੀ ਦੀ ਆਨਲਾਈਨ ਭੁਗਤਾਨ ਦੀ ਸਹੂਲਤ ਪਿਛਲੇ ਸਾਲ ਦਸੰਬਰ ਤੋਂ ਚੌਵੀ ਘੰਟੇ ਕੀਤੀ ਗਈ ਹੈ। ਹੁਣ ਇਹ ਸਿਸਟਮ ਨਿਰਵਿਘਨ ਕੰਮ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਹੁਣ ਆਰ.ਟੀ.ਜੀ.ਐਸ. ਨੂੰ 24 ਘੰਟੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ“ਇਹ ਫੈਸਲਾ ਲਿਆ ਗਿਆ ਹੈ ਕਿ ਆਰ.ਟੀ.ਜੀ.ਐਸ. ਪ੍ਰਣਾਲੀ ਵੀ ਚੌਵੀ ਘੰਟੇ ਉਪਲਬਧ ਕਰਵਾਈ ਜਾਵੇਗੀ। ਇਸਦੇ ਨਾਲ ਹੀ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਵਿਚ ਸ਼ਾਮਲ ਹੋਵੇਗਾ ਜਿੱਥੇ ਵੱਡੀ ਰਕਮ ਲਈ ਅਸਲ ਸਮੇਂ ਦੀ ਅਦਾਇਗੀ ਪ੍ਰਣਾਲੀ ਸਾਲ ਦੇ ਸਾਰੇ ਦਿਨਾਂ ਵਿਚ ਚੌਵੀ ਘੰਟੇ ਉਪਲੱਬਧ ਰਹੇਗੀ। ਆਰ.ਟੀ.ਜੀ.ਐਸ. ਦੇ ਤਹਿਤ ਘੱਟੋ ਘੱਟ ਦੋ ਲੱਖ ਰੁਪਏ ਆਨਲਾਈਨ ਟ੍ਰਾਂਸਫਰ ਕੀਤੇ ਜਾ ਸਕਦੇ ਹਨ ਜਦੋਂ ਕਿ ਇਸਦੇ ਲਈ ਕੋਈ ਅਧਿਕਤਮ ਸੀਮਾ ਨਹੀਂ ਹੈ। ਦੂਜੇ ਪਾਸੇ ਐਨ.ਈ.ਐਫ.ਟੀ. ਦੀ ਸੁਵਿਧਾ ਥੋੜ੍ਹੀ ਰਕਮ ਲਈ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਇਸ ਲਈ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਹੈ, ਪਰ ਬੈਂਕਾਂ ਨੂੰ ਵੱਧ ਤੋਂ ਵੱਧ ਸੀਮਾ ਨਿਰਧਾਰਤ ਕਰਨ ਦੀ ਆਗਿਆ ਹੈ।
ਦਸੰਬਰ 2020 ਤੋਂ ਆਰ.ਟੀ.ਜੀ.ਐਸ.(RTGS) ਜ਼ਰੀਏ ਦਿਨ ਵਿਚ 24 ਘੰਟੇ ਪੈਸੇ ਤਬਦੀਲ(ਟਰਾਂਸਫਰ) ਕੀਤੇ ਜਾ ਸਕਣਗੇ। ਰੀਅਲ ਟਾਈਮ ਸਕਲ ਸੈਟਲਮੈਂਟ ਅਰਥਾਤ ਆਰ.ਟੀ.ਜੀ.ਸੀ. ਪੈਸਾ ਟ੍ਰਾਂਸਫਰ ਕਰਨ ਦੀ ਸਹੂਲਤ ਹੁੰਦੀ ਹੈ। ਮੌਜੂਦਾ ਨਿਯਮਾਂ ਅਨੁਸਾਰ ਦੂਜੇ ਅਤੇ ਚੌਥੇ ਸ਼ਨੀਵਾਰ ਦੋ ਇਲਾਵਾ ਐਤਵਾਰ ਨੂੰ ਛੱਡ ਕੇ ਬਾਕੀ ਦਿਨਾਂ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਇਸ ਦੀ ਸਹਾਇਤਾ ਨਾਲ ਪੈਸੇ ਤਬਦੀਲ ਕੀਤੇ ਜਾ ਸਕਦੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵਿਕਾਸ ਅਤੇ ਰੈਗੂਲੇਟਰੀ ਨੀਤੀ 'ਤੇ ਆਪਣੇ ਬਿਆਨ ਵਿਚ ਇਹ ਗੱਲ ਕਹੀ ਹੈ।
ਕੇਂਦਰੀ ਬੈਂਕ ਪਹਿਲਾਂ ਹੀ NEFT ਨੂੰ 24*7 ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਹ ਸਹੂਲਤ 16 ਦਸੰਬਰ 2019 ਤੋਂ 24 ਘੰਟੇ ਉਪਲਬਧ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਰਜ਼ਾਧਾਰਕਾਂ ਨੂੰ ਨਹੀਂ ਮਿਲੀ ਰਾਹਤ, RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਬਦਲਾਅ
ਰਿਅਲ ਟਾਈਮ ਗ੍ਰਾਸ ਸੈਟਲਮੈਂਟ ਕੀ ਹੁੰਦੀ ਹੈ?
ਇਸ ਸਹੂਲਤ ਦਾ ਇਸਤੇਮਾਲ ਵਧੇਰੇ ਮੁੱਲ ਦੀ ਰਕਮ ਲਈ ਕੀਤਾ ਜਾਂਦਾ ਹੈ। ਹੁਣੇ ਘੱਟੋ-ਘੱਟ 2 ਲੱਖ ਰੁਪਏ ਆਰ.ਟੀ.ਜੀ.ਐਸ. ਵਿਚ ਤਬਦੀਲ ਕੀਤੇ ਜਾ ਸਕਦੇ ਹਨ। ਇੰਟਰਨੈਟ ਬੈਂਕਿੰਗ ਜਾਂ ਬੈਂਕ ਸ਼ਾਖਾ ਦੇ ਜ਼ਰੀਏ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਦੇ ਵਿਚਕਾਰ (ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ) ਆਰ.ਟੀ.ਜੀ.ਐਸ. ਦੀ ਵਰਤੋਂ ਕਰਕੇ ਫੰਡ ਟਰਾਂਸਫਰ ਕਰ ਸਕਦੇ ਹੋ।
ਇਹ ਵੀ ਪੜ੍ਹੋ : ਹੁਣ ਗ਼ਰੀਬ ਪਰਿਵਾਰਾਂ ਨੂੰ ਮਿਲੇਗਾ 1 ਰੁਪਏ ਕਿਲੋ ਅਨਾਜ, ਕੇਂਦਰ ਸਰਕਾਰ ਵਲੋਂ ਨਿਰਦੇਸ਼ ਜਾਰੀ
ਐਨ.ਈ.ਐਫ.ਟੀ. ਕੀ ਹੈ?
ਰਾਸ਼ਟਰੀ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਇਕ ਭੁਗਤਾਨ ਦੀ ਸੁਵਿਧਾ ਹੈ। ਇਸਦੀ ਵਰਤੋਂ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਵਿਚ ਫੰਡ ਤਬਦੀਲ ਕਰਨ ਲਈ ਕੀਤੀ ਜਾਦੀ ਹੈ। ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਕੋਈ ਵੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਬੈਂਕ ਦੀ ਸ਼ਾਖਾ ਵਿਚ ਜਾ ਕੇ ਵੀ ਇਸ ਦਾ ਲਾਭ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਸਹੂਲਤ ਸਾਰੀਆਂ ਬੈਂਕ ਸ਼ਾਖਾਵਾਂ ਵਿਚ ਉਪਲਬਧ ਨਹੀਂ ਹੈ। ਫੰਡ ਥੋੜ੍ਹੇ ਸਮੇਂ ਵਿਚ ਐਨ.ਈ.ਐਫ.ਟੀ. ਦੁਆਰਾ ਤਬਦੀਲ ਹੋ ਜਾਂਦੇ ਹਨ। ਇਸ ਦੇ ਜ਼ਰੀਏ ਕੋਈ ਵੀ ਰਕਮ ਭੇਜੀ ਜਾ ਸਕਦੀ ਹੈ। ਭਾਵ ਫੰਡ ਤਬਦੀਲ ਕਰਨ ਲਈ ਕੋਈ ਅਧਿਕਤਮ ਜਾਂ ਘੱਟੋ ਘੱਟ ਸੀਮਾ ਨਹੀਂ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ