ਰੇਲਵੇ ਨੇ ਪਲੇਟਫਾਰਮ ਟਿਕਟ ਤੋਂ ਕਮਾਏ 139 ਕਰੋੜ ਰੁਪਏ

Saturday, Jul 27, 2019 - 08:22 PM (IST)

ਰੇਲਵੇ ਨੇ ਪਲੇਟਫਾਰਮ ਟਿਕਟ ਤੋਂ ਕਮਾਏ 139 ਕਰੋੜ ਰੁਪਏ

ਨਵੀਂ ਦਿੱਲੀ— ਭਾਰਤੀ ਰੇਲਵੇ ਨੇ 2018-19 ਦੌਰਾਨ ਪਲੇਟਫਾਰਮ ਟਿਕਟਾਂ ਦੀ ਵਿਕਰੀ ਨਾਲ 139.20 ਕਰੋੜ ਰੁਪਏ ਕਮਾਏ ਹਨ। ਉਥੇ ਹੀ ਇਸ ਸੈਸ਼ਨ ਦੌਰਾਨ ਪਲੇਟਫਾਰਮਾਂ 'ਤੇ ਵਿਗਿਆਪਨਾਂ ਤੇ ਦੁਕਾਨਾਂ ਤੋਂ 230.47 ਕਰੋੜ ਦੀ ਕਮਾਈ ਹੋਈ। ਇਸ ਗੱਲ ਦੀ ਜਾਣਕਾਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਰਾਜ ਸਭਾ 'ਚ ਦਿੱਤੀ। ਪੀਯੂਸ਼ ਗੋਇਲ ਨੇ ਰਾਜ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਰੇਲਵੇ ਕਿਰਾਏ ਤੋਂ ਇਲਾਵਾ ਕਮਾਈ ਦੇ ਦੂਜੇ ਤਰੀਕਿਆਂ 'ਤੇ ਜ਼ੋਰ ਦੇ ਰਿਹਾ ਹੈ, ਤਾਂਕਿ ਯਾਤਰੀਆਂ 'ਤੇ ਭਾਰ ਨਾ ਪਵੇ ਤੇ ਰੇਲਵੇ ਦੀ ਆਮਦਨੀ 'ਚ ਵਾਧਾ ਵੀ ਹੋਵੇ। ਉਨ੍ਹਾਂ ਦੱਸਿਆ ਕਿ ਟ੍ਰੈਕ ਇਲੈਕਟ੍ਰਿਫਿਕੇਸ਼ਨ ਪ੍ਰੋਜੈਕਟ ਲਈ ਰੇਲਵੇ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.) ਨਾਲ 75 ਕਰੋੜ ਅਮਰੀਕੀ ਡਾਲਰ ਦਾ ਫੋਨ ਮਿਲਿਆ ਹੈ।

ਦੂਜੇ ਤਰੀਕਿਆਂ ਨਾਲ ਇਨਕਮ ਵਧਾਉਣ ਦੀ ਯੋਜਨਾ
ਗੋਇਲ ਨੇ ਦੱਸਿਆ ਕਿ ਰੇਲਵੇ ਜ਼ਿਆਦਾ ਇਨਕਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਉਨ੍ਹਾਂ ਨੇ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਰੇਲਵੇ ਨੇ ਮੋਬਾਇਲ ਅਸੈਟ, ਵਿਗਿਆਪਨ, ਰੇਲ ਡਿਸਪਲੇਅ ਨੈਟਵਰਕ ਤੇ ਕਾਨਟੈਂਟ ਆਨ ਡਿਮਾਂਡ ਵਰਗੇ ਗੈਰ-ਕਿਰਾਇਆ ਤਰੀਕਿਆਂ ਨਾਲ ਇਨਕਮ ਵਧਾਉਣ ਦੀ ਨੀਤੀ ਅਪਣਾਈ ਹੈ।


author

Inder Prajapati

Content Editor

Related News