ਦੇਸ਼ ’ਚ 1200 ਕਰੋੜ ਰੁਪਏ ਦਾ ਕ੍ਰਿਪਟੋ ਕਰੰਸੀ ਘਪਲਾ, ਫਿਲਮੀ ਸਟਾਈਲ ’ਚ ਠੱਗਿਆ ਪੈਸਾ

Friday, Jan 07, 2022 - 02:59 PM (IST)

ਦੇਸ਼ ’ਚ 1200 ਕਰੋੜ ਰੁਪਏ ਦਾ ਕ੍ਰਿਪਟੋ ਕਰੰਸੀ ਘਪਲਾ, ਫਿਲਮੀ ਸਟਾਈਲ ’ਚ ਠੱਗਿਆ ਪੈਸਾ

ਨਵੀਂ ਦਿੱਲੀ (ਇੰਟ.) - ਦੇਸ਼ ’ਚ ਇਕ ਫੇਕ ਕ੍ਰਿਪਟੋ ਕਰੰਸੀ ਘਪਲਾ ਸਾਹਮਣੇ ਆਇਆ ਹੈ। ਇਕ ਨਵੀਂ ਕ੍ਰਿਪਟੋ ਕਰੰੰਸੀ ਦੇ ਨਾਂ ’ਤੇ 900 ਲੋਕਾਂ ਤੋਂ 1200 ਕਰੋਡ਼ ਰੁਪਏ ਠੱਗ ਲਏ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਸ ਦਾ ਖੁਲਾਸਾ ਕੀਤਾ ਹੈ ਅਤੇ ਇਸ ਘਪਲੇ ਦੇ ਸੰਬੰਧ ’ਚ ਦੇਸ਼ ’ਚ ਕਈ ਜਗ੍ਹਾ ਛਾਪੇ ਮਾਰੇ ਹਨ। ਕੇਰਲ ਦੇ ਇਕ ਵਿਅਕਤੀ ਨੂੰ ਇਸ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ, ਜੋ ਦੇਸ਼ ਤੋਂ ਦੌੜ ਚੁੱਕਾ ਹੈ। ਉਸ ’ਤੇ ਪਹਿਲਾਂ ਤੋਂ ਮਨੀ ਲਾਂਡਰਿੰਗ ਦੇ ਕੇਸ ਚੱਲ ਰਹੇ ਹਨ।

ਇਹ ਵੀ ਪੜ੍ਹੋ : ਸਾਲ 2022 'ਚ ਮਿਲੇਗਾ ਕਮਾਈ ਦਾ ਭਰਪੂਰ ਮੌਕਾ, ਬਾਜ਼ਾਰ 'ਚ ਆਉਣਗੇ 2 ਲੱਖ ਕਰੋੜ ਦੇ IPO

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਖਣ ਦੇ ਇਕ ਫਿਲਮ ਐਕਟਰ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਹਨ, ਹਾਲਾਂਕਿ ਐਕਟਰ ਨੇ ਕ੍ਰਿਪਟੋ ਕਰੰਸੀ ਘਪਲੇ ਨਾਲ ਇਨ੍ਹਾਂ ਛਾਪਿਆਂ ਦਾ ਕੋਈ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ। ਘਪਲੇਬਾਜ਼ਾਂ ਨੇ ‘ਇਨੀਸ਼ੀਅਲ ਕੁਆਇਨ ਆਫਰਿੰਗ’ ਦੀ ਆੜ ’ਚ ਇਸ ਘਪਲੇ ਨੂੰ ਅੰਜਾਮ ਦਿੱਤਾ। ਠੱਗੇ ਗਏ ਲੋਕਾਂ ’ਚੋਂ ਜ਼ਿਆਦਾਤਰ ਨੇ 2020 ’ਚ ਲਾਕਡਾਊਨ ਦੌਰਾਨ ਫੇਕ ਕੁਆਇਨ ਖਰੀਦੇ ਸਨ।

ਇਹ ਵੀ ਪੜ੍ਹੋ : ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ

ਇਸ ਤਰ੍ਹਾਂ ਦਿੱਤਾ ਘਪਲੇ ਨੂੰ ਅੰਜਾਮ

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਅਨੁਸਾਰ ਫੇਕ ਕ੍ਰਿਪਟੋ ਕੁਆਇਨ ਨੂੰ 2020 ’ਚ ਕੋਇੰਬਟੂਰ ਬੇਸਡ ਕ੍ਰਿਪਟੋ ਕਰੰਸੀ ਐਕਸਚੇਂਜ ਦੇ ਨਾਲ ਲਿਸਟ ਕੀਤਾ ਗਿਆ ਸੀ। ਇਸ ਨੂੰ ਉਸੇ ਤਰ੍ਹਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਵੇਂ ਆਈ. ਪੀ. ਓ. ਨੂੰ ਪੇਸ਼ ਕੀਤਾ ਜਾਂਦਾ ਹੈ। 10 ਮੋਰਿਸ ਕੁਆਇਨ ਦੀ ਕੀਮਤ 15,000 ਰੁਪਏ ਰੱਖੀ ਗਈ ਸੀ ਅਤੇ ਇਸ ਦਾ ਲਾਕ-ਇਨ ਪੀਰੀਅਡ 300 ਦਿਨ ਸੀ। ਇਨਵੈਸਟਰ ਨੂੰ ਇਕ ਈ-ਵਾਲੇਟ ਵੀ ਦਿੱਤਾ ਗਿਆ ਸੀ। ਇਸ ਫੇਕ ਕ੍ਰਿਪਟੋ ਕਰੰਸੀ ਦੇ ਪ੍ਰੋਮੋਟਰ ਨੇ ਇਨਵੈਸਟਰਸ ਨੂੰ ਛੇਤੀ ਹੀ ਇਸ ਦੇ ਮਹਿੰਗੇ ਹੋਣ ਦਾ ਝਾਂਸਾ ਦਿੱਤਾ।

ਇਹ ਵੀ ਪੜ੍ਹੋ : ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News