ਬੁਲੇਟ ਦੇ ਸ਼ੌਕੀਨਾਂ ਨੂੰ ਝਟਕਾ, ਮਹਿੰਗੇ ਹੋਏ ਇਹ ਮਾਡਲ

05/16/2020 6:45:37 PM

ਆਟੋ ਡੈਸਕ- ਰਾਇਲ ਐਨਫੀਲਡ ਨੇ ਆਪਣੇ ਪ੍ਰਸਿੱਧ ਮੋਟਰਸਾਈਕਲ ਕਲਾਸਿਕ 350 BS6 ਮਾਡਲ ਦੀ ਕੀਮਤ 'ਚ 2755 ਰੁਪਏ ਤਕ ਦਾ ਵਾਧਾ ਕਰ ਦਿੱਤਾ ਹੈ। ਇਸ ਮੋਟਰਸਾਈਕਲ ਨੂੰ ਸਿੰਗਲ ਚੈਨਲ ਏ.ਬੀ.ਐੱਸ. ਦੇ ਨਾਲ 1.57 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ਅਤੇ ਚਾਰ ਰੰਗਾਂ ਦੇ ਨਾਲ ਲਿਆਇਆ ਗਿਆ ਸੀ। ਉਥੇ ਹੀ ਡਿਊਲ ਚੈਨਲ ਏ.ਬੀ.ਐੱਸ. ਮਾਡਲ ਨੂੰ 1.65 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ 'ਚ 6 ਰੰਗਾਂ ਦੇ ਨਾਲ ਲਿਆਇਆ ਗਿਆ ਸੀ। 

ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ, ਹੁਣ ਇਸ ਦੇ ਸਿੰਗਲ ਚੈਨਲ ਏ.ਬੀ.ਐੱਸ. ਮਾਡਲ ਦੀ ਕੀਮਤ 2754 ਰੁਪਏ ਵਧ ਕੇ 1.59 ਲੱਖ ਰੁਪਏ ਹੋ ਗਈ ਹੈ। ਉਥੇ ਹੀ ਡਿਊਲ ਚੈਨਲ ਏ.ਬੀ.ਐੱਸ. ਦੇ ਕਲਾਸਿਕ ਬਲੈਕ ਰੰਗ ਦੀ ਕੀਮਤ 1.67 ਲੱਖ ਰੁਪਏ, ਏਅਰਬੋਰਨ ਬਲਿਊ ਅਤੇ ਸਟਰੋਮਰਾਈਡਰ ਸੈਂਡ ਦੀ ਕੀਮਤ 1.77 ਲੱਖ ਰੁਪਏ (ਐਕਸ-ਸ਼ੋਅਰੂਮ) ਕਰ ਦਿੱਤੀ ਗਈ ਹੈ। ਉਥੇ ਹੀ ਗਨਮੈਟਲ ਗ੍ਰੇਅ ਦੀ ਕੀਮਤ 1.81 ਲੱਖ ਰੁਪਏ ਅਤੇ ਕ੍ਰੋਮ ਬਲੈਕ ਤੇ ਸਟੀਲਥ ਬਲੈਕ ਦੀ ਕੀਮਤ 1.84 ਲੱਖ ਰੁਪਏ ਹੋ ਗਈ ਹੈ। ਇਨ੍ਹਾਂ ਦੀ ਕੀਮਤ 'ਚ 2755 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤ 'ਚ ਬਦਲਾਅ ਤੋਂ ਇਲਾਵਾ ਇਨ੍ਹਾਂ ਮੋਟਰਸਾਈਕਲਾਂ 'ਚ ਕੰਪਨੀ ਨੇ ਕੋਈ ਅਪਡੇਟ ਨਹੀਂ ਦਿੱਤਾ। 

PunjabKesari

ਇੰਜਣ
ਰਾਇਲ ਐਨਫੀਲਡ ਦੇ ਕਲਾਸਿਕ 350 ਬੀ.ਐੱਸ.6 ਮਾਡਲ 'ਚ 346 ਸੀਸੀ ਦਾ ਇੰਜਣ ਹੈ। ਉਥੇ ਹੀ ਨਵੇਂ ਕੈਟੇਲਿਟਕ ਕਨਵਰਟਰ, ਤਾਪਮਾਨ ਅਤੇ O2 ਸੈਂਸਰ ਇਸ ਵਿਚ ਇਸ ਵਾਰ ਲਗਾਏ ਗਏ ਹਨ। ਇਸ ਦੇ ਨਾਲ ਹੀ ਇਸ ਅਪਡੇਟਿਡ ਮਾਡਲ 'ਚ ਨਵੇਂ ਇਸਟਰੂਮੈਂਟ ਕੰਸੋਲ, ਲੋਅ-ਫਿਊਲ ਵਾਰਨਿੰਗ ਅਤੇ ਇੰਜਣ ਚੈੱਕ ਲਾਈਟ ਨੂੰ ਵੀ ਜੋੜਿਆ ਗਿਆ ਹੈ। 

 


Rakesh

Content Editor

Related News