ABS ਫੀਚਰ ਨਾਲ ਲੈਸ ਰਾਇਲ ਐਨਫੀਲਡ ਦੀ Bullet ਭਾਰਤ ''ਚ ਜਲਦ ਹੋਵੇਗੀ ਲਾਂਚ

Thursday, Mar 29, 2018 - 09:49 PM (IST)

ABS ਫੀਚਰ ਨਾਲ ਲੈਸ ਰਾਇਲ ਐਨਫੀਲਡ ਦੀ Bullet ਭਾਰਤ ''ਚ ਜਲਦ ਹੋਵੇਗੀ ਲਾਂਚ

ਜਲੰਧਰ—ਦੇਸ਼ ਦੀ ਦਿੱਗਜ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਆਪਣੀ ਬੁਲੇਟ ਰੇਂਜ ਨੂੰ ਅਪ੍ਰੈਲ ਦੇ ਪਹਿਲੇ ਹਫਤੇ 'ਚ abs ਫੀਚਰ ਨਾਲ ਲੈਸ ਕਰਨ ਜਾ ਰਹੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ 1 ਅਪ੍ਰੈਲ ਤੋਂ ਟੂ-ਵ੍ਹੀਲਰਸ 'ਚ ਐਂਟਰੀ ਲਾਕ ਬ੍ਰੈਕਿੰਗ ਸਿਸਟਮ ਜ਼ਰੂਰੀ ਕਰ ਦਿੱਤਾ ਹੈ। ਅਜਿਹਾ ਮੰਨਿਆ ਜਾ ਰਿਹੈ ਕਿ ਰਾਇਲ ਐਨਫੀਲਡ ਪਹਲੀ ਅਜਿਹੀ ਭਾਰਤੀ ਕੰਪਨੀ ਹੋਵੇਗੀ ਜੋ ਸਭ ਤੋਂ ਪਹਿਲੇ ਆਪਣੀ ਬਾਈਕਸ ਨੂੰ ਏ.ਬੀ.ਐੱਸ. ਫੀਚਰਸ ਨਾਲ ਲੈਸ ਕਰਨ ਜਾ ਰਹੀ ਹੈ।


ਮੀਡੀਆ ਰਿਪੋਰਟ ਦੀ ਮੰਨਿਏ ਤਾਂ ਰਾਇਲ ਐਨਫੀਲਡ ਆਪਣੀ ਬੁਲੇਟਸ ਦੀ ਅਪਗੇਰੇਡਡ ਰੇਂਜ ਅਪ੍ਰੈਲ ਦੇ ਪਹਿਲੇ ਹਫਤੇ 'ਚ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਆਪਣੀ ਇਨ੍ਹਾਂ ਬਾਈਕਸ 'ਚ ਸਿੰਗਲ ਚੈਨਲ ਏ.ਬੀ.ਐੱਸ. ਫੀਚਰ ਦੇ ਸਕਦੀ ਹੈ। ਹਾਲਾਂਕਿ ਏ.ਬੀ.ਐੱਸ. ਤੋਂ ਇਲਾਵਾ ਮੋਟਰਸਾਈਕਲ 'ਚ ਹੋਰ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਏ.ਬੀ.ਐੱਸ. ਫੀਚਰਸ ਨਾਲ ਲੈਸ ਰਾਇਲ ਐਨਫੀਲਡ ਦੀ ਬੁਲੇਟ 10,000 ਤੋਂ 12,000 ਰੁਪਏ ਮਹਿੰਗੀ ਹੋ ਜਾਵੇਗੀ। ਰਾਇਲ ਐਨਫੀਲਡ ਦੇ ਬੁਲੇਟ ਰੇਂਜ 'ਚ ਬੁਲੇਟ 500, ਬੁਲੇਟ 350 ਅਤੇ ਬੁਲੇਟ ਇਲੈਕਟਰਾ ਮੌਜੂਦ ਹੈ। ਹਾਲਾਂਕੀ ਕੰਪਨੀ ਆਉਣ ਵਾਲੇ ਕੁਝ ਦਿਨਾਂ 'ਚ ਆਪਣੀ ਥੰਡਰਬਰਡ ਅਤੇ ਹਿਮਾਲਿਆ ਨੂੰ ਵੀ ਏ.ਬੀ.ਐੱਸ. ਫੀਚਰ ਨਾਲ ਲੈਸ ਕਰੇਗੀ। 


ਬੁਲੇਟ 500 'ਚ ਰਾਇਲ ਐਨਫੀਲਡ ਨੇ 499 ਸੀ.ਸੀ. ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਦਿੱਤਾ ਹੈ। ਇਹ ਇੰਜਣ 5,250 ਆਰ.ਪੀ.ਐੱਮ. 'ਤੇ 27.2 ਬੀ.ਐੱਚ.ਪੀ. ਦੀ ਪਾਵਰ ਅਤੇ 4,000 ਆਰ.ਪੀ.ਐੱਮ. 'ਤੇ 41.3 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਉੱਥੇ ਬੁਲੇਟ 350 ਅਤੇ ਬੁਲੇਟ ਇਲੈਕਟਰਾ 'ਚ 346 ਸੀ.ਸੀ. ਸਿੰਗਲ ਸਿਲੰਡਰ, 4 ਸਟਾਰਕ ਇੰਜਣ ਦਿੱਤਾ ਗਿਆ ਹੈ ਜੋ 5,250 ਆਰ.ਪੀ.ਐੱਮ. 19.86 ਬੀ.ਐੱਚ.ਪੀ. ਦੀ ਪਾਵਰ ਅਤੇ 4,000 ਆਰ.ਪੀ.ਐੱਮ. 'ਤੇ 28 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ।


Related News