Royal Enfield ਵੱਲੋਂ ਕੀਮਤਾਂ ''ਚ ਵਾਧਾ, 3100 ਰੁ: ਮਹਿੰਗੀ ਹੋਈ ਇਹ ਬਾਈਕ

Wednesday, Jan 13, 2021 - 08:37 PM (IST)

ਨਵੀਂ ਦਿੱਲੀ- ਦਿੱਗਜ ਆਟੋਮੋਬਾਇਲ ਕੰਪਨੀਆਂ ਨੇ ਸਾਲ 2021 ਦੇ ਸ਼ੁਰੂ ਵਿਚ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਸੀ, ਹੁਣ ਇਸ ਲਿਸਟ ਵੀ ਰਾਇਲ ਐਨਫੀਲਡ ਵੀ ਸ਼ਾਮਲ ਹੋ ਗਈ ਹੈ। ਰਾਇਲ ਐਨਫੀਲਡ ਨੇ ਨਵੇਂ ਲਾਂਚ Meteor 350 ਸਣੇ ਆਪਣੇ ਮੋਟਰਸਾਈਕਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।

ਹਾਲਾਂਕਿ, ਕੀਮਤਾਂ ਵਿਚ ਵਾਧਾ ਬਹੁਤ ਜ਼ਿਆਦਾ ਨਹੀਂ ਹੈ। ਕੰਪਨੀ ਨੇ ਮਾਡਲਾਂ ਦੇ ਹਿਸਾਬ ਨਾਲ ਕੀਮਤਾਂ ਵਿਚ ਮਾਮੂਲੀ 185 ਰੁਪਏ ਤੋਂ ਲੈ ਕੇ ਲਗਭਗ 3,146 ਰੁਪਏ ਤੱਕ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ- ਬਜਟ 2021 : ਕਿਸਾਨ ਯੋਜਨਾ ਦੀ ਰਾਸ਼ੀ 6000 ਰੁ: ਤੋਂ ਵਧਾ ਸਕਦੀ ਹੈ ਸਰਕਾਰ

PunjabKesari

ਪ੍ਰਸਿੱਧ ਮਾਡਲ ਕਲਾਸਿਕ 350 ਦੀ ਕੀਮਤ 2,117 ਰੁਪਏ ਤੋਂ 2,290 ਰੁਪਏ ਵਿਚਕਾਰ ਵਧਾਈ ਗਈ ਹੈ। ਹੁਣ ਕਲਾਸਿਕ 350 ਦੀ ਕੀਮਤ 1,71,569 ਰੁਪਏ ਤੋਂ ਸ਼ੁਰੂ ਹੋ ਕੇ 1,88,436 ਰੁਪਏ ਤੱਕ ਪਹੁੰਚ ਗਈ ਹੈ। ਉੱਥੇ ਹੀ, ਨਵੇਂ ਲਾਂਚ Meteor 350 ਦੇ ਮਾਡਲਾਂ ਦੀ ਕੀਮਤ 3,146 ਰੁਪਏ ਤੱਕ ਵਧਾਈ ਗਈ ਹੈ। ਇਹ ਸਭ ਐਕਸਸ਼ੋਰੂਮ ਕੀਮਤਾਂ ਹਨ। Meteor ਦੇ ਤਿੰਨਾਂ ਮਾਡਲਾਂ- ਫਾਇਰਬਾਲ, ਸਟੈਲਰ ਅਤੇ ਸੁਪਰਨੋਵਾ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਨਾਲ ਇਸ ਬਾਈਕ ਦੀ ਕੀਮਤ ਹੁਣ 1,78,744 ਰੁਪਏ ਤੋਂ 1,93,656 ਰੁਪਏ ਵਿਚਕਾਰ ਹੋ ਗਈ ਹੈ।

ਇਹ ਵੀ ਪੜ੍ਹੋ- ਕੈਨੇਡਾ ਦੇ ਸੂਬੇ 'ਚ ਨਾਜ਼ੁਕ ਹਾਲਾਤ, ਕਈ ICU ਮਰੀਜ਼ਾਂ ਨੂੰ ਪੈ ਸਕਦੈ 'ਮਾਰਨਾ'

ਹਿਮਾਲੀਅਨ ਵਿਚ ਅਜੇ ਤੱਕ ਕੰਪਨੀ ਨੇ ਕੋਈ ਵਾਧਾ ਨਹੀਂ ਕੀਤਾ ਹੈ ਪਰ 2021 ਦਾ ਨਵਾਂ ਵਰਜ਼ਨ ਅਪਡੇਟ ਕੀਤੀ ਕੀਮਤ ਨਾਲ ਲਾਂਚ ਕਰਨ ਦੀ ਉਮੀਦ ਹੈ। ਬੁਲੇਟ 350 ਦੀ ਐਕਸਸ਼ੋਰੂਮ ਕੀਮਤ ਹੁਣ 1,33,446 ਰੁਪਏ ਹੋ ਗਈ ਹੈ, ਜਿਸ ਦੀ ਕੀਮਤ ਪਿਛਲੇ ਵਰਜ਼ਨ ਨਾਲੋਂ ਸਿਰਫ਼ 185 ਰੁਪਏ ਵਧਾਈ ਗਈ ਹੈ।


Sanjeev

Content Editor

Related News