INDIGO ਦੇ ਮੁੱਖ ਵਿੱਤ ਅਧਿਕਾਰੀ ਰੋਹਿਤ ਫਿਲਿਪ ਨੇ ਦਿੱਤਾ​​​​​​​ ਅਸਤੀਫਾ

08/31/2019 6:33:32 PM

ਨਵੀਂ ਦਿੱਲੀ — ਹਵਾਈ ਕੰਪਨੀ ਇੰਡੀਗੋ ਦੇ ਮੁੱਖ ਵਿੱਤ ਅਧਿਕਾਰੀ ਰੋਹਿਤ ਫਿਲਿਪ ਨੇ ਅਸਤੀਫਾ ਦੇ ਦਿੱਤਾ ਹੈ। ਇੰਡੀਗੋ ਦੀ ਪੇਰੇ੍ੰਟ ਕੰਪਨੀ ਇੰਟਰ ਗਲੋਬ ਐਵੀਏਸ਼ਨ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਉਨ੍ਹਾਂ ਦਾ ਸਥਾਨ ਆਦਿੱਤਿਅਾ ਪਾਂਡੇ ਲੈਣਗੇ। ਉਹ ਆਪਣਾ ਕਾਰਜਕਾਲ 16 ਸਤੰਬਰ ਨੂੰ ਸੰਭਾਲਣਗੇ। ਫਿਲਿਪ ਦਾ ਅਸਤੀਫਾ 15 ਸਤੰਬਰ ਤੋਂ ਲਾਗੂ ਹੋਵੇਗਾ।

ਇੰਡੀਗੋ ਏਅਰਲਾਈਨਜ਼ ਦੇ ਦੋਵਾਂ ਸੰਸਥਾਪਕਾਂ ਰਾਕੇਸ਼ ਗੰਗਵਾਲ ਅਤੇ ਰਾਹੁਲ ਭਾਟੀਆ ਵਿਚਾਲੇ ਵਿਵਾਦ ਚੱਲ ਰਿਹਾ ਹੈ। ਗੰਗਵਾਲ ਨੇ ਇਸ ਸਾਲ ਜੁਲਾਈ ’ਚ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੂੰ ਪੱਤਰ ਲਿਖ ਕੇ ਕੰਪਨੀ ਦੇ ਸੰਚਾਲਨ ’ਚ ਖਾਮੀਆਂ ਦਾ ਜ਼ਿਕਰ ਕਰਦਿਆਂ ਰੈਗੂਲੇਟਰ ਵੱਲੋਂ ਦਖਲ ਦੀ ਅਪੀਲ ਕੀਤੀ ਸੀ। ਹਾਲਾਂਕਿ ਭਾਟੀਆ ਸਮੂਹ ਨੇ ਉਨ੍ਹਾਂ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ।

ਸੇਬੀ ਨੂੰ ਲਿਖੇ ਪੱਤਰ ’ਚ ਗੰਗਵਾਲ ਨੇ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਸੀ। ਇਨ੍ਹਾਂ ’ਚ ਇੰਡੀਗੋ ਦੇ ਭਾਟੀਆ ਸਮੂਹ ਦੀ ਕੰਪਨੀ ਦੇ ਇੰਟਰ ਗਲੋਬ ਇੰਟਰਪ੍ਰਾਈਜਿਜ਼ ਦੇ ਨਾਲ ਵੱਖ-ਵੱਖ ਸਬੰਧਤ ਪੱਖ ਲੈਣ-ਦੇਣ (ਆਰ. ਪੀ. ਟੀ.) ਦਾ ਮੁੱਦਾ ਵੀ ਸ਼ਾਮਲ ਹੈ। ਗੰਗਵਾਲ ਦਾ ਦੋਸ਼ ਸੀ ਕਿ ਆਰ. ਪੀ. ਟੀ. ਦਾ ਲਾਗੂਕਰਨ ਆਡਿਟ ਕਮੇਟੀ ਦੀ ਮਨਜ਼ੂਰੀ ਲਏ ਬਿਨਾਂ ਅਤੇ ਤੀਸਰੇ ਪੱਖ ਤੋਂ ਮੁਕਾਬਲੇਬਾਜ਼ ਬੋਲੀ ਮੰਗੇ ਬਿਨਾਂ ਕੀਤਾ ਗਿਆ।


Related News