ਚੀਨ ''ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ

08/17/2021 4:43:26 PM

ਬੀਜਿੰਗ - ਕੋਰੋਨਾ ਲ਼ਾਗ ਕਾਰਨ ਆਰਥਿਕ ਸੁਧਾਰ ਵਿਚ ਰੁਕਾਵਟ ਅਤੇ ਕਮਜ਼ੋਰ ਗਲੋਬਲ ਮੰਗ ਕਾਰਨ ਚੀਨ ਵਿਚ ਇਸ ਸਾਲ ਨੌਜਵਾਨ ਵਿਚ ਬੇਰੋਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਵਧ ਗਈ ਹੈ। ਚੀਨ ਵਿਚ 16 ਤੋਂ 24 ਸਾਲ ਦੀ ਉਮਰ ਵਾਲੇ ਨੌਜਵਾਨ ਜੁਲਾਈ ਵਿਚ 16.2 ਫ਼ੀਸਦੀ ਬੇਰੋਜ਼ਗਾਰ ਹੋਏ ਜਦੋਂਕਿ ਜੂਨ ਵਿਚ ਇਹ ਦਰ 15.4 ਫ਼ੀਸਦੀ ਸੀ। ਚੀਨ ਦੇ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ(ਐਨ.ਬੀ.ਐੱਸ.) ਦੇ ਅੰਕੜੇ ਦੀ ਮੰਨੀਏ ਤਾਂ ਇਸ ਸਾਲ 90 ਲੱਖ ਤੋਂ ਜ਼ਿਆਦਾ ਨੌਜਵਾਨ ਗ੍ਰੈਜੂਏਟ ਹੋ ਕੇ ਨਿਕਲਣਗੇ। ਸਰਕਾਰ ਅਤੇ ਕਿਰਤ ਬਾਜ਼ਾਰ ਵਿਚ ਇਨ੍ਹਾਂ ਨੌਜਵਾਨਾਂ ਲਈ ਲੌਂੜੀਂਦੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਭਾਰੀ ਦਬਾਅ ਹੋਵੇਗਾ।

ਦਰਅਸਲ ਚੀਨ ਵਿਚ ਨੌਜਵਾਨ ਰੁਜ਼ਗਾਰ ਦਰ ਕੁੱਲ ਦਰ ਤੋਂ ਤਿੰਨ ਗੁਣਾ ਤੋਂ ਜ਼ਿਆਦਾ ਸੀ, ਜਿਹੜੀ ਜੁਲਾਈ ਵਿਚ 5.1 ਫ਼ੀਸਦੀ ਤੋਂ ਜ਼ਿਆਦਾ ਹੋ ਗਈ। ਐਨ.ਬੀ.ਐਸ. ਨੇ ਫਰਵਰੀ ਵਿਚ ਨਿਯਮਿਤ ਰੂਪ ਨਾਲ ਇਸ ਉਮਰ ਵਰਗ ਲਈ ਡਾਟਾ ਜਾਰੀ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਇਹ ਹੁਣ ਤੱਕ ਦੀ ਸਭ ਤੋਂ ਵਧ ਬੇਰੋਜ਼ਗਾਰੀ ਦਰ ਹੈ। ਚੀਨ ਨੇ ਇਸ ਸਾਲ 1 ਕਰੋੜ ਤੋਂ ਵਧ ਸ਼ਹਿਰੀ ਰੁਜ਼ਗਾਰ ਪੈਦਾ ਕਰਨ ਦਾ ਟੀਚਾ ਰੱਖਿਆ ਹੈ। 

ਨੌਜਵਾਨਾਂ ਦੀ ਕਮੀ ਵੀ ਚੀਨ ਲਈ ਪਰੇਸ਼ਾਨੀ ਦਾ ਕਾਰਨ

ਚੀਨ ਦੀ ਜਨਮ ਦਰ ਪਿਛਲੇ ਸਾਲ ਪ੍ਰਤੀ 1,000 ਲੋਕਾਂ ਤੇ 10.48 ਤੱਕ ਡਿੱਗ ਗਈ, ਜਿਹੜੀ 1949 ਵਿਚ ਪੀਪੁਲਸ ਰੀਪਬਲਿਕ ਆਫ ਚਾਈਨਾ ਦੀ ਸਥਾਪਨਾ ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਚੀਨ ਇਸ ਸਮੇਂ ਬਜ਼ੁਰਗ ਆਬਾਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਇਥੇ ਹੁਣ ਦੋ ਬੱਚੇ ਪੈਦਾ ਕਰਨ ਦੀ ਛੋਟ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News