ਕਈ ਦੇਸ਼ਾਂ ਲਈ ਚੁਣੌਤੀ ਬਣ ਸਕਦੀਆਂ ਨੇ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ
Thursday, Oct 12, 2023 - 04:36 PM (IST)
ਨਵੀਂ ਦਿੱਲੀ - ਭਾਰਤ ਨੇ ਚੇਤਾਵਨੀ ਦਿੱਤੀ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਵਿਸ਼ਵਵਿਆਪੀ ਆਰਥਿਕ ਪੁਨਰ ਸੁਰਜੀਤੀ ਨੂੰ ਰੋਕ ਸਕਦੀਆਂ ਹਨ। ਹਾਲਾਂਕਿ ਇਸ ਨਾਲ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤਕਾਰ ਦੇਸ਼ ਨੇ ਭਰੋਸਾ ਪ੍ਰਗਟਾਇਆ ਕਿ ਉਹ ਮੌਜੂਦਾ ਭੂ-ਰਾਜਨੀਤਿਕ ਸੰਕਟ ਨਾਲ ਨਜਿੱਠਣ ਦੇ ਸਮਰੱਥ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਸਬੰਧ ਵਿੱਚ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਕਈ ਦੇਸ਼ਾਂ ਦੀ ਆਰਥਿਕ ਪੁਨਰ ਸੁਰਜੀਤੀ ਲਈ ਚੁਣੌਤੀਆਂ ਪੈਦਾ ਕਰ ਸਕਦੀਆਂ ਹਨ। ਤੇਲ ਦੀਆਂ ਕੀਮਤਾਂ ਵਧਣ ਕਾਰਨ ਕਈ ਬਾਜ਼ਾਰਾਂ 'ਚ ਇਸ ਦੀ ਮੰਗ ਘਟ ਸਕਦੀ ਹੈ।
ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ
ਦੱਸ ਦੇਈਏ ਕਿ ਕੱਚੇ ਤੇਲ ਦੀ ਕੀਮਤ ਸਤੰਬਰ ਦੇ ਮਹੀਨੇ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਰਹੀ ਹੈ। ਇਜ਼ਰਾਈਲ 'ਚ ਸੰਕਟ ਕਾਰਨ ਇਹ ਫਿਰ ਤੋਂ ਸਰਹੱਦ ਪਾਰ ਕਰ ਸਕਦਾ ਹੈ। ਪੁਰੀ ਨੇ ਕਿਹਾ ਕਿ ਆਯਾਤ ਕਰਨ ਵਾਲੇ ਦੇਸ਼ ਅਤੇ ਖ਼ਾਸ ਤੌਰ 'ਤੇ ਜ਼ਿਆਦਾ ਤੇਲ ਖਰੀਦਣ ਵਾਲੇ ਦੇਸ਼ਾਂ ਦੀ ਸਥਿਤੀ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੁਰੀ ਨੇ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਜਾਂਦੀਆਂ ਹਨ ਤਾਂ ਆਰਥਿਕ ਵਿਕਾਸ ਵਿੱਚ ਭਾਰੀ ਰੁਕਾਵਟ ਆਵੇਗੀ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਬੀਤੇ ਦਿਨ ਕੱਚੇ ਤੇਲ ਦੀ ਕੀਮਤ ਇਕ ਫ਼ੀਸਦੀ ਦੀ ਗਿਰਾਵਟ ਨਾਲ ਕਰੀਬ 86.64 ਡਾਲਰ ਪ੍ਰਤੀ ਬੈਰਲ ਰਹੀ। ਤੇਲ ਦੀ ਉਪਲਬਧਤਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਵਿੱਚ ਊਰਜਾ ਦੀ ਮੰਗ ਗਲੋਬਲ ਔਸਤ ਨਾਲੋਂ ਤਿੰਨ ਗੁਣਾ ਤੇਜ਼ੀ ਨਾਲ ਵੱਧ ਰਹੀ ਹੈ। ਪੁਰੀ ਨੇ ਕਿਹਾ ਕਿ ਸਰਕਾਰ ਇਜ਼ਰਾਈਲ ਵਿੱਚ ਸਥਿਤੀ ਦੀ ਅਸਲ ਸਮੇਂ ਦੇ ਆਧਾਰ 'ਤੇ ਸਮੀਖਿਆ ਕਰ ਰਹੀ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਗਲੋਬਲ ਆਰਥਿਕ ਪੁਨਰ ਸੁਰਜੀਤੀ ਦੀਆਂ ਕੋਸ਼ਿਸ਼ਾਂ 'ਤੇ ਬਹੁਤ ਡੂੰਘਾ ਅਤੇ ਉਲਟ ਅਸਰ ਪੈ ਸਕਦਾ ਹੈ।'
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8