ਪੈਟਰੋਲ, ਡੀਜ਼ਲ ਦੇ ਵਧਦੇ ਭਾਅ ਨੇ ਵਧਾਈ ਪਰੇਸ਼ਾਨੀ, ਲੋਕ ਆਪਣੇ ਬਜਟ ਨੂੰ ਲੈ ਕੇ ਹੋਏ ਸੁਚੇਤ
Monday, Oct 25, 2021 - 01:30 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਟਾਪ-10 ਸ਼ਹਿਰਾਂ ’ਚ ਜ਼ਿਆਦਾਤਰ ਪਰਿਵਾਰ (ਲਗਭਗ 60 ਫ਼ੀਸਦੀ) ਤਿਓਹਾਰੀ ਸੀਜ਼ਨ ’ਚ ਖਰਚ ਕਰ ਰਹੇ ਹਨ ਪਰ ਪੈਟਰੋਲ ਅਤੇ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਦੀ ਵਜ੍ਹਾ ਨਾਲ ਉਹ ਆਪਣੇ ਬਜਟ ਜਾਂ ਮੁੱਲ ਨੂੰ ਲੈ ਕੇ ਸੁਚੇਤ ਹਨ। ਐਤਵਾਰ ਨੂੰ ਜਾਰੀ ਇਕ ਸਰਵੇਖਣ ਤੋਂ ਇਹ ਪਤਾ ਲੱਗਾ ਹੈ।
ਆਨਲਾਈਨ ਮੰਚ ਲੋਕਲਸਰਕਿਲਸ ਨੇ ਆਪਣੇ ‘ਮੂਡ ਆਫ ਦਿ ਕੰਜ਼ਿਊਮਰ ਰਾਸ਼ਟਰੀ ਸਰਵੇਖਣ’ ’ਚ ਟਾਪ-10 ਸ਼ਹਿਰਾਂ ’ਚ 61,000 ਤੋਂ ਜ਼ਿਆਦਾ ਪਰਿਵਾਰਾਂ ਨੂੰ ਸ਼ਾਮਲ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਖਪਤਕਾਰ ਭਾਵਨਾ ’ਚ ਭਾਰੀ ਸੁਧਾਰ ਹੋਇਆ ਹੈ। ਸਰਵੇਖਣ ਅਨੁਸਾਰ ਤਿਓਹਾਰੀ ਸੀਜ਼ਨ 2021 ਦੇ ਦੌਰਾਨ ਖਰਚ ਕਰਨ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ਦਾ ਫ਼ੀਸਦੀ ਮਈ, 2021 ਦੇ 30 ਫ਼ੀਸਦੀ ਤੋਂ ਵਧ ਕੇ ਸਤੰਬਰ, 2021 ’ਚ 60 ਫ਼ੀਸਦੀ ਹੋ ਗਿਆ। ਇਨ੍ਹਾਂ ਚਾਰ ਮਹੀਨਿਆਂ ’ਚ ਕੋਵਿਡ-19 ਇਨਫੈਕਸ਼ਨ ’ਚ ਭਾਰੀ ਕਮੀ ਆਈ ਹੈ ਅਤੇ ਆਰਥਿਕ ਅਨਿਸ਼ਚਿਤਤਾ ਦੂਰ ਹੋਣ ਲੱਗੀ ਹੈ, ਜਿਸ ਨਾਲ ਲੋਕ ਹੁਣ ਜ਼ਿਆਦਾ ਖਰਚ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : ਇਸ ਸਾਲ ਕਰਵਾਚੌਥ 'ਤੇ ਸੁਹਾਗਣਾਂ ਨੇ ਕੀਤੀ ਲਗਭਗ 4,000 ਕਰੋੜ ਰੁਪਏ ਦੀ ਖ਼ਰੀਦਦਾਰੀ
ਚਿੰਤਤ ਹਨ ਲੋਕ
ਲੋਕਲਸਰਕਿਲਸ ਦੇ ਸੰਸਥਾਪਕ ਸਚਿਨ ਤਪਾਰਿਆ ਨੇ ਕਿਹਾ, ‘‘ਇਸ ਤਿਓਹਾਰੀ ਸੀਜ਼ਨ ’ਚ ਵੱਖ-ਵੱਖ ਆਨਲਾਈਨ ਮੰਚਾਂ ’ਤੇ ਖਰੀਦਦਾਰੀ ਕਰਦੇ ਹੋਏ ਇਨ੍ਹਾਂ ਟਾਪ-10 ਸ਼ਹਿਰਾਂ ਦੇ ਜ਼ਿਆਦਾਤਰ ਪਰਿਵਾਰਾਂ ਨੇ ਪਿਛਲੇ 30 ਦਿਨਾਂ ’ਚ ਈਂਧਨ ਅਤੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ ਅਤੇ ਕਿਹਾ ਹੈ ਕਿ ਉਹ ਆਪਣੇ ਬਜਟ ’ਤੇ ਖਾਸ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਟਾਪ-10 ਸ਼ਹਿਰਾਂ ’ਚੋਂ 7 ਦੇ ਨਿਵਾਸੀਆਂ ਨੇ ਸਰਵੇਖਣ ’ਚ ਬਜਟ ਨੂੰ ਆਪਣੀ ਖਰੀਦਦਾਰੀ ਲਈ ਸਭ ਤੋਂ ਵੱਡਾ ਮਾਪਦੰਡ ਦੱਸਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਖਰੀਦੋ ਬਜ਼ਾਰ ਨਾਲੋਂ ਸਸਤਾ ਗੋਲਡ, ਜਾਣੋ ਕਿੰਨੇ ਰੁਪਏ 'ਚ ਮਿਲੇਗਾ ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਸੋਨਾ
2 ਲੱਖ ਤੋਂ ਜ਼ਿਆਦਾ ਜਵਾਬ ਮਿਲੇ
ਸਰਵੇਖਣ ’ਚ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਪੁਣੇ, ਗੁਰੂਗ੍ਰਾਮ ਅਤੇ ਨੋਇਡਾ ਨੂੰ ਸ਼ਾਮਲ ਕੀਤਾ ਗਿਆ ਸੀ। ਲੋਕਲਸਰਕਿਲਸ ਨੇ ਦਾਅਵਾ ਕੀਤਾ ਕਿ ਇਸ ਸਰਵੇਖਣ ’ਚ ਇਨ੍ਹਾਂ ਸ਼ਹਿਰਾਂ ’ਚ ਰਹਿਣ ਵਾਲੇ 61,000 ਤੋਂ ਜ਼ਿਆਦਾ ਪਰਿਵਾਰਾਂ ਵੱਲੋਂ 1.95 ਲੱਖ ਤੋਂ ਜ਼ਿਆਦਾ ਪ੍ਰਤੀਕਰਿਆਵਾਂ ਮਿਲੀਆਂ।
ਇਹ ਵੀ ਪੜ੍ਹੋ : 14 ਸਾਲ ਬਾਅਦ ਵਧਣ ਜਾ ਰਹੀਆਂ ਹਨ ਮਾਚਿਸ ਦੀਆਂ ਕੀਮਤਾਂ, ਜਾਣੋ ਕਿੰਨੇ 'ਚ ਮਿਲੇਗੀ 1 ਰੁ: ਵਾਲੀ ਡੱਬੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।