ਕੀ ਬੰਦ ਹੋ ਰਿਹਾ ਹੈ ਟਵਿੱਟਰ? ਲੋਕ #RIPTwitter ਲਿਖ ਜਤਾ ਰਹੇ ਹਨ ਦੁੱਖ
Thursday, Mar 05, 2020 - 12:17 PM (IST)
ਨਵੀਂ ਦਿੱਲੀ—ਸੋਸ਼ਲ ਮੀਡੀਆ 'ਤੇ ਅਪਸ਼ਬਦਾਂ ਅਤੇ ਗਲਤ ਅਫਵਾਹਾਂ ਦੀ ਭਰਮਾਰ ਹੈ | ਇਸ ਦੀ ਵਰਤੋਂ ਨਫਰਤ ਫੈਲਾਉਣ ਲਈ ਖੂਬ ਕੀਤੀ ਜਾਂਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ | ਕਿਉਂਕਿ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਆਪਣੀ ਪਾਲਿਸੀ ਬਦਲਣ ਜਾ ਰਹੀ ਹੈ ਜਿਸ ਨਾਲ ਗੰੁਮਰਾਹ ਜਾਂ ਗਲਤ ਜਾਣਕਾਰੀ ਦੇਣ ਵਾਲਿਆਂ 'ਤੇ ਲਗਾਮ ਲਗੇਗੀ | ਦਰਅਸਲ ਟਵਿੱਟਰ ਗੁੰਮਰਾਹ ਜਾਂ ਤੋੜ-ਮਰੋੜ ਕੇ ਪੇਸ਼ ਕੀਤੀ ਗਈ ਜਾਣਕਾਰੀ ਦੀ ਪਛਾਣ ਕਰਕੇ ਚਿਤਾਵਨੀ ਜਾਰੀ ਕਰੇਗੀ |
ਕੰਪਨੀ ਨੇ ਹਾਲ ਹੀ 'ਚ ਆਪਣੇ ਬਲਾਗ ਪੋਸਟ 'ਚ ਲਿਖਿਆ ਕਿ ਕਿਸੇ ਟਵੀਟ 'ਚ ਸਾਂਝੀ ਕੀਤੀ ਗਈ ਮੀਡੀਆ ਸਮੱਗਰੀ ਜੇਕਰ ਸਾਨੂੰ ਫਰਜ਼ੀ ਜਾਂ ਛੇੜਛਾੜ ਕੀਤੀ ਹੋਈ ਲੱਗੇਗੀ ਤਾਂ ਅਸੀਂ ਉਸ ਟਵੀਟ 'ਤੇ ਇਸ ਦੀਆਂ ਸੰਭਾਵਨਾ ਦੀ ਹੋਰ ਜਾਣਕਾਰੀ ਦੇਵਾਂਗੇ | ਇਸ ਦਾ ਮਤਲੱਬ ਇਹ ਹੈ ਕਿ ਉਸ ਟਵੀਟ 'ਤੇ ਇਕ ਤਰ੍ਹਾਂ ਦਾ ਲੇਬਲ (ਠੱਪਾ) ਲਗਾ ਸਕਦੇ ਹਾਂ ਅਤੇ ਅਜਿਹੇ ਟਵੀਟ ਨੂੰ ਦੁਬਾਰਾ ਟਵੀਟ ਕਰਨ ਜਾਂ ਲਾਈਕ ਕਰਨ ਤੋਂ ਪਹਿਲਾਂ ਉਪਭੋਕਤਾ ਨੂੰ ਚਿਤਾਵਨੀ ਦਿਖਾਈ ਦੇਵੇਗੀ |
ਇਸ ਦੇ ਇਲਾਵਾ ਟਵਿੱਟਰ ਨੇ ਇਕ ਨਵਾਂ ਫੀਚਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਜਿਸ ਦੇ ਚੱਲਦੇ ਕੁਝ ਟਵੀਟ 24 ਘੰਟੇ ਦੇ ਬਾਅਦ ਆਪਣੇ ਆਪ ਖਤਮ ਹੋ ਜਾਣਗੇ | ਜਿਸ ਤਰ੍ਹਾਂ ਸਨੈਪਚੈਟ ਅਤੇ ਇੰਸਟਾਗ੍ਰਾਮ ਸਟੋਰੀਜ਼ ਪੋਸਟ ਕੁਝ ਸਮੇਂ ਬਾਅਦ ਆਪਣੇ ਆਪ ਖਤਮ ਹੋ ਜਾਂਦੇ ਹਨ, ਉਸ ਤਰਜ਼ 'ਤੇ ਟਵਿੱਟਰ ਦਾ ਇਹ ਨਵਾਂ ਫੀਚਰ ਹੈ | ਹਾਲਾਂਕਿ ਯੂਜ਼ਰਸ ਨੂੰ ਇਹ ਬਦਲਾਅ ਕੁਝ ਖਾਸ ਪਸੰਦ ਨਹੀਂ ਆਇਆ ਅਤੇ ਇਸ ਦੇ ਖਿਲਾਫ ਟਵਿੱਟਰ 'ਤੇ #RIPTwitter ਟ੍ਰੇਂਡ ਕਰਨ ਲੱਗਿਆ ਹੈ | ਲੋਕ ਇਸ ਹੈਸ਼ਟੈਗ ਦੀ ਵਰਤੋਂ ਕਰਕੇ ਟਵਿੱਟਰ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਹਨ |