ਰਿਲਾਇੰਸ ਨੂੰ ਪਛਾੜ ਟੀ. ਸੀ. ਐੱਸ. ਬਣੀ ਸਭ ਤੋਂ ਵੱਡੀ ਕੰਪਨੀ

Tuesday, Mar 10, 2020 - 12:28 PM (IST)

ਰਿਲਾਇੰਸ ਨੂੰ ਪਛਾੜ ਟੀ. ਸੀ. ਐੱਸ. ਬਣੀ ਸਭ ਤੋਂ ਵੱਡੀ ਕੰਪਨੀ

ਮੁੰਬਈ– ਕੌਮਾਂਤਰੀ ਪੱਧਰ ’ਤੇ ਪੂੰਜੀ ਬਾਜ਼ਾਰ ’ਚ ਹੋਈ ਭਾਰੀ ਬਿਕਵਾਲੀ ਦੇ ਦਬਾਅ ’ਚ ਘਰੇਲੂ ਪੱਧਰ ’ਤੇ ਸ਼ੇਅਰ ਬਾਜ਼ਾਰ ’ਚ ਹੋਈ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਮਿਆਨ ਸੂਚਨਾ ਤਕਨੀਕੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਬਾਜ਼ਾਰ ਪੂੰਜੀਕਰਨ ਦੇ ਮਾਮਲੇ ’ਚ ਰਿਲਾਇੰਸ ਇੰਡਸਟਰੀਜ਼ ਨੂੰ ਪਛਾੜ ਕੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ।
10 ਲੱਖ ਕਰੋੜ ਰੁਪਏ ਦੇ ਪੱਧਰ ਨੂੰ ਪਾਰ ਕਰ ਚੁੱਕੀ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਸ਼ੁੱਕਰਵਾਰ ਨੂੰ 805118.67 ਕਰੋੜ ਰੁਪਏ ਰਿਹਾ ਸੀ ਜੋ ਸੋਮਵਾਰ ਨੂੰ ਹੋਈ ਭਾਰੀ ਬਿਕਵਾਲੀ ਕਾਰਣ 99467.11 ਕਰੋਡ਼ ਘਟ ਕੇ 705655.56 ਕਰੋੜ ਰੁਪਏ ’ਤੇ ਆ ਗਿਆ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 156.90 ਯਾਨੀ 12.35 ਫ਼ੀਸਦੀ ਟੁੱਟ ਕੇ 1113.15 ਰੁਪਏ ’ਤੇ ਆ ਗਿਆ।

ਬਾਜ਼ਾਰ ਪੂੰਜੀਕਰਨ ਦੇ ਮਾਮਲੇ ’ਚ 794717.56 ਕਰੋੜ ਰੁਪਏ ਦੇ ਨਾਲ ਬੀਤੇ ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ ’ਤੇ ਦੂਜੇ ਸਥਾਨ ’ਤੇ ਰਹੀ ਟੀ. ਸੀ. ਐੱਸ. ਨੇ ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ। ਟੀ. ਸੀ. ਐੱਸ. ਦਾ ਸ਼ੇਅਰ 145.70 ਰੁਪਏ ਭਾਵ 6.88 ਫ਼ੀਸਦੀ ਟੁੱਟ ਕੇ 1972.20 ਰੁਪਏ ’ਤੇ ਰਿਹਾ। ਇਸ ਕਾਰਣ ਉਸ ਦਾ ਬਾਜ਼ਾਰ ਪੂੰਜੀਕਰਨ 54672.25 ਕਰੋੜ ਡਿੱਗ ਕੇ 740045.31 ਕਰੋੜ ਰੁਪਏ ’ਤੇ ਆ ਗਿਆ। ਇਸ ਤਰ੍ਹਾਂ ਇਹ ਬਾਜ਼ਾਰ ਪੂੰਜੀਕਰਨ ’ਚ ਰਿਲਾਇੰਸ ਇੰਡਸਟਰੀਜ਼ ਨੂੰ ਪਛਾੜ ਕੇ ਅੱਵਲ ਕੰਪਨੀ ਬਣ ਗਈ। ਸ਼ੇਅਰ ਬਾਜ਼ਾਰ ਦੀ ਇਸ ਭਾਰੀ ਗਿਰਾਵਟ ਕਾਰਣ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਦਾ ਬਾਜ਼ਾਰ ਪੂੰਜੀਕਰਨ 1 ਲੱਖ ਕਰੋੜ ਰੁਪਏ ਹੇਠਾਂ ਉੱਤਰ ਗਿਆ। ਕੰਪਨੀ ਦਾ ਸ਼ੇਅਰ 14.50 ਰੁਪਏ ਭਾਵ 16.26 ਫ਼ੀਸਦੀ ਦੀ ਗਿਰਾਵਟ ਲੈ ਕੇ 74.65 ਰੁਪਏ ’ਤੇ ਰਿਹਾ ਅਤੇ ਉਸ ਦਾ ਬਾਜ਼ਾਰ ਪੂੰਜੀਕਰਨ 93911.78 ਕਰੋੜ ਰੁਪਏ ਰਿਹਾ।


Related News