ਚੌਲ ਬਰਾਮਦਕਾਰਾਂ ਨੇ ਕੀਤੀ ਬਜਟ ’ਚ ਰਿਆਇਤਾਂ ਤੇ ਵਿਆਜ ਦਰਾਂ ’ਚ ਸਬਸਿਡੀ ਦੀ ਮੰਗ

Wednesday, Jan 07, 2026 - 12:29 PM (IST)

ਚੌਲ ਬਰਾਮਦਕਾਰਾਂ ਨੇ ਕੀਤੀ ਬਜਟ ’ਚ ਰਿਆਇਤਾਂ ਤੇ ਵਿਆਜ ਦਰਾਂ ’ਚ ਸਬਸਿਡੀ ਦੀ ਮੰਗ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਚੌਲ ਬਰਾਮਦਕਾਰ ਐਸੋਸੀਏਸ਼ਨ (ਆਈ. ਆਰ. ਈ. ਐੱਫ.) ਨੇ ਸਰਕਾਰ ਨੂੰ ਅਗਲੇ 2026-27 ਦੇ ਬਜਟ ’ਚ ਟੈਕਸ ਇਨਸੈਂਟਿਵ, ਵਿਆਜ ਸਬਸਿਡੀ ਅਤੇ ਮਾਲ ਢੁਆਈ ਸਹਾਇਤਾ ਪ੍ਰਦਾਨ ਕਰਨ ਦੀ ਮੰਗਲਵਾਰ ਨੂੰ ਅਪੀਲ ਕੀਤੀ ਤਾਂਕਿ ਸਥਿਰਤਾ ਸਬੰਧੀ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਇਸ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕੀਤਾ ਜਾ ਸਕੇ।

ਇਹ ਵੀ ਪੜ੍ਹੋ :      Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਵਪਾਰਕ ਸੰਗਠਨ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੋਂ ਬਰਾਮਦ ਕਰਜ਼ੇ ’ਤੇ 4 ਫੀਸਦੀ ਵਿਆਜ ਸਬਸਿਡੀ, ਸੜਕ ਅਤੇ ਰੇਲ ਮਾਲ ਢੁਆਈ ਲਈ 3 ਫੀਸਦੀ ਸਮਰਥਨ ਅਤੇ ਟੈਕਸ ਮੁਆਫੀ ਯੋਜਨਾਵਾਂ (ਆਰ. ਓ. ਡੀ. ਟੀ. ਈ. ਪੀ.-ਬਰਾਮਦੀ ਉਤਪਾਦਾਂ ’ਤੇ ਟੈਰਿਫ ਅਤੇ ਟੈਕਸਾਂ ਦੀ ਛੋਟ) ਦੀ ਸਮੇਂ ’ਤੇ ਵੰਡ ਦੀ ਮੰਗ ਕੀਤੀ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਆਈ. ਆਰ. ਈ. ਐੱਫ. ਦੇ ਪ੍ਰਧਾਨ ਪ੍ਰੇਮ ਗਰਗ ਨੇ ਵਿੱਤ ਮੰਤਰੀ ਨੂੰ ਭੇਜੇ ਇਕ ਮੀਮੋ ’ਚ ਕਿਹਾ,‘‘ਇਹ ਉਪਾਅ ਬਰਾਮਦਕਾਰਾਂ ਦੀ ਲਾਗਤ ਨੂੰ ਸਿੱਧੇ ਤੌਰ ’ਤੇ ਘੱਟ ਕਰਨਗੇ, ਸਥਿਰਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਵੈਲਿਊ ਐਡਿਡ ਸ਼ਿਪਮੈਂਟ ਨੂੰ ਵਧਾਉਣ ਲਈ ਪ੍ਰੇਰਿਤ ਕਰਨਗੇ।’’

ਇਹ ਵੀ ਪੜ੍ਹੋ :     ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ

ਉਨ੍ਹਾਂ ਕਿਹਾ ਕਿ ਗਲੋਬਲ ਚੌਲ ਵਪਾਰ ’ਚ ਭਾਰਤ ਦੀ ਹਿੱਸੇਦਾਰੀ ਲੱਗਭਗ 40 ਫੀਸਦੀ ਹੈ। ਉਸ ਨੇ ਵਿੱਤੀ ਸਾਲ 2024-25 ’ਚ 170 ਤੋਂ ਵੱਧ ਦੇਸ਼ਾਂ ਨੂੰ ਲੱਗਭਗ 2.01 ਕਰੋਡ਼ ਟਨ ਚੌਲਾਂ ਦੀ ਬਰਾਮਦ ਕੀਤੀ।

ਇਹ ਵੀ ਪੜ੍ਹੋ :     ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ

ਆਈ. ਆਰ. ਈ. ਐੱਫ. ਨੇ ਸਰਟੀਫਾਈਡ ਵਾਟਰ- ਸੇਵਿੰਗ ਅਤੇ ਘੱਟ ਨਿਕਾਸੀ ਵਾਲੇ ਤਰੀਕੇ ਜਿਵੇਂ ਕਿ ਬਦਲਵਾਂ ਗੀਲਾਪਣ ਅਤੇ ਸੁਖਾਉਣ (ਏ. ਡਬਲਯੂ. ਡੀ.), ਸਿੱਧੇ ਬੀਜੇ ਗਏ ਚੌਲ (ਡੀ. ਐੱਸ. ਆਰ.), ‘ਲੇਜ਼ਰ ਲੈਵਲਿੰਗ ਅਤੇ ਊਰਜਾ-ਕੁਸ਼ਲ ਮਿਲਿੰਗ’ ਨਾਲ ਜੁਡ਼ੇ ਟੈਕਸ ਅਤੇ ਨਿਵੇਸ਼ ਇਨਸੈਂਟਿਵ ਰਾਹੀਂ ਟਿਕਾਊ ਚੌਲ ਉਤਪਾਦਨ ਲਈ ਸਮਰਥਨ ਮੰਗਿਆ।

ਇਹ ਵੀ ਪੜ੍ਹੋ :     PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 

ਐਸੋਸੀਏਸ਼ਨ ਨੇ ਕਿਸਾਨਾਂ ਨੂੰ ਬਿਹਤਰ ਰਿਟਰਨ ਦੇਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਰੀਦ ’ਤੇ ਦਬਾਅ ਘੱਟ ਕਰਨ ਲਈ ਉੱਚੇ ਮੁੱਲ ਵਾਲੇ ਝੋਨੇ ਅਤੇ ਚੌਲਾਂ ਦੀਆਂ ਕਿਸਮਾਂ ਪ੍ਰੀਮੀਅਮ ਬਾਸਮਤੀ, ਜੀ. ਆਈ./ਜੈਵਿਕ/ਵਿਸ਼ੇਸ਼ ਗੈਰ-ਬਾਸਮਤੀ ਵੱਲ ਖੇਤੀ ਦਾ ਰਕਬਾ ਟਰਾਂਸਫਰ ਕਰਨ ਲਈ ਇਨਸੈਂਟਿਵ ਦੇਣ ਦਾ ਵੀ ਐਲਾਨ ਕੀਤਾ। ਕਾਰਜਸ਼ੀਲ ਪੂੰਜੀ ਦੇ ਸਬੰਧ ’ਚ ਆਈ. ਆਰ. ਈ. ਐੱਫ. ਨੇ ਲਘੂ ਅਤੇ ਦਰਮਿਆਨੇ ਅਦਾਰਾ ਚੌਲ ਬਰਾਮਦਕਾਰਾਂ ਨੂੰ ਪਹਿਲ ਦਿੰਦੇ ਹੋਏ ਬਰਾਮਦ ਕਰਜ਼ੇ ’ਤੇ 4 ਫੀਸਦੀ ਵਿਆਜ ਸਬਸਿਡੀ ਦੀ ਮੰਗ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News